ਸਰਕਾਰੀ ਬਹੁਤਕਨੀਕੀ ਕਾਲਜ, ਕੋਟਕਪੂਰਾ ਦੇ ਵਿਦਿਆਰਥੀਆਂ ਨੇ ਇੰਡਸਟਰੀਅਲ ਦੌਰਾ ਕੀਤਾ
ਦੀਪਕ ਗਰਗ
ਕੋਟਕਪੂਰਾ 27 ਅਪ੍ਰੈਲ 2023 - ਸਥਾਨਕ ਸਰਕਾਰੀ ਬਹੁਤਕਨੀਕੀ ਕਾਲਜ ਦੇਵੀਵਾਲਾ ਕੋਟਕਪੂਰਾ ਦੇ ਦੂਜੇ ਅਤੇ ਤੀਜੇ ਸਾਲ ਦੇ ਵਿਦਿਆਰਥੀਆਂ ਨੇ ਮੈਟੇਲਿਕ ਇੰਡਸਟਰੀ ਕੋਟਕਪੂਰਾ ਵਿਖੇ ਇੰਡਸਟਰੀ ਵਿਜ਼ਟ ਕਰਵਾਈ ਗਈ। ।ਇਸ ਦੌਰਾਨ ਵਿਦਿਆਰਥੀਆਂ ਨੇ ਕੰਪਨੀ ਦੇ ਕੰਮ ਕਾਰਜ ਅਤੇ ਉਨ੍ਹਾਂ ਦੇ ਟੈਕਨੀਕਲ ਤਰੀਕਿਆਂ ਦੀ ਜਾਣਕਾਰੀ ਹਾਸਲ ਕੀਤੀ। ਇਸ ਵਿਜ਼ਟ ਵਿੱਚ ਲਗਪਗ 35 ਵਿਦਿਆਰਥੀਆਂ ਨੇ ਹਿੱਸਾ ਲਿਆ। ਕੰਪਨੀ ਦੇ ਜਰਨਲ ਮੈਨੇਜਰ ਸ੍ਰੀ ਸੁਬੀਰ ਸਿੰਘ ਅਤੇ ਸੁਪਰਵਾਈਜ਼ਰ ਸ੍ਰੀ ਰਮਨ, ਸ੍ਰੀ ਹਰਪ੍ਰੀਤ ਸਿੰਘ, ਸ੍ਰੀ ਸ਼ਾਮ ਸੁੰਦਰ ਨੇ ਵਿਦਿਆਰਥੀਆਂ ਨੂੰ ਕੰਪਨੀ ਵਿੱਚ ਹੋ ਰਹੇ ਕੰਮ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਮੈਟੇਲਿਕ ਇੰਡਸਟਰੀ ਫਾਊਂਡਰੀ ਦੇ ਕੰਮ ਨਾਲ ਸਬੰਧਤ ਹੈ। ਵਿਦਿਆਰਥੀਆਂ ਨੂੰ ਸੀ.ਐੱਨ.ਸੀ ਮਸ਼ੀਨਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਵਡਮੁੱਲੀ ਜਾਣਕਾਰੀ ਨੂੰ ਹਾਸਿਲ ਕਰਦੇ ਹੋਏ ਵਿਦਿਆਰਥੀਆਂ ਕਈ ਸਵਾਲ ਵੀ ਉਕਤ ਅਧਿਕਾਰੀਆਂ ਤੋਂ ਪੁੱਛੇ ਜਿਸ ਦਾ ਉਨ੍ਹਾਂ ਮੌਕੇ ਤੇ ਬਹੁਤ ਵਧੀਆਂ ਢੰਗ ਨਾਲ ਜਵਾਬ ਦਿੱਤਾ । ਇਸ ਜਾਣਕਾਰੀ ਤੇ ਸੰਤੁਸ਼ਟੀ ਜ਼ਾਹਿਰ ਕਰਦੇ ਹੋਏ ਵਿਦਿਆਰਥੀਆਂ ਨੇ ਆਪਣੀ ਸੰਤੁਸ਼ਟੀ ਜ਼ਾਹਿਰ ਕੀਤੀ। ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਇੰਜੀ: ਸੁਰੇਸ਼ ਕੁਮਾਰ ਜੀ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਉਨ੍ਹਾਂ ਦੀ ਆਉਣ ਵਾਲੀ ਜ਼ਿੰਦਗੀ ਲਈ ਇੰਡਸਟਰੀਅਲ ਟੂਰ ਬਹੁਤ ਜ਼ਰੂਰੀ ਹੁੰਦੇ ਹਨ।
ਜਿਸ ਨਾਲ ਵਿਦਿਆਰਥੀ ਪ੍ਰੈਕਟੀਕਲ ਤਰੀਕੇ ਨਾਲ ਕਿਤਾਬਾਂ ਤੋਂ ਹੱਟ ਕੇ ਕੁੱਝ ਨਵਾਂ ਸਿੱਖਦੇ ਹਨ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਦਿਆਰਥੀਆਂ ਦੇ ਸਿਲੇਬਸ ਨਾਲ ਸਬੰਧਤ ਇੰਡਸਟਰੀ ਟੂਰ ਕਰਵਾਏ ਜਾਂਦੇ ਰਹਿਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਮੈਟੇਲਿਕ ਇੰਡਸਟਰੀ ਦੇ ਚੇਅਰਮੈਨ ਸ੍ਰੀ ਪਿਊਸ਼ ਗੋਇਲ ਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸ੍ਰੀ ਪਿਊਸ਼ ਗੋਇਲ ਜੀ ਵੱਲੋਂ ਪਹਿਲਾਂ ਵੀ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਂਦਾ ਰਿਹਾ ਹੈ । ਇਸ ਮੌਕੇ ਤੇ ਅਫਸਰ ਇੰਚਾਰਜ ਪੁਨੀਤ ਮਿੱਤਲ ਲੈਕ ਕੰਪਿ:, ਸ੍ਰੀ ਲਖਵਿੰਦਰ ਸਿੰਘ ਲਾਇਬ੍ਰੇਰੀਅਨ, ਸ੍ਰੀ ਗੁਰਲਾਲ ਸਿੰਘ ਜੂਨੀਅਰ ਸਹਾਇਕ ਅਤੇ ਹੋਰ ਸਟਾਫ ਹਾਜ਼ਰ ਸਨ।