← Go Back
ਮਨਦੀਪ ਟਾਂਗਰਾ ਨੇ ’ਆਲ ਡੇਅ ਕੌਫੀ ਕੰਪਨੀ’ ਦੇ ਵਿਸਥਾਰ ਦਾ ਕੀਤਾ ਐਲਾਨ ਲੁਧਿਆਣਾ, 1 ਨਵੰਬਰ, 2023: ਪ੍ਰਸਿੱਧ ਆਈ ਟੀ ਮਾਹਿਰ, ਬਿਜ਼ਨਸਵੂਮੈਨ ਤੇ ਸਮਾਜ ਸੇਵਿਕਾ ਮਨਦੀਪ ਕੌਰ ਟਾਂਗਰਾ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੇ ਪਤੀ ਦੀ ਕੰਪਨੀ ਆਲ ਡੇਅ ਕੌਫੀ ਕੰਪਨੀ ਦਾ ਛੇਤੀ ਹੀ ਵਿਸਥਾਰ ਕੀਤਾ ਜਾਵੇਗਾ। ਸੋਸ਼ਲ ਮੀਡੀਆ ’ਤੇ ਪਾਈ ਪੋਸਟ ਵਿਚ ਮਨਦੀਪ ਟਾਂਗਰਾ ਨੇ ਆਖਿਆ ਕਿ ਉਹਨਾਂ ਦਾ ਵਿਆਹ ਹਰਸਿਮਰਨ ਸਿੰਘ ਨਾਲ ਹੋਇਆ ਹੈ ਜੋ ਲੁਧਿਆਣਾ ਵਿਖੇ ਆਲ ਡੇਅ ਕੌਫੀ ਕੰਪਨੀ ਦੇ ਮਾਲਕ ਹਨ। ਉਹਨਾਂ ਦੇ ਲੁਧਿਆਣਾ ਵਿਚ ਤਿੰਨ ਕੌਫੀ ਸਟੋਰ ਹਨ ਜਿਹਨਾਂ ਵਿਚ ਇਕ ’ਗਰੈਂਡ ਵਾਕ’ ਤੇ ਦੂਜਾ ’ਸਾਊਥ ਸਿਟੀ ਮੇਨ ਹਾਈਵੇ’ ’ਤੇ ਹੈ ਤੇ ਤੀਜਾ ਜਲਦੀ ਹੀ ਲੁਧਿਆਣਾ ਵਿਚ ਹੀ ਖੁਲ੍ਹ ਰਿਹਾ ਹੈ। ਉਹਨਾ ਦੱਸਿਆ ਕਿ ਛੇਤੀ ਹੀ ਕੰਪਨੀ ਹੋਰ ਸ਼ਹਿਰਾਂ ਤੇ ਸੂਬਿਆਂ ਵਿਚ ਆਪਣੇ ਅਜਿਹੇ ਕੌਫੀ ਸਟੋਰ ਖੋਲ੍ਹਣ ਜਾ ਰਹੀ ਹੈ। ਉਹਨਾਂ ਦੱਸਿਆ ਕਿ ਉਹ ਹਰ ਸ਼ੁੱਕਰਵਾਰ ਆਪਣੇ ਪਤੀ ਨਾਲ ਲੁਧਿਆਣਾ ਵਿਚ ਹੋਣਗੇ।
Total Responses : 49