ਮਾਈਟ੍ਰਾਈਡੈਂਟ ਦਾ ਜਲਵਾ ਦਿਖ ਰਿਹਾ ਹੈ ਬਿੱਗ ਬੌਸ ਸੀਜ਼ਨ 18 ਦੇ ਨਵੇਂ ਡੇਕੋਰ ਵਿੱਚ
• ਮਾਈਟ੍ਰਾਈਡੈਂਟ ਦੇ ਪ੍ਰੀਮੀਅਮ ਹੋਮ ਡੇਕੋਰ ਅਤੇ ਲਗਜ਼ਰੀ ਟੈਕਸਟਾਈਲਸ ਵੱਕਾਰੀ ਰਿਅਲਿਟੀ ਸ਼ੋ ‘‘ਬਿੱਗ ਬੌਸ’’ ਦੇ ਘਰ ਨੂੰ ਹੋਰ ਵੀ ਖੂਬਸੂਰਤ ਬਣਾਉਣਗੇ
• ਮਾਈਟ੍ਰਾਈਡੈਂਟ ਦਾ ਬਿੱਗ ਬੌਸ ਸੀਜ਼ਨ 18 ਦੇ ਅਧਿਕਾਰਿਕ ਤੌਰ ’ਤੇ ਹੋਮ ਡੇਕੋਰ ਪਾਰਟਨਰ ਦੇ ਰੂਪ ਵਿੱਚ ਸਾਂਝੇਦਾਰੀ ਦਾ ਐਲਾਨ
ਪੰਜਾਬ/ਚੰਡੀਗੜ੍ਹ 16 ਅਕਤੂਬਰ 2024: ਪ੍ਰੀਮੀਅਮ ਹੋਮ ਡੇਕੋਰ ਅਤੇ ਲਗਜ਼ਰੀ ਟੈਕਸਟਾਈਲ ਵਿੱਚ ਪ੍ਰਮੁੱਖ ਬ੍ਰਾਂਡ ਮਾਈਟ੍ਰਾਈਡੈਂਟ ਨੇ ਭਾਰਤ ਦੇ ਸਭ ਤੋਂ ਵੱਕਾਰੀ ਰਿਅਲਟੀ ਸ਼ੋ ‘‘ਬਿੱਗ ਬੌਸ’’ ਸੀਜ਼ਨ 18 ਦੇ ਨਾਲ ਅਧਿਕਾਰਿਕ ਤੌਰ ਤੇ ਹੋਮ ਡੇਕੋਰ ਪਾਰਟਨਰ ਦੇ ਰੂਪ ਵਿੱਚ ਸਾਂਝੇਦਾਰੀ ਕਰਨ ਦਾ ਐਲਾਨ ਕਰਦੇ ਹੋਏ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਇਸ ਵਾਰ ਬਿੱਗ ਬੌਸ ਸੀਜ਼ਨ 18 ਵਿੱਚ ਬਿੱਗ ਬੌਸ ਦੇ ਨਵੇਂ ਘਰ ਦਾ ਪੂਰਾ ਲੁੱਕ ਮਾਈਟ੍ਰਾਈਡੈਂਟ ਦੇ ਪ੍ਰੀਮੀਅਮ ਹੋਮ ਡੇਕੋਰ ਪ੍ਰੋਡਕਟ ਪੋਰਟਫੋਲੀਓ ਨਾਲ ਲੈਸ ਹੋਵੇਗਾ। ਆਪਣੀ ਤਰ੍ਹਾਂ ਦੀ ਪਹਿਲੀ ਪਾਰਟਨਰਸ਼ਿੱਪ ਵਿੱਚ ਮਾਈਟ੍ਰਾਈਡੈਂਟ ਦੀ ਲਗਜ਼ਰੀ ਬੇਡਿੰਗ ਅਤੇ ਹੋਮ ਟੈਕਸਟਾਈਲ ਦੀ ਐਕਸਕਲੂਸਿਵ ਰੇਂਜ ਬਿੱਗ ਬੌਸ ਹਾਊਸ ਦੀ ਪੂਰੀ ਸਜਾਵਟ ਨੂੰ ਹੋਰ ਵਧੀਆ ਬਣਾਵੇਗੀ ਜਿਸ ਨਾਲ ਸ਼ਾਨਦਾਰ ਲਗਜ਼ਰੀ ਅਤੇ ਸਟਾਈਲ ਦਾ ਇੱਕ ਨਵਾਂ ਲੁੱਕ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗਾ।
