ਸਰਕਾਰ ਦੇ ਨਿੱਤ ਨਵੇਂ ਫੁਰਮਾਨਾਂ ਤੋਂ NRI Industrialist ਦੁਖੀ, ਭਾਰਤ 'ਚੋਂ ਆਪਣਾ ਕਾਰੋਬਾਰ ਸਮੇਟਣ ਲਈ ਹੋਇਆ ਮਜਬੂਰ
- ਸ਼ੈੱਲਰ ਮਾਲਕਾਂ ਨੂੰ ਇਕ ਮਹੀਨੇ ਵਿਚ ਕੇਂਦਰ ਸਰਕਾਰ ਤੋਂ ਜਾਰੀ ਹੋਏ ਦੋ ਨਵੇਂ ਫਰਮਾਣ
- 31 ਮਾਰਚ ਤੱਕ ਸ਼ੈਲਰ ਮਾਲਕਾਂ ਨੂੰ ਐਫ ਆਰ ਕੇ ਚਾਵਲ ਮਿਕਸ ਭੇਜਣ ਲਈ ਕੀਤਾ ਪੱਤਰ ਜਾਰੀ
- ਐਫ ਆਰ ਕੇ ਬਣਾਉਣ ਵਾਲੀਆਂ ਕੰਪਨੀਆਂ ਵੱਲੋਂ ਦੋ ਮਹੀਨੇ ਦੀ ਦੱਸੀ ਉਡੀਕ
ਬਠਿੰਡਾ, 4 ਫਰਵਰੀ 2023 - ਇੱਕ ਪਾਸੇ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਐਨ ਆਰ ਆਈਜ਼ ਕਾਰੋਬਾਰੀਆ ਨੂੰ ਭਾਰਤ ਵਿੱਚ ਪੈਸਾ ਲਗਾਉਣ ਦੀ ਬੇਨਤੀ ਕੀਤੀ ਜਾਂਦੀ ਹੈ ਦੂਜੇ ਪਾਸੇ ਵੱਡੀ ਗਿਣਤੀ ਵਿੱਚ ਭਾਰਤ ਵਿੱਚ ਪੈਸਾ ਲਗਾਈ ਬੈਠੇ ਐਨ ਆਰ ਆਈਜ਼ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹਨ ਅਤੇ ਹੁਣ ਆਪਣਾ ਕਾਰੋਬਾਰ ਸਮੇਟਣ ਲਈ ਮਜ਼ਬੂਰ ਹਨ।
ਐਨ ਆਰ ਆਈ ਵਿਕਰਮ ਸਿੰਘ ਸੰਗਰੂਰ ਤੋਂ ਬਠਿੰਡਾ ਜ਼ਿਲਾ ਵਿਚ ਸ਼ੈਲਰ ਲਗਾ ਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਗਿਆ ਸੀ, ਕਰੀਬ ਤਿੰਨ ਸਾਲ ਪਹਿਲਾਂ ਸ਼ੁਰੂ ਕੀਤੇ ਗਏ ਇਸ ਇਡਸਟਰੀ ਤੇ ਕਰੋੜਾਂ ਰੁਪਏ ਖਰਚ ਕੀਤੇ ਸਨ ਪਰ ਅੱਜ ਐਨ ਆਰ ਆਈ ਵਿਕਰਮ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਦੇ ਨਿੱਤ ਨਵੇਂ ਜਾਰੀ ਹੋ ਰਹੇ ਫ਼ਰਮਾਨ ਕਾਰਨ ਉਹ ਆਪਣਾ ਇਹ ਕਾਰੋਬਾਰ ਏਥੋਂ ਬੰਦ ਕਰਕੇ ਮੁੜ ਵਿਦੇਸ਼ ਪਰਤਣਾ ਚਾਹੁੰਦਾ ਹੈ ਕਿਉਂਕਿ ਕੋਈ ਵੀ ਸਰਕਾਰ ਭਾਵੇਂ ਉਹ ਕੇਂਦਰ ਦੀ ਹੋਵੇ ਭਾਵੇਂ ਪੰਜਾਬ ਦੀ ਹੋਵੇ ਕਾਰੋਬਾਰੀਆਂ ਦੇ ਹੱਕ ਵਿਚ ਫੈਸਲੇ ਨਹੀਂ ਲਏ ਜਾਂਦੇ, ਜਿਸ ਕਾਰਨ ਵੱਡੀ ਪੱਧਰ ਤੇ ਇੰਡਸਟਰੀ ਬੰਦ ਹੋਣ ਦੇ ਕਿਨਾਰੇ ਹੈ।
