ਅਮੇਜ਼ਨ ਗ੍ਰੇਟ ਇੰਡੀਅਨ ਫੈਸਟੀਵਲ 2024 ਵਿੱਚ ਐਸ.ਐਮ.ਬੀ ਵੱਲੋਂ 9500 ਜ਼ਿਆਦਾ ਨਵੇਂ ਉਤਪਾਦ ਲਾਂਚ
ਹਰਜਿੰਦਰ ਸਿੰਘ ਭੱਟੀ
- ਇੱਕ ਮਹੀਨੇ ਤੱਕ ਚੱਲਣ ਵਾਲਾ ਇਹ ਸ਼ਾਪਿੰਗ ਉਤਸਵ ਅਮੇਜ਼ਨ ਗ੍ਰੇਟ ਇੰਡੀਅਨ ਫੈਸਟੀਵਲ 27 ਸਤੰਬਰ ਤੋਂ ਸ਼ੁਰੂ ਹੋਵੇਗਾ
- ਇਸ ਵਿੱਚ 16 ਲੱਖ ਤੋਂ ਜ਼ਿਆਦਾ ਵਿਕਰੇਤਾ ਕਰੋੜਾਂ ਉਤਪਾਦ ਪੇਸ਼ ਕਰਨਗੇ ਜਿਸ ਵਿੱਚ ਭਾਰਤੀ ਐਸ.ਐਮ.ਬੀ ਦੀਆਂ ਵਿਲੱਖਣ ਪੇਸ਼ਕਸਾਂ ਵੀ ਸ਼ਾਮਿਲ ਹੋਣਗੀਆਂ
ਚੰਡੀਗੜ੍ਹ, 26 ਸਤੰਬਰ, 2024: ਅਮੇਜ਼ਨ ਗ੍ਰੇਟ ਇੰਡੀਅਨ ਫੈਸਟੀਵਲ 2024 ਦੇ ਲਈ ਐਸ.ਐਮ.ਬੀ ਨੇ 9500 ਤੋਂ ਜ਼ਿਆਦਾ ਨਵੇਂ ਉਤਪਾਦ ਲਾਂਚ ਕੀਤੇ ਹਨ। ਇਹ ਐਸ.ਐਮ.ਬੀ ਅਮੇਜ਼ਨ ਦੇ ਕਾਰੀਗਰ ਸਹੇਲੀ ਲੋਕਲ ਸ਼ਾਪਸ ਅਤੇ ਲਾਂਚਪੈਡ ਵਰਗੇ ਵਿਕਰੇਤਾ ਪ੍ਰੋਗਰਾਮਾਂ ਦਾ ਹਿੱਸਾ ਹਨ। ਐਲਪਾੲਨੋ, ਫੂਲ, ਆਜ਼ੋਲ, ਤਾਸ਼ਾ ਕ੍ਰਾਫਟ ਵਰਗੇ ਬ੍ਰਾਂਡ ਅਮੇਜ਼ਨ.ਇਨ ’ਤੇ ਆਪਣੇ ਵਿਲੱਖਣ ਉਤਪਾਦ ਪ੍ਰਦਰਸ਼ਿਤ ਕਰਨਗੇ ਅਤੇ ਭਾਰਤ ਵਿੱਚ 100% ਸੇਵਾ ਯੋਗ ਪਿੰਨ ਕੋਡ ’ਤੇ ਗਾਹਕਾਂ ਨੂੰ ਇਨ੍ਹਾਂ ਦੀ ਸਪਲਾਈ ਹੋਵੇਗੀ। ਅਮੇਜ਼ਨ.ਇਨ ਘਰ, ਰਸੋਈ, ਕਿਰਾਨਾ, ਲਿਬਾਸ ਅਤੇ ਹੋਰ ਸ਼੍ਰੇਣੀਆਂ ਵਿੱਚ 16 ਲੱਗ ਤੋਂ ਜ਼ਿਆਦਾ ਵਿਕਰੇਤਾਵਾਂ ਦੇ ਕਰੋੜਾਂ ਉਤਪਾਦਾਂ ਦੀ ਪੇਸ਼ਕਸ਼ ਕਰਦਾ ਹੈ।
ਅਮੇਜ਼ਨ ਨੇ ਗ੍ਰੇਟ ਇੰਡੀਅਨ ਫੈਸਟੀਵਲ ਦੇ ਦੌਰਾਨ ਆਪਣੇ ਉਤਪਾਦਾਂ ਦੀ ਗਾਹਕਾਂ ਦੀ ਮੰਗ ਵਿੱਚ ਸੰਭਾਵਿਤ ਵਾਧੇ ਲਈ ਵਿਕਰੇਤਾਵਾਂ ਨੂੰ ਤਿਆਰ ਕਰਨ ਲਈ ਕਈ ਪਹਿਲਕਦਮੀਆਂ ਅਤੇ ਹੱਲ ਪੇਸ਼ ਕੀਤੇ ਹਨ। ਹਾਲ ਹੀ ਵਿੱਚ ਇਸ ਨੇ 9 ਸਤੰਬਰ ਤੋਂ ਮਾਰਕੀਟਪਲੇਸ ’ਤੇ ਕਈ ਉਤਪਾਦ ਸ਼੍ਰੇਣੀਆਂ ਵਿੱਚ ਵਿਕਰੀ ਫੀਸ (ਸੇਲਿੰਗ ਫੀਸ) ਵਿੱਚ ਮਹੱਤਵਪੂਰਨ ਕਟੌਤੀ ਦਾ ਐਲਾਨ ਕੀਤਾ ਤਾਂਕਿ ਵਿਕਰੇਤਾਵਾਂ ਨੂੰ ਤਿਉਹਾਰੀ ਮੌਸਤ ਦੀ ਤਿਆਰੀ ਲਈ ਸਮੇਂ ’ਤੇ ਹੁਲਾਰਾ ਦਿੱਤਾ ਜਾ ਸਕੇ। ਇਸ ਕਟੌਤੀ ਦੇ ਨਾਲ ਅਮੇਜ਼ਨ.ਇਨ ’ਤੇ ਵਿਕਰੇਤਾਵਾਂ ਨੂੰ ਵੱਖ-ਵੱਖ ਉਤਪਾਦ ਸ਼੍ਰੇਣੀਆਂ ਵਿੱਚ 3% ਤੋਂ 12% ਤੱਕ ਦੀ ਵਿਕਰੀ ਫੀਸ ਵਿੱਚ ਕਮੀ ਦਾ ਲਾਭ ਮਿਲੇਗਾ। ਇਸ ਨਾਲ ਉਨ੍ਹਾਂ ਨੂੰ ਦੀਵਾਲੀ ਦੀ ਖਰੀਦਦਾਰੀ ਦੀ ਭੀੜ-ਭਾੜ ਦੇ ਲਈ ਸਮੇਂ ’ਤੇ ਆਪਣੇ ਕਾਰਜਾਂ ਨੂੰ ਅਨੁਕੂਲਿਤ ਕਰਨ ਅਤੇ ਤਿਉਹਾਰਾਂ ਤੋਂ ਪਰੇ ਨਿਰੰਤਰ ਸਫਲਤਾ ਦੇ ਲਈ ਮੰਚ ਤਿਆਰ ਕਰਨ ਦਾ ਮੌਕਾ ਮਿਲੇਗਾ।
ਅਮੇਜ਼ਨ ਇੰਡੀਆ ਦੇ ਸੇਲਿੰਗ ਪਾਰਟਨਰ ਸਰਵੀਸਿਜ਼ ਦੇ ਨਿਦੇਸ਼ਕ ਅਮਿੱਤ ਨੰਦਾ ਨੇ ਕਿਹਾ ‘‘ਅਮੇਜ਼ਨ ਗ੍ਰੇਟ ਇੰਡੀਅਨ ਫੈਸਟੀਵਲ ਭਾਰਤ ਵਿੱਚ ਸਾਡਾ ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਉਡੀਕਿਆਂ ਜਾਣ ਵਾਲਾ ਸ਼ਾਪਿੰਗ ਇਵੇਂਟ ਹੈ ਅਤੇ ਸਾਨੂੰ ਇਸਦਾ 9ਵਾਂ ਐਡੀਸ਼ਨ ਪੇਸ਼ ਕਰਨ ਦੀ ਖੁਸ਼ੀ ਹੈ। ਸਾਡਾ ਉਦੇਸ਼ ਹੈ ਤਿਉਹਾਰੀ ਮੌਸਮ ਨੂੰ ਸਾਰਿਆਂ ਲਈ ਯਾਦਗਾਰ ਬਣਾਉਣਾ ਅਤੇ ਡਿਜੀਟਲ ਪਰੀਵਰਤਨ ਦੁਆਰਾ ਆਪਣੇ ਵਿਕਰੇਤਾਵਾਂ ਨੂੰ ਮਜ਼ਬੂਤ ਬਣਾਉਣਾ ਤਾਂਕਿ ਉਨ੍ਹਾਂ ਨੂੰ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਗਾਹਕਾਂ ਨਾਲ ਜੁੜਨ ਵਿੱਚ ਮਦਦ ਮਿਲ ਸਕੇ। 16 ਲੱਖ ਤੋਂ ਜ਼ਿਆਦਾ ਵਿਕਰੇਤਾਵਾਂ ਵੱਲੋਂ ਕਰੋੜਾਂ ਉਤਪਾਦਾਂ ਦੀ ਪੇਸ਼ਕਸ਼ ਦੇ ਵਿੱਚ ਸਾਡੇ ਗਾਹਕ ਪੂਰੇ ਦੇਸ਼ ਵਿੱਚ 100% ਸੇਵਾ ਯੋਗ ਪਿੰਨ ਕੋਡ ’ਤੇ ਵਧੀਆ ਕੀਮਤ ਵਿਆਪਕ ਚੋਣ ਅਤੇ ਵਿਸ਼ਵਾਸ਼ਯੋਗ ਡਿਲੀਵਰੀ ਦੀ ਉਮੀਦ ਕਰ ਸਕਦੇ ਹਨ।”
ਵਿਕਰੇਤਾਵਾਂ ਨੂੰ ਤਿਉਹਾਰੀ ਮੌਸਮ ਦੀ ਤਿਆਰੀ ਵਿੱਚ ਹੋਰ ਮਦਦ ਕਰਨ ਲਈ ਅਮੇਜ਼ਨ ਨੇ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਕਈ ਸੇਲਰ ਕੁਨੈਕਟ ਇਵੇਂਟ ਦਾ ਆਯੋਜਨ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਮਾਰਕੀਟਪਲੇਸ ’ਤੇ ਆਨਲਾਈਨ ਵਿਕਰੀ ਦੀਆਂ ਵੱਖ-ਵੱਖ ਬਰੀਕੀਆਂ ਬਾਰੇ ਸਮਝਾਇਆ ਅਤੇ ਆਪਣੀ ਲੀਡਰਸ਼ਿਪ ਟੀਮ ਨਾਲ ਜੁੜਨ ਵਿੱਚ ਮਦਦ ਕੀਤੀ। ਹਜ਼ਾਰਾਂ ਵਿਕਰੇਤਾਵਾਂ ਨੇ ਹਿੱਸਾ ਲਿਆ ਅਤੇ ਆਪਣੀਆਂ ਯੋਜਨਾਵਾਂ ਬਾਰੇ ਦੱਸਿਆ ਤਿਉਹਾਰੀ ਮੌਸਮ ਲਈ ਆਪਣੀ ਵਿਕਰੀ ਰਣਨੀਤੀਆਂ ਨੂੰ ਅਨੁਕੂਲਿਤ ਕਰਨ ਲਈ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ। ਅਮੇਜ਼ਨ.ਇਨ ’ਤੇ ਵੱਖ-ਵੱਖ ਟੂਲ ਅਤੇ ਫੀਚਰ ਬਾਰੇ ਵਿਕਰੇਤਾਵਾਂ ਦੀ ਸਮਝ ਵਧੀਆ ਬਣਾਉਣ ਲਈ ਵਿਸ਼ੇਸ਼ ਸਿਖਲਾਈ ਸੈਸ਼ਨ ਅਤੇ ਮਾਸਟਰ ਕਲਾਸ ਆਯੋਜਿਤ ਕੀਤੇ ਗਏ ਜੋ ਉਨ੍ਹਾਂ ਨੂੰ ਗੇ੍ਰਟ ਇੰਡੀਅਨ ਫੈਸਟੀਵਲ 2024 ਦੇ ਦੌਰਾਨ ਵਧੀਆ ਵਿਕਰੀ ਹਾਸਿਲ ਕਰਨ ਵਿੱਚ ਮਦਦ ਕਰ ਸਕਦੇ ਹਨ। ਇਸਤੋਂ ਇਲਾਵਾ ਅਮੇਜ਼ਨ ਸੇਲਰ ਰਿਵਾਰਡਜ਼ 2024 ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਤਹਿਤ ਵਿਕਰੇਤਾ ਗ੍ਰੇਟ ਇੰਡੀਅਨ ਫੈਸਟੀਵਲ ਦੌਰਾਨ ਆਪਣੇ ਪ੍ਰਦਰਸ਼ਨ ਲਈ ਪੁਰਸਕਾਰ (ਨਕਦ ਪੁਰਸਕਾਰ ਅਤੇ ਅੰਤਰਰਾਸ਼ਟਰੀ ਯਾਤਰਾ ਸਮੇਤ) ਜਿੱਤ ਸਕਦੇ ਹਨ।
ਐਸ.ਐਮ.ਬੀ ਸੇਲ ਇਵੇਂਟ ਪਲਾਨਰ ਵਰਗੇ ਟੂਲ ਅਤੇ ਫੀਚਰ ਦਾ ਲਾਭ ਉਠਾ ਸਕਦੇ ਹਨ ਜੋ ਵਿਕਰੇਤਾਵਾਂ ਨੂੰ ਪ੍ਰਮੁੱਖ ਵਿਕਰੀ ਪ੍ਰੋਗਰਾਮਾਂ ਲਈ ਪ੍ਰਬੰਧਨ ਅਤੇ ਚਲਾਉਣ ਵਿੱਚ ਮਦਦ ਕਰਦਾ ਹੈ। ਨਾਲ ਹੀ ਇਹ ਇਮੇਜਿੰਗ ਸਰਵੀਸਿਜ਼ ਅਤੇ ਲਿਸਿਟਿੰਗ ਅਸਿਸਟੈਂਟਸ ਵਰਗੇ ਏ.ਆਈ-ਸੰਚਾਲਿਤ ਨਵੀਨਤਾਵਾਂ ਦਾ ਲਾਭ ਉਠਾ ਸਕਦੇ ਹਨ। ਅਮੇਜ਼ਨ ਨੇ ਜੇਨ-ਏ.ਆਈ ਅਧਾਰਿਤ ਲਿਸਟਿੰਗ ਦਾ ਵੀ ਫੀਚਰ ਪੇਸ਼ ਕੀਤਾ ਹੈ ਜੋ ਵਿਕਰੇਤਾਵਾਂ ਨੂੰ ਅਸਾਨੀ ਨਾਲ ਆਪਣੇ ਉਤਪਾਦਾਂ ਨੂੰ ਲਿਸਟ ਕਰਨ ਅਤੇ ਪ੍ਰਭਾਵੀ ਢੰਗ ਨਾਲ ਪ੍ਰਦਰਸ਼ਿਤ ਕਰਨ ਵਿੱਚ ਸਮਰੱਥ ਬਣਾ ਸਕਦਾ ਹੈ। ਇਸਤੋਂ ਇਲਾਵਾ, ਸੇਲਫ ਸਰਵਿਸ ਰਜਿਸਟ੍ਰੇਸ਼ਨ (ਐੇਸ.ਐਸ.ਆਰ 2.0) ਬਹੁ-ਭਾਸ਼ਾਈ ਸਮਰੱਥਨ ਅਤੇ ਸੁਚਾਰੁ ਰਜਿਸਟੇ੍ਰਸ਼ਨ ਅਤੇ ਇਨਵਾਈਸਿੰਗ ਪ੍ਰਕਿਰਿਆਵਾਂ ਦੇ ਨਾਲ ਆਨ-ਬੋਰਡਿੰਗ ਨੂੰ ਸੌਖਾ ਬਣਾਉਂਦਾ ਹੈ। ਨਾਲ ਹੀ ਸੇਲ ਇਵੇਂਟ ਪਲਾਨਰ ਵਿਕਰੇਤਾਵਾਂ ਨੂੰ ਆਕਰਸ਼ਕ ਡੀਲ ਤਿਆਰ ਕਰਨ ਵਿੱਚ ਮਦਦ ਕਰਦਾ ਹੈ ਅਤੇ ਪ੍ਰਭਾਵੀ ਇੰਵੇਂਟਰੀ ਪਲਾਨਿੰਗ ਦੇ ਲਈ ਜ਼ਰੂਰੀ ਜਾਣਕਾਰੀ ਪ੍ਰਦਾਨ ਕਰਦਾ ਹੈ। ਨਿਊ ਸੇਲਰ ਸਕਸੈੱਸ ਸੈਂਟਰ (ਨਵਾਂ ਵਿਕਰੇਤਾ ਸਫਲਤਾ ਕੇਂਦਰ) ਆਨਲਾਈਨ ਸ਼ਾਪ ਸਥਾਪਿਤ ਕਰਨ ਅਤੇ ਇਸ਼ਤਿਹਾਰ, ਪ੍ਰਾਈਮ ਅਤੇ ਡੀਲ ਵਰਗੀਆਂ ਸਹੁਲਤਾਵਾਂ ਦੇ ਉਪਯੋਗ ਦੇ ਸੰਬੰਧ ਵਿੱਚ ਵਿਸਤਿ੍ਰਤ ਮਾਰਗਦਰਸ਼ਨ ਪ੍ਰਦਾਨ ਕਰਦਾ ਹੈ। ਮਲਟੀ-ਚੈਨਲ ਫੁੱਲਫਿਲਮੇਂਟ (ਐਮ.ਸੀ.ਐਫ) ਨਾਲ ਵਿਕਰੇਤਾਵਾਂ ਲਈ ਅਮੇਜ਼ਨ ਦੇ ਡਿਲੀਵਰੀ ਨੈੱਟਵਰਕ ਦਾ ਉਪਯੋਗ ਕਰਕੇ ਜ਼ਿਆਦਾ ਗਾਹਕਾਂ ਤੱਕ ਪਹੁੰਚਾਉਣਾ ਸੌਖਾ ਹੋਵੇਗਾ।
ਅਮੇਜ਼ਨ ਨੇ ਅਮੇਜ਼ਨ ਸੇਲਰ ਐਪ ਦੀ ਕਾਰਜਕੁਸ਼ਲਤਾਵਾਂ ਵਿੱਚ ਵੀ ਲਗਾਤਾਰ ਸੁਧਾਰ ਕੀਤਾ ਹੈ ਜਿਸ ਨਾਲ ਵਿਕਰੇਤਾਵਾਂ ਨੂੰ ਚੱਲਦੇ-ਫਿਰਦੇ ਆਪਣੇ ਕਾਰੋਬਾਰਾਂ ਦਾ ਪ੍ਰਬੰਧਨ ਸਹਿਜਤਾ ਨਾਲ ਕਰਨ ਅਤੇ ਇਨ੍ਹਾਂ ਨੂੰ ਵਧਾਉਣ ਵਿੱਚ ਮਦਦ ਮਿਲੀ ਹੈ। ਵਿਕਰੇਤਾ ਹੁਣ ਐਪ ਦੁਆਰਾ ਆਪਣਾ ਪੂਰਾ ਵਿਕਰੀ ਸੰਚਾਲਨ ਚਲਾ ਸਕਦੇ ਹਨ ਜਿਸ ਵਿੱਚ ਕੂਪਨ, ਡੀਲ ਅਤੇ ਪ੍ਰਾਯੋਜਿਤ ਉਤਪਾਦ ਮੁਹਿੰਮ ਪ੍ਰਬੰਧਿਤ ਕਰਨਾ ਸ਼ਾਮਿਲ ਹੈ। ਐਪ ਇੰਟਰਐਕਟਿਵ ਬਿਜ਼ਨਸ ਮੈਟਿ੍ਰਕ ਵੀ ਪ੍ਰਦਾਨ ਕਰਦਾ ਹੈ, ਜਿਸ ਨਾਲ ਵਿਕਰੇਤਾ ਅਸਾਨੀ ਨਾਲ ਪ੍ਰਮੁੱਖ ਪ੍ਰਦਰਸ਼ਨ ਸੰਕੇਤਕਾਂ ਨੂੰ ਟ੍ਰੈਕ ਕਰ ਸਕਦੇ ਹਨ ਅਤੇ ਇਨ੍ਹਾਂ ਦਾ ਵਿਸ਼ਲੇਸ਼ਣ ਕਰ ਸਕਦੇ ਹਨ।