ਬਿੱਗ ਬੌਸ ਨੇ ਪਹਿਲੀ ਵਾਰ ਕਿਸੇ ਹੋਮ ਟੈਕਸਟਾਈਲ ਬ੍ਰਾਂਡ ਦੇ ਨਾਲ ਸਹਿਯੋਗ ਕੀਤਾ ਹੈ ਜਿਸ ਨਾਲ ਮਾਈਟ੍ਰਾਈਡੈਂਟ ਨੂੰ ਬਿੱਗ ਬੌਸ ਦੇ ਘਰ ਦੀ ਅੰਦਰੁਨੀ ਸਜਾਵਟ ਨੂੰ ਬਦਲਣ ਵਿੱਚ ਮੁੱਖ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ ਹੈ। ਮਾਈਟ੍ਰਾਈਡੈਂਟ ਦੀ ਵਿਸ਼ੇਸ਼ ਕੁਲੈਕਸ਼ਨ ਆਲੀਸ਼ਾਨ ਬੇਡਿੰਗ ਤੋਂ ਲੈ ਕੇ ਸ਼ਾਨਦਾਰ ਟੇਰੀ ਟਾਵਲਸ ਤੱਕ- ਨਾ ਸਿਰਫ ਪ੍ਰਮੁੱਖਤਾ ਨਾਲ ਇਸ ਪੋ੍ਰਗਰਾਮ ਵਿੱਚ ਪ੍ਰਦਰਸ਼ਿਤ ਕੀਤੇ ਜਾਣਗੇ ਬਲਕਿ ਬਿੱਗ ਬੌਸ ਵਿੱਚ ਹਿੱਸੇਦਾਰਾਂ ਦੇ ਰੋਜਮਾਰਕ ਦੇ ਉਪਯੋਗ ਵਿੱਚ ਵੀ ਸ਼ਾਮਿਲ ਕੀਤੇ ਜਾਣਗੇ। ਘਰ ਵਿੱਚ ਇੱਕ ਸਮਰਪਿੱਤ ਪ੍ਰੀਮੀਅਮ ਕਵੀਨ-ਸਾਈਜ਼ ਬੈਡ ਅਤੇ ਹੋਰ ਪ੍ਰਮੁੱਖ ਇੰਸਟਾਲੇਸ਼ਨ ਦੇ ਨਾਲ ਮਾਈਟ੍ਰਾਈਡੈਂਟ ਦਾ ਪ੍ਰਭਾਵ ਬਿੱਗ ਬੌਸ ਦੇ ਇਸ ਵਾਰ ਦੇ ਨਵੇਂ ਘਰ ਦੇ ਹਰ ਕੋਨੇ ਵਿੱਚ ਮਹਿਸੂਸ ਕੀਤਾ ਜਾਵੇਗਾ ਜਿਸ ਨਾਲ ਦਰਸ਼ਕਾਂ ਨੂੰ ਘਰ ਦੀ ਸਜਾਵਟ ਅਤੇ ਵਧੀਆ ਲਗਜ਼ਰੀ ਨੂੰ ਦੇਖਣ ਦਾ ਅਨੁਭਵ ਮਿਲੇਗਾ।
ਰਿਅਲਿਟੀ ਟੀਵੀ ਡੇਕੋਰ ਵਿੱਚ ਇੱਕ ਨਵਾਂ ਸਟੈਂਡਰਡ ਬਣਾਉਣਾ
ਇਹ ਨਵੀਂ ਪਾਰਟਨਰਸ਼ਿੱਪ ਮਾਈਟ੍ਰਾਈਡੈਂਟ ਦੇ ਲਈ ਇੱਕ ਮਹੱਤਵਪੂਰਨ ਪਲ ਹੈ ਕਿਉਂਕਿ ਇਹ ਭਾਰਤ ਦੇ ਸਭ ਤੋਂ ਜ਼ਿਆਦਾ ਦੇਖੇ ਜਾਣ ਵਾਲੇ ਰਿਅਲਿਟੀ ਸ਼ੋ ਦੇ ਦੌਰਾਨ ਸਪਾਟਲਾਈਟ ਵਿੱਚ ਹੋਵੇਗਾ। ਪਾਪ ਕਲਚਰ ਅਤੇ ਮਨੋਰੰਜਨ ਦੇ ਖੇਤਰ ਵਿੱਚ ਪਾਵਰਹਾਊਸ ‘‘ਬਿੱਗ ਬੌਸ’’ ਦੇ ਨਾਲ ਜੁੜ ਕੇ ਮਾਈਟ੍ਰਾਈਡੈਂਟ ਇਸ ਫੈਸਟਿਵਲ ਸੀਜ਼ਨ ਵਿੱਚ ਲੱਖਾਂ ਪਰਿਵਾਰਾਂ ਦੇ ਦਿਲਾਂ ਵਿੱਚ ਬਿਲਕੁੱਲ ਸਹੀ ਸਮੇਂ ’ਤੇ ਉਨ੍ਹਾਂ ਨੂੰ ਆਕਰਸ਼ਿਤ ਕਰਦੇ ਹੋਏ ਇੱਕ ਸਹੀ ਛਾਪ ਛੱਡ ਰਿਹਾ ਹੈ।
ਮਾਈਟ੍ਰਾਈਡੈਂਟ ਦੀ ਚੇਅਰਪਰਸਨ ਨੇਹਾ ਗੁੱਪਤਾ ਬੈਕਟਰ ਨੇ ਕਿਹਾ ਕਿ ‘‘ਅਸੀਂ ਪਹਿਲੀ ਵਾਰ ਬਿੱਗ ਬੌਸ ਦੇ ਨਾਲ ਸਾਂਝੇਦਾਰੀ ਕਰਕੇ ਬਹੁਤ ਉਤਸ਼ਾਹਿਤ ਹਾਂ। ਲਗਜ਼ਰੀ ਅਤੇ ਕਮਫਰਟ ਦੇ ਨਾਲ ਕਾਫੀ ਗਹਿਰਾਈ ਨਾਲ ਜੁੜੇ ਇੱਕ ਬ੍ਰਾਂਡ ਦੇ ਰੂਪ ਵਿੱਚ ਇਹ ਸਹਿਯੋਗ ਸਾਨੂੰ ਇਹ ਉਜਾਗਰ ਕਰਨ ਦਾ ਮੌਕਾ ਦਿੰਦਾ ਹੈ ਕਿ ਕਿਵੇਂ ਸਾਡਾ ਪ੍ਰੀਮੀਅਮ ਹੋਮ ਡੇਕੋਰ ਕੁਲੈਕਸ਼ਨ ਕਿਸੇ ਵੀ ਥਾਂ ਨੂੰ ਵਧੀਆ ਬਣਾ ਸਕਦਾ ਹੈ। ਬਿੱਗ ਬੌਸ ਹਾਊਸ ਸਾਡੇ ਉਤਪਾਦਾਂ ਦੀ ਐਲੀਗੇਂਸ ਅਤੇ ਲਗਜ਼ਰੀ ਨੂੰ ਉਜਾਗਰ ਕਰਨ ਲਈ ਇਕ ਆਈਡੀਅਲ ਕੈਨਵਾਸ ਦੇ ਰੂਪ ਵਿੱਚ ਕੰਮ ਕਰਦਾ ਹੈ ਜੋ ਪੂਰੇ ਭਾਰਤ ਵਿੱਚ ਦਰਸ਼ਕਾਂ ਦੀ ਪਹਿਲੀ ਪਸੰਦ ਹੈ ਅਤੇ ਉਨ੍ਹਾਂ ਨੂੰ ਪ੍ਰੇਰਿਤ ਕਰਦਾ ਹੈ।’’
ਸਕਰੀਨ ਤੋਂ ਪਰੇ ਇੱਕ ਇਮਰਸਿਵ ਅਨੁਭਵ