ਵਿਕਰਮ ਸਿੰਘ ਨੇ ਦੱਸਿਆ ਕਿ ਵਿਦੇਸ਼ ਤੋਂ ਆ ਕੇ ਉਸ ਵੱਲੋਂ ਇਹ ਕਾਰੋਬਾਰ ਸ਼ੁਰੂ ਕੀਤਾ ਗਿਆ ਸੀ ਪਰ ਹਾਲੇ ਤੱਕ ਇਸ ਵਿੱਚੋਂ 50 ਪੈਸੇ ਵੀ ਵਾਪਸ ਨਹੀਂ ਪਰਤੇ ਪਰ ਸਰਕਾਰ ਵੱਲੋਂ ਹੁਣ ਇੱਕ ਨਵਾਂ ਫ਼ਰਮਾਨ ਜਾਰੀ ਕਰ ਦਿੱਤਾ ਗਿਆ ਹੈ, ਜਿਸ ਨਾਲ ਉਹਨ ਨੂੰ ਲੱਖਾਂ ਰੁਪਏ ਦਾ ਘਾਟਾ ਪੈਣ ਦੇ ਆਸਾਰ ਪੈਦਾ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੇ ਸ਼ੈਲਰ ਮਾਲਕਾਂ ਨੂੰ ਐੱਫ ਆਰ ਕੇ ਖਰੀਦਣ ਦੀ ਉਸ ਸਮੇਂ ਹਦਾਇਤ ਜਾਰੀ ਕੀਤੀ ਗਈ ਹੈ। ਐਫ ਆਰ ਕੇ ਬਨਾਉਣ ਵਾਲੀਆਂ ਕੰਪਨੀਆਂ ਵੱਲੋਂ ਸਪਲਾਈ ਲਈ ਦੋ ਦੋ ਮਹੀਨੇ ਦੀ ਉਡੀਕ ਕਰਨ ਲਈ ਕਿਹਾ ਗਿਆ ਹੈ ਤਾਂ ਉਹਨਾਂ ਨੂੰ ਦੋ ਮਹੀਨੇ ਆਪਣੇ ਸ਼ੈਲਰ ਬੰਦ ਕਰਨੇ ਪੈਣਗੇ। ਜਿਸ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਵੇਗਾ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸ਼ੈਲਰ ਮਾਲਕਾਂ ਨੂੰ ਖੜ੍ਹੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਇਸ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਹਨ ਕਿ ਕਾਰੋਬਾਰਿਆਂ ਨੂੰ ਇੱਥੋਂ ਆਪਣਾ ਕਾਰੋਬਾਰ ਸਮੇਟਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਉਧਰ ਦੂਸਰੇ ਪਾਸੇ ਸਿਆਲ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੁੱਖ ਸਿੰਘ ਔਲਖ ਦਾ ਕਹਿਣਾ ਹੈ ਕਿ ਪਿਛਲੇ ਸਾਲ 11 ਮਹੀਨੇ ਵਿਚ ਹੀ ਦੋ ਪੱਤਰ ਸੈਲਰ ਮਾਲਕਾਂ ਨੂੰ ਜਾਰੀ ਕੀਤੇ ਗਏ ਹਨ ਜਿਸ ਕਾਰਨ ਸ਼ੈਲਰ ਮਾਲਕ ਵੱਡੀਆਂ ਦਿੱਕਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਬਠਿੰਡਾ ਜ਼ਿਲ੍ਹੇ ਵਿੱਚ ਪਹਿਲਾਂ ਐਫ ਆਰ ਕੇ ਲਗਾਉਣ ਦੀ ਮਨਾਹੀ ਕੀਤੀ ਗਈ ਸੀ, ਜਿਸ ਕਾਰਨ ਸ਼ੈਲਰ ਮਾਲਕਾਂ ਵੱਲੋਂ ਇਸ ਦਾ ਪ੍ਰਬੰਧ ਨਹੀਂ ਕੀਤਾ ਗਿਆ ਸੀ, ਪ੍ਰੰਤੂ ਅਚਾਨਕ ਸਰਕਾਰ ਵੱਲੋਂ ਨਵਾਂ ਪੱਤਰ ਜਾਰੀ ਕਰਦੇ ਹੋਏ ਬਠਿੰਡਾ ਜ਼ਿਲ੍ਹੇ ਦੇ ਸ਼ੈਲਰ ਮਾਲਕਾਂ ਨੂੰ ਐਫ ਆਰ ਕੇ ਦੀ ਸਿਧ ਕਰਨ ਦੀ ਹਦਾਇਤ ਕੀਤੀ ਗਈ ਹੈ, ਪਰ ਐਸ ਆਰ ਕੇ ਬਣਾਉਣ ਵਾਲੀਆਂ ਕੰਪਨੀਆਂ ਵੱਲੋਂ ਹੁਣ ਉਹਨਾਂ ਨੂੰ ਮਾਲ ਉਪਲਬਧ ਨਹੀਂ ਕਰਵਾਇਆ ਜਾ ਰਿਹਾ ਜਿਸ ਕਾਰਨ ਉਹਨਾਂ ਨੂੰ ਆਪਣੇ ਸ਼ੈਲਰ ਬੰਦ ਕਰਨੇ ਪੈਣਗੇ।
ਉਹਨਾਂ ਨੂੰ ਕਰੀਬ ਇੱਕ ਮਹੀਨੇ ਦਾ 15 ਲੱਖ ਰੁਪਏ ਦਾ ਘਾਟਾ ਝੱਲਣਾ ਪਵੇਗਾ, ਉਧਰ ਇਹਨਾਂ ਸ਼ਹਿਰਾਂ ਵਿਚ ਬਤੌਰ ਠੇਕੇਦਾਰ ਕੰਮ ਕਰ ਰਹੇ ਪਰਵਸੀ ਮਜ਼ਦੂਰ ਸੰਜੇ ਕੁਮਾਰ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਪੱਤਰ ਅਨੁਸਾਰ ਕੰਮ ਕੀਤਾ ਜਾਂਦਾ ਹੈ ਤਾਂ ਅੱਜ ਉਹਨਾਂ ਨੂੰ ਐਫ ਆਰ ਕੇ ਉਪਲੱਬਧ ਨਹੀਂ ਹੋਣਾ ਅਤੇ ਸ਼ੈਲਰ ਬੰਦ ਹੋ ਜਾਣਗੇ, ਅਸੀਂ ਇਹਨਾਂ ਵਿੱਚ ਕੰਮ ਕਰਨ ਵਾਲੇ ਲੇਬਰ ਨੂੰ ਵੀ ਵੱਡੀਆਂ ਦਿੱਕਤਾ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਮਾਲਕਾਂ ਵੱਲੋਂ ਰੋਟੀ-ਪਾਣੀ ਦਾ ਪ੍ਰਬੰਧ ਕੀਤਾ ਜਾ ਸਕਦਾ ਪਰ ਹੋਰ ਖਰਚੇ ਮੁਸ਼ਕਿਲ ਹੋ ਜਾਣਗੇ ਉਹਨਾਂ ਕਿਹਾ ਕਿ ਸਰਕਾਰ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਕਾਰੋਬਾਰੀਆਂ ਨਾਲ ਇਕ ਬੈਠਕ ਜ਼ਰੂਰ ਕਰੇ।