ਬਿਜ਼ਨਸਮੈਨ ਅਡਾਨੀ ਆਪਣੇ ਕੁੱਲ ਨਿਵੇਸ਼ ਦਾ 70 ਫੀਸਦੀ ਗ੍ਰੀਨ ਐਨਰਜੀ ’ਤੇ ਨਿਵੇਸ਼ ਕਰੇਗਾ
ਨਵੀਂ ਦਿੱਲੀ, 18 ਮਾਰਚ, 2024: ਅਡਵਾਨੀ ਗਰੁੱਪ ਵੱਲੋਂ ਆਪਣੇ ਕੁੱਲ ਨਿਵੇਸ਼ ਵਿਚੋਂ 70 ਫੀਸਦੀ ਨਿਵੇਸ਼ ਗ੍ਰੀਨ ਐਨਰਜੀ ਵਿਚ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਵਿਚ ਨਵਿਆਊਣਯੋਗ ਊਰਜਾ,ਗ੍ਰੀਨ ਹਾਈਡਰੋਜਨ ਤੇ ਗ੍ਰੀਨ ਅਵੈਕਿਊਏਸ਼ਨ ਟਰਾਂਸਮਿਸ਼ਨ ਲਾਈਨ ਸ਼ਾਮਲ ਹੈ। ਇਸ ਗਰੁੱਪ ਦਾ ਗੁਜਰਾਤ ਦੇ ਖਾਵਦਾ ਵਿਚ ਸਭ ਤੋਂ ਵੱਡਾ ਨਵਿਆਊਣਯੋਗ ਊਰਜਾ ਪਾਰਕ ਹੈ ਜੋ 530 ਵਰਗ ਕਿਲੋਮੀਟਰ ਵਿਚ ਫੈਲਿਆ ਹੋਇਆ ਹੈ। ਅਡਵਾਨੀ ਗਰੁੱਪ ਦੀ ਯੋਜਨਾ ਹੈ ਕਿ ਉਹ 2024-25 ਵਿ ਆਪਣੀਆਂ 11 ਕੰਪਨੀਆਂ ਰਾਹੀਂ 1.2 ਲੱਖ ਕਰੋੜ ਰੁਪਏ ਦਾ ਨਿਵੇਸ਼ ਦੇਸ਼ ਦੇ ਬੁਨਿਆਦੀ ਢਾਂਚੇ ਦੇ ਵਿਕਾਸ ’ਤੇ ਖਰਚ ਕਰੇਗਾ। ਇਹ ਨਿਵੇਸ਼ ਗਰੁੱਪ ਵੱਲੋਂ 2023-24 ਵਿਚ ਕੀਤੇ 10 ਬਿਲੀਅਨ ਡਾਲਰ ਦੇ ਨਿਵੇਸ਼ ਨਾਲੋਂ 40 ਫੀਸਦੀ ਜ਼ਿਆਦਾ ਹੈ। ਗਰੁੱਪ ਕੋਲ ਭਾਰਤ ਦੇ ਸਭ ਤੋਂ ਵੱਡੇ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਵਿਚ ਨਵੀ ਮੁੰਬਈ ਏਅਰਪੋਰਟ, ਗੰਗਾ ਐਕਸਪ੍ਰੈਸਵੇਅ, ਦੁਨੀਆਂ ਦਾ ਸਭ ਤੋਂ ਵੱਡਾ ਨਵਿਆਊਣਯੋਗ ਪਾਰਕ ਖਾਵਦਾ ਅਤੇ ਮੁਦਰਾ ਏਅਰਪੋਰਟ ਹਨ ਜਿਹਨਾਂ ਵਿਚ ਅਗਲੇ 7 ਤੋਂ 10 ਸਾਲਾਂ ਵਿਚ 100 ਬਿਲੀਅਨ ਡਾਲਰ ਤੋਂ ਜ਼ਿਆਦਾ ਦਾ ਨਿਵੇਸ਼ ਕੀਤਾ ਜਾਣਾ ਹੈ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ: