“ਮੈਗਾ ਟੈਕਸਟਾਈਲ ਪਾਰਕ ਪ੍ਰਾਜੈਕਟ” ਨਾ ਲੱਗਣ ਕਰਕੇ ਪੰਜਾਬ ਨੂੰ ਰੁਜ਼ਗਾਰ ਤੇ ਆਰਥਿਕ ਪੱਖੋਂ ਹੋਵੇਗਾ ਵੱਡਾ ਨੁਕਸਾਨ :- ਅਸ਼ਵਨੀ ਸ਼ਰਮਾ
- ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਨਹੀਂ ਮਿਲ ਰਹੇ ਖਰਾਬ ਹੋਈਆਂ ਫਸਲਾ ਦੇ ਉਚਿਤ ਮੁਆਵਜ਼ੇ :-ਅਸ਼ਵਨੀ ਸ਼ਰਮਾ
- ਸਰਕਾਰ ਤੇ ਅਫਸਰਸ਼ਾਹੀ ਦਰਮਿਆਨ ਟਕਰਾਅ ਪੰਜਾਬ ਲਈ ਖ਼ਤਰਨਾਕ :- ਅਸ਼ਵਨੀ ਸ਼ਰਮਾ
- ਪੰਜਾਬ ਸਰਕਾਰ ਉਦਯੋਗਾਂ ਨੂੰ ਤੁਰੰਤ ਰਾਹਤ,ਰਿਆਇਤਾਂ ਤੇ ਹੋਰ ਸਹੂਲਤਾਂ ਉਪਲਬਧ ਕਰਵਾਏ
- ਸੂਬੇ ਵਿੱਚ ਪਹਿਲਾ ਕਦੇ ਸਰਕਾਰ ਦੀ ਅਜਿਹੀ ਮਾੜੀ ਕਾਰਗੁਜ਼ਾਰੀ ਨਹੀਂ ਦੇਖੀ
- ਪੰਜਾਬ ਵਿੱਚ ਸਰਕਾਰ,ਪ੍ਰਸ਼ਾਸਨ ਤੇ ਕਾਨੂੰਨ ਦਾ ਕਿਸੇ ਨੂੰ ਨਹੀਂ ਹੈ ਡਰ:-
- ਪੰਜਾਬ ਦੀ ਜੀਐਸਟੀ ਕੁਲੈਕਸਨ ਦਾ ਘਟਨਾ ਚਿੰਤਾ ਦਾ ਵਿਸ਼ਾ
- ਭਾਜਪਾ ਦੇ ਸ਼ਹਿਰੀ ਜਿਲਾ ਪ੍ਰਧਾਨ ਸਰੂਪ ਚੰਦ ਸਿੰਗਲਾ ਦੇ “ਜਿੰਮੇਵਾਰੀ ਸੰਭਾਲ਼ ਸਮਾਰੋਹ “ਵਿੱਚ ਬਠਿੰਡਾ ਪਹੁੰਚੇ ਅਸ਼ਵਨੀ ਸ਼ਰਮਾ
ਬਠਿੰਡਾ, 15 ਜਨਵਰੀ 2023 - ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅੱਜ ਬਠਿੰਡਾ ਦੇ ਨਵੇਂ ਜਿਲਾ ਸ਼ਹਿਰੀ ਪ੍ਰਧਾਨ ਸਰੂਪ ਚੰਦ ਸਿੰਗਲਾਂ ਦੇ “ਜ਼ੁੰਮੇਵਾਰੀ ਸੰਭਾਲ ਸਮਾਰੋਹ”ਵਿੱਚ ਬਠਿੰਡਾ ਪਹੁੰਚੇ ।ਇਥੇ ਪਹੁੰਚਣ ਤੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਉਹਨਾਂ ਨਾਲ ਪਹੁੰਚੀ ਸਮੁੱਚੀ ਸੂਬਾ ਲੀਡਰਸ਼ਿਪ ਦਾ ਨਵੇ ਜਿਲਾ ਪ੍ਰਧਾਨ ਸਰੂਪ ਚੰਦ ਸਿੰਗਲਾ ਤੇ ਜਿਲਾ ਲੀਡਰਸਿਪ ਵੱਲੋਂ ਸਾਨਦਾਰ ਸਵਾਗਤ ਕੀਤਾ ਗਿਆ ।
ਇਸ ਮੌਕੇ ਤੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਸਰਕਾਰ,ਪ੍ਰਸ਼ਾਸਨ ਅਤੇ ਕਾਨੂੰਨ ਦਾ ਕਿਸੇ ਨੂੰ ਡਰ ਨਹੀਂ ਹੈ ।ਪੰਜਾਬ ਦੇ ਹਾਲਾਤ ਦਿਨੋ ਦਿਨ ਬਦ ਤੋਂ ਬਦਤਰ ਹੋ ਰਹੇ ਹਨ ,ਪਰ ਪੰਜਾਬ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ ।ਉਹਨਾ ਕਿਹਾ ਕਿ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਸਰਕਾਰ ਬਨਣ ਤੇ ਕਿਸਾਨਾਂ ਦੀ ਫਸਲ ਖਰਾਬ ਹੋਣ ਤੇ 50 ਹਜ਼ਾਰ ਰੁਪਏ ਪ੍ਰਤੀ ਏਕੜ ਹਜ਼ਾਰ ਮੁਆਵਜ਼ੇ ਤੋ ਇਲਾਵਾ ਖੇਤ ਮਜ਼ਦੂਰਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇਗਾ,ਪਰ ਪੰਜਾਬ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਤੇ ਖੇਤ ਮਜ਼ਦੂਰਾਂ ਨੂੰ ਮੁਆਵਜ਼ਾ ਨਹੀਂ ਦਿੱਤਾ,ਨਾ ਹੀ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਤੇ ਉਹਨਾਂ ਦਾ ਕਰਜ਼ਾ ਮੁਆਫ਼ ਵੀ ਨਹੀਂ ਕੀਤਾ ।ਉਹਨਾ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜ਼ਮੀਨ ਨਾ ਦੇਣ ਕਾਰਨ ਕੇਂਦਰ ਦਾ “ਮੈਗਾ ਟੈਕਸਟਾਈਲ ਪਾਰਕ ਪ੍ਰਾਜੈਕਟ “ ਪੰਜਾਬ ਵਿੱਚ ਨਾ ਲੱਗਣ ਕਾਰਨ ਸੂਬੇ ਨੂੰ ਰੁਜ਼ਗਾਰ ਤੇ ਆਰਥਿਕ ਪੱਖੋਂ ਵੱਡਾ ਨੁਕਸਾਨ ਹੋਵੇਗਾ ।
ਉਹਨਾਂ ਕਿਹਾ ਕਿ ਜੇਕਰ ਕੇਂਦਰ ਦਾ ਇਹ ਪ੍ਰੋਜੈਕਟ ਪੰਜਾਬ ਵਿੱਚ ਲੱਗ ਜਾਂਦਾ ਤਾਂ ਪੰਜਾਬ ਦੀ ਕੱਪੜਾ ਤੇ ਹੌਜ਼ਰੀ ਸਨਅਤ ਤਕਨੀਕ ਪੱਖੋਂ ਸਮੇਂ ਤੇ ਵਿਸ਼ਵ ਦੀ ਹਾਣੀ ਬਣ ਜਾਣੀ ਸੀ,ਉੱਥੇ ਹੀ ਇਸ ਨਾਲ ਲੱਖਾਂ ਲੋਕਾਂ ਨੂੰ ਸਿੱਧੇ ਤੇ ਅਸਿੱਧੇ ਰੂਪ’ਚ ਲਾਭ ਮਿਲਣਾ ਸੀ ।ਉਹਨਾ ਕਿਹਾ ਕਿ ਪੰਜਾਬ ਦੇ ਉਦਯੋਗਪਤੀ ,ਸ਼ਰਮਾਏਦਾਰ ਅਤੇ ਸਾਡੇ ਐਨਆਰਆਈ ਪੰਜਾਬ ਵਿੱਚੋਂ ਆਪਣਾ ਨਿਵੇਸ਼ ਸਮੇਟ ਕੇ ਬਾਹਰਲੇ ਸੂਬਿਆਂ ,ਦੇਸ਼ ਵਿੱਚ ਨਿਵੇਸ਼ ਕਰ ਰਹੇ ਹਨ ਜਿ ਬਹੁਤ ਚਿੰਤਾ ਦਾ ਵਿਸ਼ਾ ਹੈ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਉਦਯੋਗਪਤੀਆਂ, ਸ਼ਰਮਾਏਦਾਰਾ, ਵਿਉਪਾਰੀਆਂਤੇ ਐਨਆਰਆਈਜ ਦੀਆਂ ਸਮੱਸਿਆਵਾਂ ਨੂੰ ਹੱਲ ਨਹੀ ਕਰ ਰਹੀ ਹੈ ।
