← Go Back
ਰਸੋਈ ਗੈਸ ਸਿਲੰਡਰ ਫਿਰ ਹੋਇਆ ਮਹਿੰਗਾ, ਪੜ੍ਹੋ ਵੇਰਵਾ ਨਵੀਂ ਦਿੱਲੀ, 1 ਮਾਰਚ, 2023: ਪੈਟਰੋਲੀਅਮ ਅਤੇ ਗੈਸ ਮਾਰਕੀਟਿੰਗ ਕੰਪਨੀਆਂ ਨੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 350.50 ਰੁਪਏ ਪ੍ਰਤੀ ਸਿਲੰਡਰ ਅਤੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 50 ਰੁਪਏ ਪ੍ਰਤੀ ਸਿਲੰਡਰ ਵਧਾ ਦਿੱਤੀ ਹੈ। ਨਵੀਂਆਂ ਦਰਾਂ ਅੱਜ 1 ਮਾਰਚ ਤੋਂ ਹੀ ਲਾਗੂ ਹੋ ਗਈਆਂ ਹਨ। ਨਵੇਂ ਰੇਟਾਂ ਮੁਤਾਬਕ ਦਿੱਲੀ ਵਿਚ ਹੁਣ ਕਮਰਸ਼ੀਅਲ ਐਲ ਪੀ ਜੀ ਸਿਲੰਡਰ 2119.50 ਰੁਪਏ ਪ੍ਰਤੀ ਸਿਲੰਡਰ ਅਤੇ ਘਰੇਲੂ ਰਸੋਈ ਗੈਸ ਸਿਲੰਡਰ 1103 ਰੁਪਏ ਪ੍ਰਤੀ ਸਿਲੰਡਰ ਵਿਚ ਮਿਲੇਗਾ।
Total Responses : 189