Budget 2024 : ਮਿਡਲ ਕਲਾਸ ਲਈ ਨਵਾਂ ਤੋਹਫ਼ਾ, ਆਵਾਸ ਯੋਜਨਾ ਬਾਰੇ ਹੋਇਆ ਅਹਿਮ ਐਲਾਨ
ਨਵੀਂ ਦਿੱਲੀ 1 ਫਰਵਰੀ 2024- ਬਜਟ ਭਾਸ਼ਣ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਮ ਲੋਕਾਂ ਨਾਲ ਜੁੜੀਆਂ ਯੋਜਨਾਵਾਂ 'ਤੇ ਵੱਡੇ ਐਲਾਨ ਕੀਤੇ। ਸੰਸਦ 'ਚ ਅੰਤਰਿਮ ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਕੋਵਿਡ ਦੇ ਬਾਵਜੂਦ ਅਸੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੇਂਡੂ) ਤਹਿਤ 3 ਕਰੋੜ ਘਰਾਂ ਦਾ ਨਿਰਮਾਣ ਪੂਰਾ ਕੀਤਾ ਹੈ। ਅਗਲੇ 5 ਸਾਲਾਂ 'ਚ 2 ਕਰੋੜ ਹੋਰ ਘਰ ਬਣਾਏ ਜਾਣਗੇ।
ਸੀਤਾਰਮਨ ਨੇ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਸਹੀ ਦਿਸ਼ਾ 'ਚ ਹੈ। ਸਾਡੀ ਸਰਕਾਰ ਦਾ ਧਿਆਨ ਪਾਰਦਰਸ਼ੀ ਸ਼ਾਸਨ 'ਤੇ ਹੈ। ਵਿੱਤ ਮੰਤਰੀ ਨੇ 20 ਮਿੰਟ ਤਕ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਗਿਣਵਾਈਆਂ ਤੇ ਭਾਰਤ ਦੇ ਵਿਕਾਸ ਦੀ ਗਤੀ ਬਾਰੇ ਚਰਚਾ ਕੀਤੀ।