ਵਿਸ਼ਵ ਸਿਹਤ ਦਿਵਸ 2024 ਦੇ ਮੌਕੇ ’ਤੇ ਟ੍ਰਾਈਡੈਂਟ ਗਰੁੱਪ ਦੀ ਇਕ ਨਵੀਂ ਸਿਹਤ ਪਹਿਲ
ਪੰਜਾਬ / ਚੰਡੀਗੜ੍ਹ, 10 ਅਪ੍ਰੈਲ, 2024: ਟੈਕਸਟਾਈਲ ਉਤਪਾਦਨ ਖੇਤਰ ਦੀ ਪ੍ਰਮੁੱਖ ਗਲੋਬਲ ਕੰਪਨੀ ਟ੍ਰਾਈਡੈਂਟ ਗਰੁੱਪ, ਨੇ 1 ਤੋਂ 7 ਅਪ੍ਰੈਲ ਤੱਕ ਭਾਰਤ ਸਰਕਾਰ ਦੁਆਰਾ ਘੋਸ਼ਿਤ ਬਲਾਇੰਡਨੈਸ ਅਵੈਅਰਨੈਸ ਵੀਕ (ਦਿ੍ਰਸ਼ਟਹੀਨਤਾ ਜਾਗਰੂਕਤਾ ਹਫਤਾ) ਮਨਾਇਆ। ਆਪਣੀ ਸਮਾਜਿਕ ਜਿੰਮੇਵਾਰੀ ਪ੍ਰਤੀ ਆਪਣੀ ਅਟੁੱਟ ਵਚਨਬੱਧਤਾ ਦਾ ਪ੍ਰਦਰਸ਼ਨ ਕਰਦੇ ਹੋਏ, ਟ੍ਰਾਈਡੈਂਟ ਗਰੁੱਪ ਨੇ ਸਮਾਜ ਦੀ ਬੇਹਤਰੀ ਲਈ ਆਪਣੇ ਦਿ੍ਰਸ਼ਟੀਕੋਣ ਦਾ ਪਾਲਣ ਕੀਤਾ। ਵਿਸ਼ਵ ਸਿਹਤ ਦਿਵਸ ਦੇ ਮੌਕੇ ’ਤੇ ਵਿਸ਼ਵ ਪੱਧਰ ’ਤੇ ਕੀਤੇ ਜਾ ਰਹੇ ਸਮਾਗਮਾਂ ਦੇ ਅਨੁਸਾਰ ਹੀ ਟ੍ਰਾਈਡੈਂਟ ਗਰੁੱਪ ਨੇ 6 ਅਪ੍ਰੈਲ ਨੂੰ ਧੌਲਾ ਵਿੱਚ ਦਿ੍ਰਸ਼ਟੀ ਸਿਹਤ ਸੰਬੰਧੀ ਅਸਮਾਨਤਾਵਾਂ ਨੂੰ ਸਮਾਧਾਨ ਕਰਨ ਦੇ ਲਈ ਇੱਕ ਜਾਗਰੂਕਤਾ ਸੇਸ਼ਨ ਆਯੋਜਿਤ ਕੀਤਾ। ਨਾਲ ਹੀ 7 ਅਪ੍ਰੈਲ ਨੂੰ ਸਧੁਬਨ ਹਸਪਤਾਲ, ਬੁਧਨੀ ਵਿੱਚ ਫਰੀ ਮੈਡੀਕਲ ਚੈਕਅੱਪ ਕੈਂਪ ਦੀ ਸਮਾਪਤੀ ਕੀਤੀ ਗਈ। ਟ੍ਰਾਈਡੈਂਟ ਗਰੁੱਪ ਆਪਣੇ ਕਾਰਪੋਰੇਟ ਸਮਾਜਿਕ ਜਿੰਮੇਵਾਰੀ ਦੇ ਪ੍ਰਤੀ ਆਪਣੀ ਵਚਨਬੱਧਤਾ ’ਤੇ ਕਾਇਮ ਹੈ ਅਤੇ ਲਗਾਤਾਰ ਸਮਾਜ ’ਤੇ ਸਕਾਰਾਤਮਕ ਪ੍ਰਭਾਵ ਪਾਉਣ ਦਾ ਯਤਨ ਕਰ ਰਿਹਾ ਹੈ।
