ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਅਧਿਕਾਰੀਆਂ ਵਲੋਂ ਕੋਟਕਪੂਰਾ ਦੇ ਸਨਅਤਕਾਰਾਂ ਨਾਲ ਮੀਟਿੰਗ
ਦੀਪਕ ਗਰਗ
ਕੋਟਕਪੂਰਾ 12 ਅਗਸਤ 2022 - ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (ਵੈਸਟ ਜੋਨ) ਦੇ ਚੀਫ ਇੰਜੀਨੀਅਰ ਪੁਨਰਦੀਪ ਸਿੰਘ ਬਰਾੜ ਵੱਲੋਂ ਸਥਾਨਕ ਫੋਕਲ ਪੁਆਇੰਟ ਵਿਖੇ ਸਥਿਤ ਸਨਅਤਕਾਰਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਡਿਪਟੀ ਚੀਫ ਇੰਜੀਨੀਅਰ ਫਰੀਦਕੋਟ ਸਰਕਲ ਇੰਜੀਨੀਅਰ ਕੁਲਵੰਤ ਸਿੰਘ ਸੰਧੂ, ਅਡੀਸ਼ਨਲ ਸੀਨੀਅਰ ਇੰਜੀਨੀਅਰ ਕੋਟਕਪੂਰਾ ਡਿਵੀਜ਼ਨ ਇੰਜੀਨੀਅਰ ਜਗਤਾਰ ਸਿੰਘ, ਅਸਿਸਟੈਂਟ ਐਗਜੈਕਟਿਵ ਇੰਜੀਨੀਅਰ (ਸਿਟੀ ਕੋਟਕਪੂਰਾ) ਇੰਜ.ਚੁਨੀਸ਼ ਜੈਨ ਅਤੇ ਅਸਿਸਟੈਂਟ ਇੰਜੀਨੀਅਰ (ਕੋਟਕਪੂਰਾ ਸਬ ਡਿਵੀਜ਼ਨ) ਇੰਜ.ਇਕਬਾਲ ਸਿੰਘ ਆਦਿ ਦੀ ਮੌਜੂਦਗੀ ਵਿੱਚ ਸਥਾਨਕ ਫੋਕਲ ਪੁਆਇੰਟ ਨੂੰ ਬਿਜਲੀ ਸਬੰਧੀ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਸਬੰਧੀ ਸਨਅਤਕਾਰਾਂ ਨਾਲ ਵਿਚਾਰ-ਵਟਾਂਦਰਾ ਕੀਤਾ।
ਇਸ ਦੌਰਾਨ ਪ੍ਰਧਾਨ ਵਿਸ਼ਾਲ ਗੋਇਲ, ਰਜਿੰਦਰ ਗੋਇਲ, ਸ਼ੀਤਲ ਗੋਇਲ, ਵਿਪਨ ਗੁਪਤਾ, ਕਰਨ ਅਰੋੜਾ ਅਤੇ ਸਵਤੰਤਰ ਗੋਇਲ ਆਦਿ ਨੇ ਉਨ੍ਹਾਂ ਨੂੰ ਸਮੱਸਿਆਵਾਂ ਸਬੰਧੀ ਜਾਣੂੰ ਕਰਵਾਉਂਦੇ ਹੋਏ ਕਿਹਾ ਕਿ ਅਕਸਰ ਹੀ ਟਰਿਪਿੰਗ ਅਤੇ ਤਾਰਾਂ ਟੁੱਟਣ ਆਦਿ ਵਰਗੀ ਛੋਟੀ ਜਿਹੀ ਸਮੱਸਿਆ ਦੇ ਹੱਲ ਲਈ ਕਾਫੀ ਸਮਾਂ ਲੱਗ ਜਾਂਦਾ ਹੈ ਅਤੇ ਇਸਦਾ ਵੱਡਾ ਕਾਰਨ ਉਨ੍ਹਾਂ ਸਟਾਫ ਦੀ ਘਾਟ ਹੋਣਾ ਵੀ ਦੱਸਿਆ। ਸਨਅਤਕਾਰਾਂ ਨੇ ਦੱਸਿਆ ਕਿ ਪਿਛਲੇ ਡੇਢ-ਦੋ ਮਹੀਨਿਆਂ ਤੋਂ ਕਾਫੀ ਸੁਧਾਰ ਹੋਇਆ ਹੈ, ਪ੍ਰੰਤੂ ਅਜੇ ਹੋਰ ਵੀ ਸੁਧਾਰ ਦੀ ਲੋੜ ਹੈ।
ਇਸ ਦੌਰਾਨ ਚੀਫ ਇੰਜੀਨੀਅਰ ਪੁਨਰਦੀਪ ਸਿੰਘ ਬਰਾੜ ਨੇ ਫਰੀਦਕੋਟ ਰੋਡ ਅਤੇ ਦੇਵੀ ਵਾਲਾ ਰੋਡ 'ਤੇ ਸਥਿਤ ਦੋਵੇਂ ਫੋਕਲ ਪੁਆਇੰਟਾਂ ਦੀਆਂ ਬਿਜਲੀ ਨਾਲ ਸਬੰਧਤ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ 'ਤੇ ਕਰਵਾਉਣ ਦਾ ਭਰੋਸਾ ਦਿਵਾਇਆ। ਇਸ ਮੌਕੇ ਨਵੀਨ ਗੋਇਲ, ਪ੍ਰਮੋਦ ਸਿੰਗਲਾ, ਅੰਕੁਰ ਗੋਇਲ, ਗੋਪਾਲ ਕ੍ਰਿਸ਼ਨ, ਪਿਊਸ਼ ਗੋਇਲ, ਰੋਹਿਤ ਮਿੱਤਲ, ਵਿਸ਼ਾਲ ਮਿੱਤਲ, ਸੰਦੀਪ ਕਟਾਰੀਆ, ਵਿਜੇ ਕਟਾਰੀਆ, ਅਨਿਲ ਗੋਇਲ, ਅਭਿਨਵ, ਯੋਗੇਸ਼ ਅਤੇ ਅਮਨ ਗੋਇਲ ਆਦਿ ਵੀ ਹਾਜਰ ਸਨ।