ਉਹਨਾਂ ਕਿਹਾ ਕਿ ਪੰਜਾਬ ਵਿੱਚ ਵਪਾਰ ਬੁਰੀ ਤਰਾਂ ਪ੍ਰਭਾਵਿਤ ਹੋ ਰਿਹਾ ਹੈ ।ਪੰਜਾਬ ਦੀ ਜੀਐਸਟੀ ਕੁਲੈਕਸਨ ਦਿਨੋ ਦਿਨ ਘੱਟ ਰਹੀ ਹੈ ।ਉਹਨਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਤੋਂ ਬਾਅਦ ਪੰਜਾਬ ਵਿੱਚ ਜਿੱਥੇ ਕਿਤੇ ਵੀ ਵੇਖੋ ਦੁਹਾਈ ਮੱਚੀ ਦਿਖਾਈ ਦਿੰਦੀ ਹੈ ਪਰ ਪ੍ਰਸ਼ਾਸਨ ਅਤੇ ਸਰਕਾਰ ਮੂਕ ਦਰਸ਼ਕ ਬਣ ਕੇ ਦੇਖ ਰਿਹਾ ਹੈ ।ਸਰਕਾਰ ਅਤੇ ਪ੍ਰਸ਼ਾਸਨ ਆਪਣੇ ਫ਼ਰਜ਼ਾਂ ਦੀ ਪਾਲਣਾ ਕਰਨ ਵਿੱਚ ਪੂਰੀ ਤਰਾਂ ਅਸਫਲ ਸਾਬਤ ਹੋ ਰਿਹਾ ਹੈ ।ਅਸ਼ਵਨੀ ਸ਼ਰਨਾਂ ਨੇ ਕਿਹਾ ਕਿ ਸਰਕਾਰ ਵਿਰੁੱਧ। ਲੋਕਾਂ ਦਾ ਗ਼ੁੱਸਾ ਅਸਮਾਨ ਤੇ ਪੁੱਜਣਾ ਸੁਰੂ ਹੋ ਗਿਆ ਹੈ ।ਉਹਨਾ ਨੇ ਕਿਹਾ ਕਿ ਪੰਜਾਬ ਵਿੱਚ ਪਹਿਲਾ ਕਦੇ ਸਰਕਾਰ ਦੀ ਇੰਨੀ ਮਾੜੀ ਕਾਰਗੁਜ਼ਾਰੀ ਨਹੀਂ ਦੇਖੀ ਗਈ ।
ਉਹਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਚਿੰਤਾਜਨਕ ਬਣੇ ਹਾਲਾਤਾਂ ਵਿੱਚ ਸੁਥਾਰ ਲਿਆਵੇ ,ਲੋਕਾਂ ਦੇ ਜਾਨਮਾਲ ਦੀ ਰਾਖੀ ਕਰੇ ,ਲੁਟੇਰਿਆਂ ,ਗੈਗਸਟਰਾ ਅਤੇ ਦੇਸ਼ ਵਿਰੋਧੀ ਤਾਕਤਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ ਤਾਂ ਕਿ ਪੰਜਾਬ ਦਾ ਮਾਹੌਲ ਵਪਾਰ ਕਰਨ ,ਨਿਵੇਸ਼ ਕਰਨ ਦੇ ਅਨੁਕੂਲ ਬਣੇ ।ਉਹਨਾ ਕਿਹਾ ਕਿ ਭਗਵੰਤ ਮਾਨ ਸਰਕਾਰ ਤੁਰੰਤ ਪੰਜਾਬ ਦੇ ਉਦਯੋਗਪਤੀਆਂ ,ਸਰਮਾਏਦਾਰਾਂ ,ਐਨਆਰਆਈਜ ਅਤੇ ਵਿਉਪਾਰੀ ਵਰਗ ਨਾਲ ਮੀਟਿੰਗਾਂ ਕਰੇ,ਪੰਜਾਬ ਦੇ ਸਨਅਤਕਾਰਾਂ ਨੂੰ ਦੂਸਰੇ ਸੂਬਿਆਂ ਵਾਂਗ ਵੱਡੀਆਂ ਰਾਹਤਾ,ਸਹੂਲਤਾਂ ਦੇਵੇ ਤੇ ਉਹਨਾ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰੇ ਤਾਂ ਕਿ ਪੰਜਾਬ ਦਾ ਨਿਵੇਸ਼ ਬਾਹਰ ਜਾਣ ਤੋਂ ਰੋਕਿਆ ਜਾ ਸਕੇ ।ਉਹਨਾ ਕਿਹਾ ਕਿ ਪੰਜਾਬ ਸਰਕਾਰ ਤੇ ਅਫਸਰਸਾਹੀ ਦਰਮਿਆਨ ਟਕਰਾਅ ਬਹੁਤ ਖ਼ਤਰਨਾਕ ਹੈ ,ਅਜਿਹਾ ਨਹੀਂ ਹੋਣਾ ਚਾਹੀਦਾ ।ਉਹਨਾ ਕਿਹਾ ਕਿ ਪੰਜਾਬ ਵਿੱਚ ਅਰਾਜਕਤਾ ਵਾਲਾ ਮਾਹੋਲ ਹੈ ,ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ ।