ਸਿਹਤ ਅਤੇ ਸੁਰੱਖਿਆ ਮਿਆਰਾਂ ਲਈ ਟ੍ਰਾਈਡੈਂਟ ਗਰੁਪ ਨੇ ਜਿੱਤਿਆ “ਗੋਲਡ ਅਵਾਰਡ”
ਚੰਡੀਗੜ੍ਹ, 13 ਸਤੰਬਰ 2022 - ਅੱਜ ਦੇ ਸਖ਼ਤ ਵਪਾਰਕ ਮੁਕਾਬਲੇ ਅਤੇ ਗਤੀਸ਼ੀਲ ਮਾਹੌਲ ਵਿਚ ਟ੍ਰਾਈਡੈਂਟ ਗਰੁਪ ਆਪਣੇ ਕਾਗਜ, ਊਰਜਾ ਅਤੇ ਰਸਾਇਣਕ ਕਾਰੋਬਾਰਾਂ ਵਿਚ ਵੈਲਥ ਕ੍ਰੀਏਸ਼ਨ ਦੀ ਸਮਰਥਾ ਨੂੰ ਮਜ਼ਬੂਤ ਕਰਨ ਦੀ ਇੱਛਾ ਨਾਲ ਦੁਨੀਆ ਦਾ ਸਭ ਤੋਂ ਵੱਡਾ ਕਣਕ ਦੀ ਤੂੜੀ ’ਤੇ ਅਧਾਰਤ ਕਾਗਜ ਨਿਰਮਾਤਾ, ਟ੍ਰਾਈਡੈਂਟ ਗਰੁੱਪ ਆਪਣੇ ਕਰਮਚਾਰੀਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਸੰਚਾਲਨ ਨੂੰ ਲਗਾਤਾਰ ਬਿਹਤਰ ਬਣਾਉਣ ਲਈ ਵੱਡੀ ਸੰਖਿਆ ਵਿੱਚ ਨਵੀਆਂ ਪ੍ਰਕਿਰਿਆਵਾਂ ਨੂੰ ਅਪਨਾ ਰਿਹਾ ਹੈ।
ਆਪਣੇ ਸਮੂਹ ਕਰਮਚਾਰੀਆਂ ਲਈ ਇਕ ਸੁਰੱਖਿਅਤ ਵਾਤਾਵਰਣ ਪ੍ਰਦਾਨ ਕਰਨ ਲਈ ਵਚਨਬੱਧ, ਟ੍ਰਾਈਡੈਂਟ ਗਰੁਪ ਨੇ ਦੁਨੀਆ ਭਰ ਵਿੱਚ ਇਕ ਪ੍ਰਮੁੱਖ ਕੰਮਕਾਜੀ ਮਾਹੌਲ ਨੂੰ ਬਣਾ ਕੇ ਰੱਖਣ ਦੇ ਟੀਚੇ ਨੂੰ ਸਾਹਮਣੇ ਰੱਖਦੇ ਹੋਏ ਸਿਹਤ ਅਤੇ ਸੁਰੱਖਿਆ ਉਪਾਵਾਂ ਨੂੰ ਡਿਜ਼ਾਇਨ ਕੀਤਾ ਹੈ।
ਟ੍ਰਾਈਡੈਂਟ ਗਰੁਪ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦਾ ਸਨਮਾਨ ਕਰਦੇ ਹੋਏ, ਉਨਾਂ ਨੂੰ ਅਪੈਕਸ ਇੰਡੀਆ ਆਕਿਉਪੇਸ਼ਨਲ ਹੈਲਥ ਐਂਡ ਸੇਫਟੀ ਐਵਾਰਡ 2022 ਦੇ ਤਹਿਤ ਗੋਲਡ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਅਵਾਰਡ ਟ੍ਰਾਈਡੈਂਟ ਗਰੁਪ ਨੂੰ ਮਾਨਯੋਗ ਸਿਹਤ ਮੰਤਰੀ ਪੰਜਾਬ ਸਰਕਾਰ ਸ੍ਰੀ ਚੇਤਨ ਸਿੰਘ ਨੇ ਦਿਤਾ , ਏਸ ਮੌਕੇ ਤੇ ਭਾਰਤ ਦੇ ਰੱਖਿਆ ਮਾਹਰ ਅਤੇ ਟੈਡ ਐਕਸ ਸਪੀਕਰ, ਮਾਨਯੋਗ ਸੇਵਾਮੁਕਤ ਮੇਜਰ ਜਨਰਲ ਸ੍ਰੀ ਪੀ ਕੇ ਸਹਿਗਲ, ਮਾਨਯੋਗ ਐਮ.ਐਲ.ਏ. ਐਸਏਐਸ ਨਗਰ ਪੰਜਾਬ ਸ੍ਰੀ ਕੁਲਵੰਤ ਸਿੰਘ ਪੰਡੋਰੀ, ਮਾਨਯੋਗ ਡਾ. ਅਵਨੀਸ਼ ਸਿੰਘ, ਮਹਾ ਨਿਦੇਸ਼ਕ, (ਸੇਵਾ ਮੁਕਤ) ਡੀ.ਜੀ.ਐਫ.ਏ.ਐਸ.ਐਲ.ਆਈ, ਭਾਰਤ ਸਰਕਾਰ ਦੇ ਸ਼੍ਰਮ ਅਤੇ ਰੋਜਗਾਰ ਮੰਤਰਾਲੇ ਦੇ ਅਧੀਨ ਵੀ ਮੌਜੂਦ ਸਨ ।