ਸਿਹਤਮੰਦ ਭਾਈਚਾਰੇ ਨੂੰ ਉਤਸ਼ਾਹਿਤ ਕਰਨ ਲਈ ਆਪਨੇ ਦਿ੍ਰੜ ਸਮਰਪਣ ਦੇ ਨਾਲ ਬਲਾਇੰਡਨੇਸ ਸਮੱਸਿਆ ਨੂੰ ਹੱਲ ਕਰਨ ਲਈ ਜਾਗਰੂਕਤਾ ਨੂੰ ਪਹਿਲ ਦਿੱਤੀ ਗਈ ਹੈ। ਇਸ ਬਾਰੇ ਜਾਗਰੂਕਤਾ ਵਧਾ ਕੇ ਅਤੇ ਸਾਰਿਆਂ ਦੇ ਲਈ ਇੱਕ ਸਪੱਸ਼ਟ ਭਵਿੱਖ ਦਾ ਪੱਖ ਲੈਂਦੇ ਹੋਏ, ਇਸ ਪਹਿਲ ਦਾ ਉਦੇਸ਼ ਦਿ੍ਰਸ਼ਟੀ ਹਾਨੀ ਦੇ ਮੂਲ ਕਾਰਨਾਂ ਨੂੰ ਸੰਬੋਧਿਤ ਕਰਨਾ ਅਤੇ ਲੋਕਾਂ ਨੂੰ ਉਨ੍ਹਾਂ ਦਿ੍ਰਸ਼ਟੀ ਦੀ ਸੁਰੱਖਿਆ ਦੇ ਲਈ ਗਿਆਨ ਅਤੇ ਸੰਸਾਧਨਾਂ ਦੇ ਨਾਲ ਮਜ਼ਬੂਤ ਬਣਾਉਣਾ ਹੈ। ਇਹ ਪਹਿਲ ਨਿਵਾਰਕ ਉਪਾਵਾਂ ਦੇ ਮਹੱਤਵ ’ਤੇ ਪ੍ਰਕਾਸ਼ ਪਾਉਂਦੀ ਹੈ ਅਤੇ ਸਾਰਿਆਂ ਦੀ ਸਮੁੱਚੀ ਭਲਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਖਾਂ ਦੀ ਸਿਹਤ ਨੂੰ ਪਹਿਲ ਦੇਣ ਦੇ ਲਈ ਸਮੂਹਿਕ ਸਮਰਪਣ ਨੂੰ ਉੁਤਸ਼ਾਹਿਤ ਕਰਦੀ ਹੈ।
ਇਸ ਮੋਕੇ ਤੇ ਮਾਹਿਰ ਡਾ. ਬਲਜਿੰਦਰ ਸਿੰਘ ਨੇ ਇਕ ਜਾਗਰੂਕਤਾ ਸੇਸ਼ਨ ਨੂੰ ਸੰਬੋਧਿਤ ਕੀਤਾ, ਜਿਸ ਵਿੱਚ ਹਰ ਉਮਰ ਅਤੇ ਅਨੁਭਵ ਦੇ ਲੋਕ ਸ਼ਾਮਿਲ ਸਨ। ਟ੍ਰਾਈਡੈਂਟ ਫਾਊਂਡੇਸ਼ਨ ਦੁਆਰਾ ਆਯੋਜਿਤ, ਇਸ ਪ੍ਰੋਗਰਾਮ ਨੇ ਨਾ ਸਿਰਫ ਨਿੱਜੀ ਤੌਰ ’ਤੇ ਭੀੜ ਨੂੰ ਆਕਰਸ਼ਿਤ ਕੀਤਾ ਬਲਕਿ ਫਾਊਂਡੇਸ਼ਨ ਦੇ ਅਧਿਕਾਰਤ ਸੋਸ਼ਲ ਮੀਡਿਆ ਪੇਜ ’ਤੇ ਇਸ ਜਾਗਰੂਕਤਾ ਸੇਸ਼ਨ ਦੇ ਲਾਈਵ ਪ੍ਰਸਾਰਨ ਦੇ ਦੁਆਰਾ ਵਿਸ਼ਵਵਿਆਪੀ ਦਰਸ਼ਕਾਂ ਤੱਕ ਵੀ ਪਹੁੰਚ ਯਕੀਨੀ ਬਨਾਈ ਗਈ।
ਵਿਸ਼ਵ ਸਿਹਤ ਦਿਵਸ ਤੇ ਅਪਣੀ ਇਸ ਪਹਿਲ ਨੂੰ ਅੱਗੇ ਵਧਾਉਂਦੇ ਹੋਏ, ਟ੍ਰਾਈਡੈਂਟ ਗਰੁੱਪ ਨੇ ਮੱਧ ਪ੍ਰਦੇਸ਼ ਵਿੱਚ ਬੁਧਨੀ ਵਿਖੇ ਆਪਣੇ ਮਧੁਬਨ ਹਸਪਤਾਲ ਵਿੱਚ ਮੁਫ਼ਤ ਮੈਡੀਕਲ ਸਿਹਤ ਸ਼ਿਵਿਰ ਦਾ ਆਯੋਜਨ ਕੀਤਾ। ਇਹ ਸ਼ਿਵਰ ਵਿੱਚ 200 ਤੋਂ ਜ਼ਿਆਦਾ ਵਿਅਕਤੀਆਂ ਨੂੰ ਵਿਆਪਕ ਜਾਂਚ ਅਤੇ ਕੰਸਲਟੈਸ਼ਨ ਪ੍ਰਦਾਨ ਕੀਤੀ ਗਈ।
ਸਮਾਜਿਕ ਕਾਰਜਾਂ ਵਿੱਚ ਸਰਗਰਮ ਭਾਗੀਦਾਰਾਂ ਦੇ ਨਾਲ ਸਹਿਯੋਗ ਨੂੰ ਰਣਨੀਤਿਕ ਤੌਰ ’ਤੇ ਸੰਤੁਲਿਤ ਕਰਕੇ, ਟ੍ਰਾਈਡੈਂਟ ਗਰੁੱਪ ਹੈੱਲਥਕੇਅਰ ਤੱਕ ਸਮਾਨ ਪਹੁੰਚ ਅਤੇ ਵਧੇਰੇ ਸਮਾਵੇਸ਼ੀ ਸਮਾਜ ਦੀ ਵਕਾਲਤ ਕਰਦੇ ਹੋਏ ਇੱਕ ਸਾਰਥਕ ਬਦਲਾਅ ਲਿਆਉਣਾ ਜਾਰੀ ਰੱਖਿਆ ਹੋਇਆ ਹੈ। ਵਿਸ਼ਵ ਸਿਹਤ ਦਿਵਸ 2024 ਤੇ ਟ੍ਰਾਈਡੈਂਟ ਦੀ ਪਹਿਲ ਦੀ ਥੀਮ- ‘‘ਮਾਈ ਹੈੱਲਥ, ਮਾਈ ਰਾਈਟ ਯਾਨਿ ਮੇਰੀ ਸਿਹਤ, ਮੇਰਾ ਅਧਿਕਾਰ, ਇਸੇ ਭਾਵਨਾ ਦਾ ਪ੍ਰਤੀਕ ਹੈ, ਇਸ ਮੂਲ ਸਿਧਾਂਤ ਨੂੰ ਸਮਝਦੇ ਹੋਏ ਕਿ ਸਿਹਤ ਇੱਕ ਬੁਨਿਆਦੀ ਮਨੁੱਖੀ ਅਧਿਕਾਰ ਹੈ ਅਤੇ ਹਰ ਕਿਸੇ ਨੂੰ ਬਿਨਾਂ ਕਿਸੇ ਭੇਦਭਾਵ ਜਾਂ ਬਾਧਾਵਾਂ ਦੇ ਗੁਣਵੱਤਾਪੂਰਨ ਸਿਹਤ ਸੇਵਾਵਾਂ ਤੱਕ ਪਹੁੰਚਣ ਦਾ ਅਧਿਕਾਰ ਹੈ।