ਐਮਾਜ਼ਾਨ ਨੇ ਦੇਸ਼ ਦੇ ਛੋਟੇ ਕਾਰੋਬਾਰਾਂ ਲਈ ਨੇਕਸਟ- ਜੇਨ ਟੈਕਨੋਲੋਜੀ ਅਤੇ ਏਆਈ-ਸੰਚਾਲਿਤ ਇਨੋਵੇਸ਼ਨ ਦੇ ਲਈ 'ਸੰਭਵ ਹੈਕਾਥਾਨ 2024' ਲਾਂਚ ਕੀਤਾ
ਹਰਜਿੰਦਰ ਸਿੰਘ ਭੱਟੀ
ਮੋਹਾਲੀ, 16 ਅਕਤੂਬਰ 2024 - ਐਮਾਜ਼ਾਨ ਸੰਭਵ ਹੈਕਾਥਾਨ 2024 ਈ-ਕਾਮਰਸ ਵਿੱਚ ਭਾਰਤੀ ਐਸਐਮਬੀ ਲਈ ਅਗਲੀ ਪੀੜੀ ਦੇ ਹੱਲ ਤਿਆਰ ਕਰਨ ਲਈ ਦੇਸ਼ ਦੇ ਸਭ ਤੋਂ ਪ੍ਰਤਿਭਾਸ਼ਾਲੀ ਲੋਕਾਂ ਨੂੰ ਇਕੱਤਰ ਕਰੇਗਾ ।
ਐਮਾਜ਼ਾਨ ਇੰਡੀਆ ਨੇ ਦੇਸ਼ ਭਰ ਦੇ ਇਨੋਵੇਟਰਾਂ ਤੱਕ ਪਹੁੰਚਣ ਲਈ ਸਟਾਰਟਅੱਪ ਇੰਡੀਆ, ਡੀਪੀਆਈਆਈਟੀ, ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ (ਐਨਆਈਐਫ )-ਇੰਡੀਆ ਅਤੇ ਐਨਆਈਐਫ ਇਨਕਿਊਬੇਸ਼ਨ ਐਂਡ ਐਂਟਰਪ੍ਰੈਨਯੋਰਸ਼ਿਪ ਕੌਂਸਲ (NIFientreC) ਦੇ ਨਾਲ ਸਾਂਝੇਦਾਰੀ ਕੀਤੀ ।
ਹਿੱਸਾ ਲੈਣ ਵਾਲਿਆਂ ਨੂੰ ਸੀਏਟਲ ਵਿੱਚ ਸਤਿਥ ਐਮਾਜ਼ਾਨ ਹੈੱਡਕੁਆਰਟਰ ਦੀ ਯਾਤਰਾ ਅਤੇ 10 ਲੱਖ ਰੁਪਏ ਤੱਕ ਦੇ ਨਕਦ ਇਨਾਮ ਜਿੱਤਣ ਦੇ ਨਾਲ-ਨਾਲ ਮੈਂਟਰਸ਼ਿਪ ਅਤੇ ਨੈੱਟਵਰਕਿੰਗ ਦੇ ਅਵਸਰ ਜਿੱਤਣ ਦਾ ਮੌਕਾ ਵੀ ਮਿਲੇਗਾ ।
ਪੰਜਾਬ: ਐਮਾਜ਼ਾਨ ਇੰਡੀਆ ਨੇ ਅੱਜ ਈ-ਕਾਮਰਸ ਵਿੱਚ ਭਾਰਤ ਦੇ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ (ਐਸਐਮਬੀ) ਲਈ ਅਗਲੀ ਪੀੜੀ ਦੀ ਤਕਨੀਕ ਅਤੇ ਏਆਈ-ਸੰਚਾਲਿਤ ਇਨੋਵੇਸ਼ਨਾਂ ਨੂੰ ਅੱਗੇ ਵਧਾਉਣ ਨਾਲ ਸਬੰਧਤ ਇੱਕ ਰਾਸ਼ਟਰਵਿਆਪੀ ਮੁਕਾਬਲਾ 'ਐਮਾਜ਼ਾਨ ਸੰਭਵ ਹੈਕਾਥਾਨ 2024 ' ਨੂੰ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਹ ਹੈਕਾਥਾਨ ਭਾਰਤ ਵਿੱਚ ਕੰਪਨੀ ਦੇ ਪ੍ਰਮੁੱਖ ਸਲਾਨਾ ਸੰਮੇਲਨ ਦੇ ਪੰਜਵੇਂ ਸੰਸਕਰਣ, ਐਮਾਜ਼ਾਨ ਸੰਭਵ 2024 ਦੀ ਤਿਆਰੀ ਦਾ ਹਿੱਸਾ ਹੈ ਅਤੇ ਇਸਦੇ ਤਹਿਤ ਭਾਰਤ ਦੀ ਡਿਜੀਟਲ ਅਰਥਵਿਵਸਥਾ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਭਾਰਤ ਭਰ ਦੇ ਨਵੀਨਤਾਕਾਰੀਆਂ ਨੂੰ ਸੱਦਾ ਦਿੱਤੋ ਜਾ ਰਿਹਾ ਹੈ।
ਐਮਾਜ਼ਾਨ ਨੇ ਸਟਾਰਟਅੱਪ ਇੰਡੀਆ, ਡੀਪੀਆਈਆਈਟੀ, ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ (ਐਨਆਈਐਫ)-ਇੰਡੀਆ ਅਤੇ ਐਨਆਈਐਫ ਇਨਕਿਊਬੇਸ਼ਨ ਐਂਡ ਐਂਟਰਪ੍ਰੈਨਯੋਰਸ਼ਿਪ ਕੌਂਸਲ (NIFientreC) ਨਾਲ ਭਾਈਵਾਲੀ ਕੀਤੀ ਹੈ, ਤਾਂ ਜੋ ਦੇਸ਼ ਦੇ ਦੂਰ- ਦੁਰਾਡੇ ਦੇ ਖੇਤਰਾਂ ਦੇ ਇਨੋਵੇਟਰਸ ਵਿਚ ਮੌਜੂਦ ਅਥਾਹ ਸੰਭਾਵਨਾ ਦਾ ਸਮਰਥਨ ਕੀਤਾ ਜਾ ਸਕੇ। ਇਹ ਹੈਕਾਥਾਨ 18 ਸਾਲ ਤੋਂ ਵੱਧ ਉਮਰ ਦੇ ਸਾਰੇ ਭਾਰਤੀ ਨਾਗਰਿਕਾਂ ਲਈ ਖੁੱਲ੍ਹਾ ਹੈ, ਜਿਸ ਵਿੱਚ ਵਿਦਿਆਰਥੀ, ਉੱਦਮੀ, ਜ਼ਮੀਨੀ ਪੱਧਰ ਦੇ ਇਨੋਵੇਟਰ , ਸੇਵਾ ਪ੍ਰਦਾਤਾ, ਕੰਮ ਕਰਨ ਵਾਲੇ ਪੇਸ਼ੇਵਰ, ਐਸਐਮਬੀ ਅਤੇ ਵਿਆਪਕ ਈ-ਕਾਮਰਸ ਈਕੋਸਿਸਟਮ ਸ਼ਾਮਲ ਹਨ, ਇਹ ਹੈਕਾਥਾਨ ਈ-ਕਾਮਰਸ ਈਕੋਸਿਸਟਮ ਵਿੱਚ ਪ੍ਰਮੁੱਖ ਚੁਣੌਤੀਆਂ ਦਾ ਹੱਲ ਕਰਨ ਲਈ ਭਾਰਤ ਦੀ ਇਨੋਵੇਟਿਵ ਭਾਵਨਾ ਦੀ ਵਰਤੋਂ ਕਰਨ ਦਾ ਉਪਰਾਲਾ ਹੈ। ਭਾਵੇਂ ਤੁਸੀਂ ਇੱਕ ਗੇਮ-ਚੇਂਜਿੰਗ ਆਈਡਿਆ ਵਾਲੇ ਕਾਲਜ ਦੇ ਵਿਦਿਆਰਥੀ ਹੋ, ਇੱਕ ਛੋਟੇ ਜਿਹੇ ਕਸਬੇ ਤੋਂ ਕੰਮ ਕਰਨ ਵਾਲੇ ਇੱਕ ਤਕਨੀਕੀ ਉਤਸ਼ਾਹੀ ਹੋ, ਜਾਂ ਸਥਾਨਕ ਵਪਾਰਕ ਚੁਣੌਤੀਆਂ ਦੀ ਪ੍ਰਤੱਖ ਸੂਝ ਰੱਖਣ ਵਾਲੇ ਇੱਕ ਉੱਦਮੀ ਹੋ, ਇਹ ਹੈਕਾਥਾਨ ਤੁਹਾਨੂੰ ਈ-ਕਾਮਰਸ ਲੈਂਡਸਕੇਪ ਵਿੱਚ ਅਰਥਪੂਰਨ ਤਬਦੀਲੀ ਲਿਆਉਣ ