ਸ਼ੇਅਰ ਮਾਰਕੀਟ 'ਚ ਵਾਪਸੀ, ਸੈਂਸੈਕਸ 1000 ਅੰਕਾਂ ਉਪਰ
ਨਵੀਂ ਦਿੱਲੀ : ਅੱਜ ਸੈਂਸੈਕਸ ਦੇ ਸਾਰੇ 30 ਸਟਾਕ ਹਰੇ ਰੰਗ 'ਚ ਹਨ। ਇਸ ਦੇ ਨਾਲ ਹੀ ਨਿਫਟੀ 50 ਦੇ 48 ਸਟਾਕ ਹਰੇ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ। ਫਿਲਹਾਲ ਇਹ ਸੂਚਕਾਂਕ 282 ਅੰਕਾਂ ਦੀ ਛਾਲ ਨਾਲ 24337 'ਤੇ ਪਹੁੰਚ ਗਿਆ ਹੈ। ਉਥੇ ਹੀ, ਸੈਂਸੈਕਸ 874.44 ਅੰਕ ਜਾਂ 1.11 ਦੇ ਵਾਧੇ ਨਾਲ 79,633.84 'ਤੇ ਕਾਰੋਬਾਰ ਕਰ ਰਿਹਾ ਹੈ।
ਸ਼ੇਅਰ ਬਾਜ਼ਾਰ ਖੁੱਲ੍ਹਦੇ ਹੀ ਸੈਂਸੈਕਸ ਲਗਭਗ 1000 ਅੰਕਾਂ ਦੀ ਛਾਲ ਮਾਰ ਕੇ 79776 ਦੇ ਪੱਧਰ 'ਤੇ ਪਹੁੰਚ ਗਿਆ। ਸੈਂਸੈਕਸ ਦੇ ਸਾਰੇ 30 ਸਟਾਕ ਹਰੇ ਰੰਗ 'ਚ ਕਾਰੋਬਾਰ ਕਰ ਰਹੇ ਹਨ। ਟਾਟਾ ਮੋਟਰਜ਼ ਤੋਂ ਲੈ ਕੇ ਨੇਸਲੇ ਤੱਕ 3.71 ਫੀਸਦੀ ਤੱਕ ਦਾ ਉਛਾਲ ਹੈ। ਇਸ ਦੇ ਨਾਲ ਹੀ ਨਿਫਟੀ 270 ਅੰਕਾਂ ਦੇ ਵਾਧੇ ਨਾਲ 24326 'ਤੇ ਪਹੁੰਚ ਗਿਆ ਹੈ।