ਉਦਯੋਗਾਂ ਦਾ ਦੀਵਾਲੀਆਪਨ ਬਣਿਆ ਗਲੋਬਲ ਸਮੱਸਿਆ: ਹਰਨਾਮ ਠਾਕੁਰ
- ਪੀ.ਐਚ.ਡੀ.ਸੀ.ਸੀ.ਆਈ. ਵਿੱਚ ਆਈ.ਬੀ.ਸੀ. ਕੋਡ 2016 ’ਤੇ ਹੋਇਆ ਸੈਮੀਨਾਰ
- ਉਦਯੋਗਪਤੀਆਂ, ਐਚ ਆਰ ਪ੍ਰੋਫੈਸ਼ਨਲ, ਐਡਵੋਕੇਟ ਅਤੇ ਇੰਸੋਲਵੈਂਸੀ ਪ੍ਰੋਫੈਸ਼ਨਲ ਨੇ ਲਿਆ ਭਾਗ
ਚੰਡੀਗੜ੍ਹ, 25 ਫਰਵਰੀ 2023 - ਦੀਵਾਲੀਆਪਨ ਹੁਣ ਕਿਸੇ ਖੇਤਰ ਵਿਸ਼ੇਸ ਨਾਲ ਸਬੰਧਤ ਮੁੱਦਾ ਨਹੀਂ ਹੈ, ਸਗੋਂ ਇੱਕ ਵਿਸ਼ਵਵਿਆਪੀ ਮੁੱਦਾ ਬਣ ਗਿਆ ਹੈ। ਉਪਰੋਕਤ ਵਿਚਾਰ ਹਰਨਾਮ ਸਿੰਘ ਠਾਕੁਰ, ਮੈਂਬਰ (ਜੁਡੀਸ਼ੀਅਲ), ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ, ਚੰਡੀਗੜ੍ਹ ਬੈਂਚ ਨੇ ਪੀ.ਐਚ.ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਅਪਰੂਵਲ ਐਂਡ ਇੰਪਲੀਮੈਂਟੇਸ਼ਨ ਇਨ ਇੰਪੀਡੀਮੈਂਟਸ ਦੇ ਵਿਸ਼ੇ ’ਤੇ ਕਰਵਾਈ ਗਈ ਕਾਨਫ਼ਰੰਸ ਵਿੱਚ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਕਹੇ।
ਸੈਮੀਨਾਰ ਵਿੱਚ ਉਦਯੋਗਪਤੀਆਂ, ਦਿਵਾਲੀਆ ਪੇਸ਼ੇਵਰਾਂ, ਐਚ.ਆਰ. ਪੇਸ਼ੇਵਰਾਂ ਤੋਂ ਇਲਾਵਾ ਵਕੀਲਾਂ ਨੇ ਭਾਗ ਲਿਆ। ਠਾਕੁਰ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਨੌਜਵਾਨ ਉੱਦਮੀ ਬਿਨਾਂ ਪੜ੍ਹਾਈ ਕੀਤੇ ਹੀ ਉਦਯੋਗ ਸਥਾਪਿਤ ਕਰ ਰਹੇ ਹਨ। ਇਹ ਬਾਅਦ ਵਿੱਚ ਦੀਵਾਲੀਆਪਨ ਦਾ ਕਾਰਨ ਬਣ ਰਿਹਾ ਹੈ। ਨੌਜਵਾਨਾਂ ਨੂੰ ਫੀਲਡ ਸਟੱਡੀ ਦੇ ਨਾਲ ਯੋਜਨਾਬੱਧ ਤਰੀਕੇ ਨਾਲ ਉਦਯੋਗ ਲਗਾਉਣੇ ਚਾਹੀਦੇ ਹਨ। ਉਦਯੋਗਾਂ ਦਾ ਦੀਵਾਲੀਆਪਨ ਇੱਕ ਵਿਸ਼ਵਵਿਆਪੀ ਸਮੱਸਿਆ ਬਣ ਰਿਹਾ ਹੈ। ਇਸ ਮੌਕੇ ਟ੍ਰਿਬਿਊਨਲ ਦੇ ਮੈਂਬਰ (ਤਕਨੀਕੀ) ਸੁਬਰਤ ਦਾਸ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਗਲਤੀਆਂ ਕਾਰਨ ਹੁਣ ਤੱਕ 100 ਬਿਲੀਅਨ ਡਾਲਰ ਦਾ ਨੁਕਸਾਨ ਹੋ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਦੀਵਾਲੀਆਪਨ ਦੀ ਕਗਾਰ ਤੇ ਖੜ੍ਹੇ ਉਦਯੋਗਾਂ ਨੂੰ ਇਨਸੋਲਵੈਂਸੀ ਕੋਡ ਰਾਹੀਂ ਬਚਾਇਆ ਜਾ ਸਕਦਾ ਹੈ। ਦਾਸ ਨੇ ਕਿਹਾ ਕਿ ਉਦਯੋਗ ਕਾਨੂੰਨ ਵਿੱਚ ਲਗਾਤਾਰ ਸੋਧਾਂ ਅਤੇ ਬਦਲਾਅ ਹੋ ਰਹੇ ਹਨ। ਇਸ ਮੌਕੇ ਬੋਲਦਿਆਂ ਪੀਐਚਡੀਸੀਸੀਆਈ ਐਨਸੀਐਲਟੀ ਅਤੇ ਆਈਬੀਸੀ ਕਮੇਟੀ ਦੇ ਚੇਅਰ ਜੀਪੀ ਮਦਾਨ ਨੇ ਕਿਹਾ ਕਿ ਅਜਿਹੇ ਸਮਾਗਮਾਂ ਰਾਹੀਂ ਚੈਂਬਰ ਉਦਯੋਗਪਤੀਆਂ ਵਿੱਚ ਜਾਗਰੂਕਤਾ ਪੈਦਾ ਕਰਦਾ ਹੈ। ਵਿੱਤੀ ਲੈਣਦਾਰਾਂ ਦੇ ਬਕਾਏ ਉੱਤੇ ਕਰਮਚਾਰੀਆਂ ਅਤੇ ਟੈਕਸ ਅਥਾਰਟੀਆਂ ਦੇ ਬਕਾਏ ਨੂੰ ਪਹਿਲ ਦੇਣ ਵਾਲੇ ਹਾਲ ਹੀ ਦੇ ਫੈਸਲਿਆਂ ਨਾਲ ਸਬੰਧਤ ਹੈ। ਉਨ੍ਹਾਂ ਨੇ ਇਨਸੋਲਵੈਂਸੀ ਐਕਟ ਰਾਹੀਂ ਹੁਣ ਤੱਕ ਹੋਈ ਰਿਕਵਰੀ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਸਬੰਧ ਵਿੱਚ ਦਿਵਾਲੀਆ ਪੇਸ਼ੇਵਰਾਂ, ਵਕੀਲਾਂ ਅਤੇ ਐਨ. ਸੀ. ਐਲ. ਟੀ. ਦੇ ਸਾਰੇ ਮੈਂਬਰਾਂ ਦੇ ਸਹਿਯੋਗ ਦੀ ਭਰਪੂਰ ਸ਼ਲਾਘਾ ਕੀਤੀ। ਮਦਾਨ ਨੇ ਕਿਹਾ ਕਿ ਭਵਿੱਖ ਵਿੱਚ ਪੀਐਚਡੀ ਐਨਸੀਐਲਟੀ ਅਤੇ ਆਈਬੀਸੀ ਬਾਰੇ ਗਿਆਨ ਦੇਣ ਲਈ ਅਜਿਹੇ ਪ੍ਰੋਗਰਾਮਾਂ ਦਾ ਵਿਸਥਾਰ ਕਰੇਗਾ।
ਆਈਬੀਸੀ ਕਮੇਟੀ ਦੇ ਕੋ-ਚੇਅਰ ਅਭਿਸ਼ੇਕ ਆਨੰਦ ਨੇ ਕਿਹਾ ਕਿ ਜੀਡੀਪੀ ਦੇ ਵਾਧੇ ਵਿੱਚ ਉਦਯੋਗਿਕ ਵਿਕਾਸ ਦੀ ਭੂਮਿਕਾ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਜੇਕਰ ਬੈਂਕ ਕਰਜ਼ਾ ਦਿੰਦੇ ਹਨ ਤਾਂ ਸਮੇਂ-ਸਮੇਂ ਤੇ ਉਦਯੋਗਾਂ ਨੂੰ ਮਾਰਗਦਰਸ਼ਨ ਕਰਨਾ ਵੀ ਜ਼ਰੂਰੀ ਹੈ।
ਇਸ ਦੌਰਾਨ ਮੁਲਾਜ਼ਮਾਂ ਦੇ ਮਸਲਿਆਂ ’ਤੇ ਚਰਚਾ ਕਰਦੇ ਹੋਏ ਸੀਨੀਅਰ ਐਡਵੋਕੇਟ ਆਨੰਦ ਛਿੱਬਰ, ਜੇ.ਕੇ.ਗਰੋਵਰ, ਐਡਵੋਕੇਟ ਅਤੁਲ ਵੀ.ਸੂਦ, ਜੀ.ਪੀ. ਮਦਨ ਦੇ ਪੈਨਲ ਨੇ ਜਸਟਿਸ ਠਾਕੁਰ ਨਾਲ ਸਾਲ 2016 ਵਿੱਚ ਲਾਗੂ ਇਨਸੋਲਵੈਂਸੀ ਐਂਡ ਬੈਂਕ ਕਰਪਸੀ ਕੋਡ (ਆਈਬੀਸੀ), ਈਪੀਐਫਓ, ਗ੍ਰੈਚੁਟੀ, ਈਐਸਆਈ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਦੂਜੇ ਸੈਸ਼ਨ ਵਿੱਚ ਇਨਸੋਲਵੈਂਸੀ ਪ੍ਰੋਫੈਸ਼ਨਲ ਹਰੀਸ਼ ਤਨੇਜਾ, ਜੀ.ਐਸ. ਸਰੀਨ ਅਤੇ ਰਮਨਜੀਤ ਸਿੰਘ ਨੇ ਪੈਨਲ ਚਰਚਾ ਕੀਤੀ। ਇਸ ਮੌਕੇ ਕਰਨ ਮਹਿਰਾ, ਪੀ. ਐਚ. ਡੀ. ਸੀ. ਸੀ. ਆਈ. ਆਈ. ਬੀ. ਸੀ. ਕਮੇਟੀ ਦੇ ਕੋ-ਚੇਅਰ ਰਾਜੇਸ਼ ਸ਼ਰਮਾ, ਸਥਾਨਕ ਡਾਇਰੈਕਟਰ ਭਾਰਤੀ ਸੂਦ ਸਮੇਤ ਕਈ ਪਤਵੰਤੇ ਹਾਜ਼ਰ ਸਨ।