ਟੀਮ ਵਰਕ ਦੇ ਮਾਧਿਅਮ ਨਾਲ ਉਤਪਾਦ ਦੀ ਗੁਣਵੱਤਾ, ਓ.ਐਚ.ਐਸ. (ਆਕਿਉਪੇਸ਼ਨਲ ਹੈਲਥ ਐਂਡ ਸੇਫਟੀ) ਅਤੇ ਈ.ਐਮ.ਐਸ. (ਏਮੇਰ੍ਜੇੰਸੀ ਮੇਡਿਕਲ ਸੇਵਾਵਾਂ) ਪ੍ਰਦਰਸ਼ਨ ਵਿਚ ਲਗਾਤਾਰ ਸੁਧਾਰ ਲਈ ਕੋਸ਼ਿਸ਼ ਕਰਦੇ ਹੋਏ, ਟ੍ਰਾਈਡੈਂਟ ਗਰੁਪ ਨੇ ਅਤਿਅਧੁਨਿਕ ਤਕਨੀਕਾਂ ਨੂੰ ਅਪਨਾਇਆ ਹੈ। ਇਸਦੇ ਨਾਲ ਹੀ ਪ੍ਰਭਾਵੀ ਕਾਰੋਬਾਰੀ ਵਿਕਾਸ ਅਤੇ ਵਿਕਾਸ ਲਈ ਪ੍ਰਾਸੰਗਿਕ ਕੌਸ਼ਲ ਅਤੇ ਯੋਗਤਾ ਹਾਸਲ ਕੀਤੀ ਹੈ। ਸੰਪੂਰਨ ਵਿਕਾਸ ਵਿੱਚ ਯੋਗਦਾਨ ਕਰਨ ਲਈ ਮਹੀਨੇਵਾਰ ਅਧਾਰ ’ਤੇ ਪਛੜਨ ਅਤੇ ਮੋਹਰੀ ਸੂਚਕ ਸੰਕੇਤਕਾਂ ਦਾ ਪ੍ਰਚਲਨ ਕੀਤਾ ਜਾਂਦਾ ਹੈ। ਈਐਚਐਸ (ਇਨਵਾਇਰਮੈਂਟਲ ਹੇਲਥ ਐਂਡ ਸੇਫਟੀ) ਉਲੰਘਣ ਲਈ ਅਨੁਸ਼ਾਸ਼ਨਾਤਮਕ ਕਾਰਵਾਈ ਅਤੇ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਏਸ.ਓ.ਪੀ) ਦਾ ਮੈਂਬਰਾਂ ਵੱਲੋਂ ਪਾਲਣ ਕੀਤਾ ਜਾਂਦਾ ਹੈ ਅਤੇ ਜ਼ੀਰੋ (ਅੱਗ ਅਤੇ ਸੁਰੱਖਿਆ) ਘਟਨਾਵਾਂ ਲਈ ਮੈਂਬਰਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਵਿਸ਼ੇਸ਼ ਸੁਰੱਖਿਆ ਅਭਿਆਨ ਆਯੋਜਿਤ ਕੀਤੇ ਜਾਂਦੇ ਹਨ। ਇਸਦੇ ਨਾਲ ਹੀ ਸੁਰੱਖਿਅਤ ਕਾਰਜਸਥਾਨ ਨੂੰ ਬਣਾ ਕੇ ਰੱਖਣ ਦੀ ਭਾਵਨਾ ਨੂੰ ਬੜਾਵਾ ਦੇਣ ਲਈ ਮੌਕ ਡਿ੍ਰਲ ਅਤੇ ਟੀਮ ਨਾਲ ਨਿਯਮਤ ਗੱਲਬਾਤ ਦੇ ਮਹੱਤਵ ਦਾ ਧਿਆਨ ਰੱਖਿਆ ਜਾਂਦਾ ਹੈ।
ਇਸ ਮੌਕੇ 'ਤੇ ਬੋਲਦਿਆਂ ਸ੍ਰੀ ਓਮ, ਈ.ਐਚ.ਐਸ ਹੈੱਡ (ਇਨਵਾਇਰਮੈਂਟਲ ਹੇਲਥ ਐਂਡ ਸੇਫਟੀ -ਮੁਖੀ) ਟ੍ਰਾਈਡੈਂਟ ਗਰੁੱਪ ਨੇ ਕਿਹਾ ਕਿ , ਇਕ ਸੁਰੱਖਿਅਤ ਅਤੇ ਸੇਹਤਮੰਦ ਕਾਰਜ ਸੰਸਕ੍ਰਿਤੀ ਨੂੰ ਬੜਾਵਾ ਦੇਣ ਦੀਆਂ ਸਾਡੀਆਂ ਕੋਸ਼ਿਸ਼ਾਂ ਲਈ ਪਹਿਚਾਣੇ ਜਾਣ ’ਤੇ ਅਸੀਂ ਬੇਹਦ ਖੁਸ਼ ਹਾਂ। ਐਸੇ ਲਈ ਹਰੇਕ ਮੈਂਬਰ ਨੂੰ ਮੋਬਿਲ’ਤੇ ਸਾਰੀਆਂ ਸੁਰੱਖਿਆ ਪ੍ਰਣਾਲੀਆਂ ਤੱਕ ਅਸਾਨ ਪਹੁੰਚ ਪ੍ਰਦਾਨ ਕੀਤੀ ਗਈ ਹੈ। ਆਖਿਰਕਾਰ ਸਾਡੇ ਮੈਂਬਰ ਹੀ ਸੰਗਠਨ ਦੇ ਅਸਤੀਤਵ ਦਾ ਉਦੇਸ਼ ਹਨ।