ਰਿਤੇਸ਼ ਪ੍ਰਾਪਰਟੀਜ਼ ਐਂਡ ਇੰਡਸਟਰੀਜ਼ ਲਿਮਟਿਡ ਨੇ ਡੇਮੀਅਰਟ ਐਡੂਵੈਂਚਰਸ ਨਾਲ ਕੀਤਾ ਸਮਝੌਤਾ
ਬਾਬੂਸ਼ਾਹੀ ਨੈਟਵਰਕ
ਲੁਧਿਆਣਾ, 1 ਅਕਤੂਬਰ, 2022: ਬੱਚਿਆਂ ਲਈ ਇੱਕ ਵਿਸ਼ਵ ਪੱਧਰੀ ਸਕੂਲ ਸਥਾਪਤ ਕਰਨ ਅਤੇ ਵਸਨੀਕਾਂ ਦੀਆਂ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਲਈ, ਰਿਤੇਸ਼ ਪ੍ਰਾਪਰਟੀਜ਼ ਐਂਡ ਇੰਡਸਟਰੀਜ਼ ਲਿਮਿਟੇਡ (ਆਰਪੀਆਈਐਲ) ਨੇ ਆਪਣੇ ਹੈਮਪਟਨ ਪ੍ਰੋਜੈਕਟ ਲਈ ਡੀਸੀਐਮ ਇੰਸਟੀਚਿਊਟ ਫਾਰ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ (ਡੇਮੀਅਰਟ ਐਡੂਵੈਂਚਰਸ) ਨਾਲ ਮੈਮੋਰੰਡਮ ਆਫ ਅੰਡਰਸਟੈਂਡਿੰਗ (ਐਮਓਯੂ) 'ਤੇ ਹਸਤਾਖਰ ਕੀਤੇ ਹਨ। ਡੇਮੀਅਰਟ ਐਡੂਵੈਂਚਰਸ ਅਮੀਰ ਵਿਰਾਸਤ ਅਤੇ ਅਨੁਭਵ ਦੇ ਨਾਲ ਸਿੱਖਿਆ ਦੇ ਖੇਤਰ ਵਿੱਚ ਇੱਕ ਮੋਹਰੀ ਸੰਸਥਾ ਹੈ।
ਐਮਓਯੂ 'ਤੇ ਸੰਜੀਵ ਅਰੋੜਾ, ਐਮਡੀ, ਆਰਪੀਆਈਐਲ ਅਤੇ ਕਾਂਤਾ ਗੁਪਤਾ, ਡਾਇਰੈਕਟਰ, ਡੇਮੀਅਰਟ ਐਡੂਵੈਂਚਰਸ ਦੀ ਡਾਇਰੈਕਟਰ, ਇੱਕ ਉੱਘੇ ਸਿੱਖਿਆ ਸ਼ਾਸਤਰੀ ਕਾਂਤਾ ਗੁਪਤਾ ਨੇ ਦਸਤਖਤ ਕੀਤੇ ਹਨ। ਕਾਂਤਾ ਗੁਪਤਾ ਡੀਸੀਐਮ ਗਰੁੱਪ ਆਫ਼ ਸਕੂਲਜ਼ ਦੀ ਡਾਇਰੈਕਟਰ ਵੀ ਹਨ, ਜੋ ਪਿਛਲੇ ਸੱਤ ਦਹਾਕਿਆਂ ਤੋਂ ਸਿੱਖਿਆ ਦੇ ਖੇਤਰ ਵਿੱਚ ਕੰਮ ਕਰ ਕਰ ਰਹੇ ਹਨ।
ਡੀਸੀਐਮ ਗਰੁੱਪ ਆਫ਼ ਸਕੂਲਜ਼ ਲੁਧਿਆਣਾ ਅਤੇ ਉੱਤਰੀ ਭਾਰਤ ਦੇ ਹੋਰ ਹਿੱਸਿਆਂ ਵਿੱਚ ਪ੍ਰਮੁੱਖ ਵਿਦਿਅਕ ਸੰਸਥਾਵਾਂ ਚਲਾ ਰਿਹਾ ਹੈ। ਹਾਲ ਹੀ ਵਿੱਚ ਇਸਨੇ ਡੀਸੀਐਮ ਯੰਗ ਐਂਟਰਪ੍ਰੀਨਿਓਰਜ਼ ਸਕੂਲ ਦੀ ਸਥਾਪਨਾ ਕੀਤੀ ਹੈ ਜੋ ਦੇਸ਼ ਵਿੱਚ ਆਪਣੀ ਕਿਸਮ ਦਾ ਪਹਿਲਾ ਸਕੂਲ ਹੈ।
ਸੰਜੀਵ ਅਰੋੜਾ ਨੇ ਕਿਹਾ ਕਿ ਹੈਮਪਟਨ ਹੋਮਜ਼ ਆਉਣ ਵਾਲੇ ਸਾਲ ਵਿੱਚ ਸਕੂਲੀ ਸਹੂਲਤਾਂ ਦੀ ਪੇਸ਼ਕਸ਼ ਕਰੇਗਾ, ਉਹ ਛੋਟੇ ਬੱਚਿਆਂ ਲਈ ਵਧੀਆ ਸਹੂਲਤਾਂ ਲੈ ਕੇ ਆਉਣਗੇ, ਤਾਂ ਜੋ ਹੈਮਪਟਨ ਹੋਮਸ ਅਤੇ ਆਸ-ਪਾਸ ਦੇ ਇਲਾਕੇ ਦੇ ਵਸਨੀਕ ਇਸ ਦਾ ਲਾਭ ਉਠਾ ਸਕਣ।
ਅਰੋੜਾ ਨੇ ਡੀਸੀਐਮ ਯੰਗ ਐਂਟਰਪ੍ਰੀਨਿਓਰਜ਼ ਸਕੂਲ ਦੀ ਵੀ ਸ਼ਲਾਘਾ ਕੀਤੀ, ਜਿਸ ਨੂੰ ਉਨ੍ਹਾਂ ਨੇ ਭਵਿੱਖ ਦੀ ਦ੍ਰਿਸ਼ਟੀ ਅਤੇ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦੇ ਨਾਲ ਖੇਤਰ ਦੇ ਸਭ ਤੋਂ ਵਧੀਆ ਸਕੂਲਾਂ ਵਿੱਚੋਂ ਇੱਕ ਦੱਸਿਆ।
ਅਰੋੜਾ ਨੇ ਕਿਹਾ ਕਿ ਡੀਸੀਐਮ ਯੰਗ ਐਂਟਰਪ੍ਰੀਨਿਓਰਜ਼ ਸਕੂਲ, ਲੁਧਿਆਣਾ ਆਉਣ ਵਾਲੀ ਪੀੜ੍ਹੀ ਦੇ ਉੱਦਮੀਆਂ ਨੂੰ ਤਰੱਕੀ ਕਰਨ ਵਿੱਚ ਬਹੁਤ ਸਹਾਈ ਸਿੱਧ ਹੋਵੇਗਾ। ਉਨ੍ਹਾਂ ਨੇ ਸਿੱਖਿਆ ਦੇ ਅਜਿਹੇ ਵਿਲੱਖਣ ਸੰਕਲਪ ਨੂੰ ਲਿਆਉਣ ਲਈ ਇਸਦੇ ਸੀਈਓ ਡਾ ਅਨਿਰੁਧ ਗੁਪਤਾ ਦੇ ਯਤਨਾਂ ਦੀ ਸ਼ਲਾਘਾ ਕੀਤੀ ਜੋ ਕਿ ਸਮੇਂ ਦੀ ਲੋੜ ਸੀ।