ਬਿੱਗ ਬੌਸ ਵਿੱਚ ਮਾਈਟ੍ਰਾਈਡੈਂਟ ਦੀ ਮੌਜੂਦਗੀ ਸਿਰਫ ਸਜਾਵਟ ਤੱਕ ਸੀਮਤ ਨਹੀਂ ਹੈ। ਪ੍ਰਤੀਯੋਗੀ ਹਰ ਦਿਨ ਬ੍ਰਾਂਡ ਦੇ ਸ਼ਾਨਦਾਰ ਟੇਰੀ ਟਾਵਲਸ ਅਤੇ ਲਗਜ਼ਰੀ ਬੈਡਿੰਗ ਦਾ ਅਨੁਭਵ ਕਰਨਗੇ ਜਦਕਿ ਘਰ ਵਿੱਚ ਦਰਸ਼ਕ ਦੇਖਣਗੇ ਕਿ ਇਹ ਪ੍ਰੋਡਕਟ ਕਿਸੇ ਸਪੇਸ ਦੇ ਰੂਪ ਅਤੇ ਅਨੁਭਵ ਨੂੰ ਕਿਵੇਂ ਬਦਲ ਸਕਦੇ ਹਨ। ਸਟ੍ਰੈਟਜਿਕ ਟੀਵੀ ਵਿਗਿਆਪਨਾਂ ਅਤੇ ਡਿਜੀਟਲ ਐਕਟੀਵੇਸ਼ਨ ਦੁਆਰਾ ਇਸ ਇਮਰਸਿਵ ਪ੍ਰੋਡਕਟ ਇੰਟੀਗ੍ਰੇਸ਼ਨ ਨੂੰ ਹੋਰ ਵਧਾਇਆ ਜਾਵੇਗਾ ਜਿਸ ਨਾਲ ਬ੍ਰਾਂਡ ਦੇ ਕਮਫਰਟ ਅਤੇ ਲਗਜਰੀ ਦੇ ਈਥੋਸ ਨੂੰ ਦੇਖਣ ਦੇ ਅਨੁਭਵ ਦਾ ਇੱਕ ਅਨਿੱਖੜਵਾ ਅੰਗ ਬਣਾਇਆ ਜਾ ਸਕੇਗਾ।
ਜਿਵੇਂ-ਜਿਵੇਂ ਸੀਜ਼ਨ ਅੱਗੇ ਵਧੇਗਾ ਮਾਈਟ੍ਰਾਈਡੈਂਟ ਦੇ ਉਤਪਾਦ ਬਿੱਗ ਬੌਸ ਦੇ ਘਰ ਵਿੱਚ ਇੱਕ ਵਿਜੁਅਲ ਫੋਕਲ ਪੁਆਇੰਟ ਦੇ ਰੂਪ ਵਿੱਚ ਕੰਮ ਕਰਨਗੇ ਜੋ ਨਾ ਸਿਰਫ ਪ੍ਰਤੀਯੋਗੀਆਂ ਲਈ ਬਿੱਗ ਬੌਸ ਦੇ ਘਰ ਵਿੱਚ ਰਹਿਣ ਦੇ ਮਾਹੌਲ ਨੂੰ ਵਧੀਆ ਬਣਾਵੇਗੀ ਬਲਿਕ ਲੱਖਾਂ ਦਰਸ਼ਕਾਂ ਦੇ ਮਨਾਂ ਵਿੱਚ ਆਪਣੇ ਘਰ ਵਿੱਚ ਵੀ ਅਜਿਹੇ ਹੀ ਡੇਕੋਰ ਦੇ ਆਈਡੀਆ ਵੀ ਲੈ ਕੇ ਆਉਣਗੇ।
ਮਾਈਟ੍ਰਾਈਡੈਂਟ:
ਮਾਈਟ੍ਰਾਈਡੈਂਟ ਇੱਕ ਪ੍ਰਮੁੱਖ ਹੋਮ ਡੇਕੋਰ ਅਤੇ ਟੈਕਸਟਾਈਲ ਬ੍ਰਾਂਡ ਹੈ ਜੋ ਬੇਡਿੰਗ ਬਾਥ ਅਤੇ ਹੋਮ ਟੈਕਸਟਾਈਲ ਉਤਪਾਦਾਂ ਦੀ ਸ਼ਾਨਦਾਰ ਰੇਂਜ ਦੇ ਲਈ ਪ੍ਰਸਿੱਧ ਹੈ। ਕੁਆਲਟੀ ਇਨੋਵੇਸ਼ਨ ਅਤੇ ਸਸਟੇਨੇਬਿਲਿਟੀ ਦੇ ਲਈ ਸਮਰਪਿੱਤ ਮਾਈਟ੍ਰਾਈਡੈਂਟ ਪ੍ਰੋਡਕਟਸ ਨੂੰ ਘਰਾਂ ਵਿੱਚ ਗਰਮਜੋਸ਼ੀ ਖੂਬਸੂਰਤੀ ਅਤੇ ਟੱਚ ਆਫ ਲਗਜ਼ਰੀ ਲਿਆਉਣ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