ਰੀਅਲ ਇਸਟੇਟ 360 ਤੋਂ ਚੰਡੀਗੜ੍ਹ ਦੇ ਰਿਅਲ ਇਸਟੇਟ ਦੇ ਭਵਿੱਖ ਨੂੰ ਮਿਲੇਗਾ ਨਵਾਂ ਰੂਪ
ਚੰਡੀਗੜ੍ਹ, 26 ਅਕਤੂਬਰ, 2023 : ਕਨਫੈਡਰੇਸ਼ਨ ਆਫ ਇੰਡਿਅਨ ਇੰਡਸਟਰੀ – ਉਤਰੀ ਖੇਤਰ (ਸੀਆਈਆਈ-ਐਨਆਰ) ਅਤੇ ਇੰਡੀਅਰ ਗ੍ਰੀਨ ਬਿਲਡਿੰਗ ਕਾਉਂਸਲ (ਆਈਜੀਬੀਸੀ) ਨੇ ਅਪਣੀ ਭਾਗੀਦਾਰੀ ਨੂੰ ‘ਰੀਅਲ ਇਸਟੇਟ 360’ ਦੇ ਰੂਪ ਵਿੱਚ ਲਾਂਚ ਕੀਤਾ ਹੈ। ਚੰਡੀਗੜ੍ਹ ਸੇਕਟਰ 31 ਵਿਚ ਸੀਆਈਆਈ ਉੱਤਰੀ ਖੇਤਰ ਹੈੱਡਕੁਆਰਟਰ ਵਿਖੇ ਆਯੋਜਤ ਇਕ ਫਲੈਗਸ਼ਿਪ ਈਵੈਂਟ ਦਾ ਉਦੇਸ਼ ਖੇਤਰ ਦੇ ਰੀਅਲ ਇਸਟੇਟ ਸੈਕਟਰ ਨੂੰ ਉਤਸ਼ਾਹਿਤ ਕਰਨਾ, ਨਿਵੇਸ਼ ਤੇ ਬਲ ਦੇਣਾ ਅਤੇ ਟਿਕਾਉ ਵਿਕਾਸ (ਸਸਟੇਨੇਬਲ ਡਿਵਲਪਮੇਂਟ) ਨੂੰ ਪ੍ਰੇਰਤ ਕਰਕੇ ਰੀਅਲ ਇਸਟੇਟ ਲੈਂਡਸਕੇਪ ਨੂੰ ਨਵਾਂ ਰੂਪ ਦੇਣਾ ਹੈ।
ਪੰਜਾਬ ਏਨਰਜੀ ਡਿਵਲਪਮੇਂਟ ਅਥਾਰਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਅਮਰਪਾਲ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਰਿਅਲ ਇਸਟੇਟ ਦੀ ਥੀਮ – ਇਨੋਵੇਟ, ਇਨਵੈਸਟ, ਇੰਸਪਾਇਰ – ਸੀਆਈਆਈ ਅਤੇ ਆਈਜੀਬੀਸੀ) ਨਾ ਕੇਵਲ ਬਦਲਾਵ ਨੂੰ ਅਪਨਾਉਣ ਲਈ ਸਗੋਂ ਰਿਅਲ਼ ਇਸਟੇਟ ਦੀ ਅਟੁੱਟ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ। ਇਸਦਾ ਮੰਤਵ ਪ੍ਰੇਫੇਸ਼ਨਲਾਂ, ਐਕਸਪਰਟਾਂ ਅਤੇ ਸਟੇਕਹੋਲਡਰਾਂ ਲਈ ਇਕੱਠੇ ਇਕ ਪਲੇਟਫਾਰਮ ਤੇ ਲਿਆਉਣ ਅਤੇ ਵਿਚਾਰਾਂ ਦਾ ਆਦਾਨ – ਪ੍ਰਦਾਨ ਕਰਨ ਲਈ ਜਗਾਂ੍ਹ ਬਣਾਉਣ ਸੀ ਜੋ ਕਿ ਤਬਦੀਲੀ ਲਿਆ ਸਕਦੇ ਹਨ।
