← Go Back
ਆਰਥਿਕ ਮੰਦੀ : ਐਮਾਜ਼ੋਨ ਵੱਲੋਂ 18 ਹਜ਼ਾਰ ਹੋਰ ਮੁਲਾਜ਼ਮ ਕੱਢਣ ਦੀ ਤਿਆਰੀ ਵਾਸ਼ਿੰਗਟਨ, 5 ਜਨਵਰੀ, 2023: ਆਰਥਿਕ ਮੰਦੀ ਦੇ ਚਲਦਿਆਂ ਐਮਾਜ਼ੋਨ ਕੰਪਨੀ ਨੇ 18 ਹਜ਼ਾਰ ਹੋਰ ਮੁਲਾਜ਼ਮਾਂ ਨੂੰ ਕੱਢਣ ਦੀ ਤਿਆਰੀ ਕਰ ਲਈ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਨਵੰਬਰ ਮਹੀਨੇ ਵਿਚ ਵੱਡੀ ਗਿਣਤੀ ਵਿਚ ਮੁਲਾਜ਼ਮਾ ਕੰਢੇ ਸਨ। ਸੀ ਈ ਓ ਐਂਡੀ ਜੈਸੀ ਨੇ ਦੱਸਿਆ ਕਿ ਕਈ ਟੀਮਾਂ ਪ੍ਰਭਾਵਤ ਹੋਣਗੀਆਂ। ਕੱਢੇ ਜਾ ਰਹੇ ਜ਼ਿਆਦਾਤਰ ਮੁਲਾਜ਼ਮ ਐਮਾਜ਼ੋਨ ਸਟੋਰਜ਼ ਅਤੇ ਪੀ ਐਕਸ ਟੀ ਸੰਗਠਨਾਂ ਵਿਚ ਕੰਮ ਕਰਦੇ ਹਨ। ਨਵੰਬਰ ਮਹੀਨੇ ਵਿਚ ਐਮਾਜ਼ੋਨ ਨੇ 10 ਹਜ਼ਾਰਮੁਲਾਜ਼ਮ ਕੱਢੇ ਸਨ। ਉਸ ਵੇਲੇ ਹੀ ਕੰਪਨੀ ਨੇ ਸੰਕੇਤ ਦਿੱਤੇ ਸਨ ਕਿ 2023 ਦੀ ਸ਼ੁਰੂਆਤ ਵਿਚ ਹੋਰ ਮੁਲਾਜ਼ਮ ਕੱਢੇ ਜਾ ਸਕਦੇ ਹਨ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ :
Total Responses : 930