ਕਾਨਫਰੰਸ ਵਿੱਚ ਵੱਖ ਵੱਖ ਬੁਲਾਰਿਆਂ, ਵਿਚਾਰਕਾਂ ਅਤੇ ਐਕਸਪਰਟਾਂ ਦੀ ਮੌਜੁਦਗੀ ਸੀ ਜਿਨ੍ਹਾਂ ਨੇ ਆਪਣੇ ਵਿਚਾਰਾਂ ਅਤੇ ਅਨੁਭਵ ਸਾਂਝੇ ਕੀਤੇ, ਜਿਸ ਵਿਚ ਮੌਜੂਦ ਲੋਕਾਂ ਨੂੰ ਗਿਆਨ ਅਤੇ ਸਹਿਯੋਗ ਕਰਣ ਦੇ ਮੌਕੇ ਮਿਲੇ । ਕਾਨਫਰੰਸ ਵਿਚ ਉਭਰ ਰਹੇ ਰੁਝਾਨਾਂ, ਸਸਟੇਨੇਬਲ ਪ੍ਰੇਕਟਿਿਸਸ ਅਤੇ ਨਵੀਂਆਂ ਤਕਨੀਕਾਂ ਤੇ ਚਰਚਾ ਕੀਤੀ ਜੋ ਰੀਅਲ ਇਸਟੇਟ ਉਦਯੌਗ ਵਿੱਚ ਤਬਦੀਲੀਆਂ ਲਿਆ ਰਹੀਆਂ ਹਨ ਜੋ ਕਿ ਪਰਿਣਾਮਸਰੂਪ ਟ੍ਰਾਈਸਿਟੀ ਖੇਤਰ ਦੇ ਰੀਅਲ ਇਸਟੇਟ ਮਾਰਕੀਟ ਦੇ ਉਜਵਲ ਭਵਿੱਖ ਯਕੀਨੀ ਕਰੇਗਾ।
ਸੀਆਈਆਈ – ਅਸ਼ਨਆਰ ਕਮੇਟੀ ਆਨ ਰਿਅਲ ਇਸਟੇਟ ਦੇ ਸਹਿ ਪਰਮੂਖ ਅਤੇ ਸੀਈਉ – ਰੇਜਿਡੇਂਸ਼ਿਅਲ, ਭਾਰਤੀਆ ਅਰਬਨ ਅਸ਼ਵਿੰਦਰ ਆਰ ਸਿੰਘ ਦੇ ਅਨੁਸਾਰ ਚੰਡੀਗੜ੍ਹ ਟ੍ਰਾਈਸਿਟੀ ਦੀ ਗਿਣਤੀ ਭਾਰਤ ਦੇ ਟੀਅਰ 2 ਅਤੇ 3 ਸ਼ਹਿਰਾਂ ਵਿਚ ਹੁੰਦੀ ਹੈ ਜੋ ਕਿ ਰਿਅਲ ਇਸਟੇਟ ਵਿਕਾਸ ਦੇ ਕੇਂਦਰ ਵਜੋਂ ਉੱਭਰ ਰਹੇ ਹਨ। ਸ਼ਹਿਰੀਕਰਨ, ਵੱਧਦੀ ਆਮਦਨ ਅਤੇ ਬਿਹਤਰ ਬੁਨਿਆਦੀ ਢਾਂਚੇ ਦੁਆਰਾ ਸੰਚਾਲਿਤ, ਇਨ੍ਹਾਂ ਸ਼ਹਿਰਾਂ ਤੋਂ ਕਿਫਾਇਤੀ, ਬਿਹਤਰ ਜੀਵਨਸ਼ੈਲੀ ਅਤੇ ਪਰਮੂਖ ਨੌਕਰੀ ਦੇ ਕੇਂਦਰਾਂ ਦੀ ਪੇਸ਼ਕਸ਼ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਭਵਿੱਖ ਇਨ੍ਹਾਂ ਸ਼ਹਿਰਾਂ ਦੇ ਲਈ ਆਸ਼ਾਵਾਨ ਹੈ ਕਿਉਂਕਿ ਇਹ ਭਾਰਤ ਦੇ ਰੀਅਲ ਇਸਟੇਟ ਮਾਰਕੀਟ ਲੈਂਡਸਕੇਪ ਨੂੰ ਮੁੜ ਆਕਾਰ ਦਿੰਦੇ ਹਨ ।
ਆਈਜੀਬੀਜੀ ਚੰਡੀਗੜ੍ਹ ਚੈਪਟਰ ਦੇ ਪ੍ਰੈਜੀਡੇਂਟ ਕਰਨਲ ਸ਼ੇਲੇਸ਼ ਪਾਠਕ ਨੇ ਪੰਜਾਬ ਅਤੇ ਹਰਿਆਣਾ ਵਿਚ ਗਰੀਨ ਬਿਲਡਿੰਗ ਪ੍ਰੋਜੈਕਟਾਂ ਦੇ ਮਹੱਤਵਪੂਰਨ ਵਾਧੇ ਤੇ ਜੋਰ ਦਿਤਾ। ਉਨਾਂ੍ਹ ਕਿਹਾ ਕਿ ਗਰੀਨ ਬਿਲਡਿੰਗ ਪ੍ਰੋਜੈਕਟਾਂ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਸਭ ਤੋਂ ਤੇਜੀ ਨਾਲ ਵਿਕਾਸ ਕਰਨ ਵਾਲੇ ਸੁਬੇ ਹਨ। ਟਿਕਾਉ ਡਿਜਾਇਨ, ਨਿਰਮਾਣ ਅਤੇ ਸਰਟੀਫਿਕੇਸ਼ਨ ਨੂੰ ਅਪਨਾਉਣ ਲਈ ਡਿਵੈਲਪਰਾਂ ਵਿਚਕਾਰ ਸਵੀਕ੍ਰਿਤੀ ਵਿਆਪਕ ਹੈ। ਸੁਬਾ ਸਰਕਾਰ ਦਾ ਸਹਿਯੌਗ ਸ਼ਲਾਘਾਯੋਗ ਰਿਹਾ ਹੈ। ਉਨ੍ਹਾਂ ਅਨੁਸਾਰ ਸੁਬੇ ਵਿੱਚ 760 ਤੋਂ ਵੱਖ ਗਰੀਨ ਬਿਲਡਿੰਗ ਪ੍ਰੋਜੈਕਟ ਹਨ, ਜੋ 424 ਮਿਿਲਅਨ ਵਰਗ ਫੁੱਟ ਤੋਂ ਵੱਦ ਗਰੀਨ ਫੁੱਟਪ੍ਰਿੰਟ ਨੂੰ ਕਵਰ ਕਰਦੇ ਹਨ।
ਰਿਹਾਇਸ਼ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਹਮੇਸ਼ਾ ਹੀ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਦਾ ਹੱਬ ਰਿਹਾ ਹੈ। ਐਸਬੀਪੀ ਗਰੁਪ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਅਮਨ ਸਿੰਗਲਾ ਨੇ ਕਿਹਾ ਕਿ ਲੋਕ ਕਮਿਉਨਿਟੀ ਲਿਿਵੰਗ ਲਈ ਗੁਆਂਢੀ ਸੁਬਿਆਂ ਤੋਂ ਨਿਯਮਤ ਤੌਰ ਤੇ ਚੰਡੀਗੜ੍ਹ ਆ ਰਹੇ ਹਨ ਅਤੇ ਸੀਨਿਅਰ ਸਿਿਟਜਨ ਲਿਿਵੰਗ, ਸਟੂਡੈਂਟ ਹਾਉਸਿੰਗ ਅਤੇ ਕੋ-ਵਰਕਿੰਗ ਸਪੇਸ ਵਰਗੇ ਹੋਰ ਭਾਈਚਾਰਿਆਂ ਨੂੰ ਸੰਗਠਿਤ ਕਰਨਾ ਅਤੇ ਵਿਕਾਸ ਕਰਨਾ ਮਹੱਤਵਪੂਰਨ ਹੈ।
ਪ੍ਰੋਗਰਾਮ ਦੇ ਦੋਰਾਨ ਦੋ ਪਰਮੂਖ ਸ਼ੈਸ਼ਨਾਂ ਦੋਰਾਨ ਚਰਚਾ ਕੀਤੀ ਗਈਆਂ। ‘ਇਮਬ੍ਰੇਸਿੰਗ ਦੀ ਫਿਯੂਚਰ ਆਫ ਰੇਜਿਡੇਂਸ਼ਿਅਲ ਅਤੇ ਕਾਮਰਸ਼ਿਅਲ ਰਿਅਲ ਇਸਟੇਟ ਸੈਕਟਰ’ ਨਾਂਅ ਦਾ ਸ਼ੈਸ਼ਨ ਕੀਤਾ ਗਿਆ ਜਦਕਿ ਦੁਜਾ ਸ਼ੈਸ਼ਨ ‘ਐਕਸਲਰਟੇਟਿੰਗ ਗ੍ਰੀਨ ਗਰੋਥ ਇਨ ਗ੍ਰੇਟਰ ਚੰਡੀਗੜ੍ਹ ਰਿਜਨ’ ਆਯੋਜਤ ਕੀਤਾ ਗਿਆ ਜਿਸ ਵਿਚ ਸੰਬੰਧਤ ਵਿਸ਼ਾ ਤੇ ਵਿਚਾਰ ਵਟਾਉਂਦਰਾ ਕੀਤਾ ਗਿਆ।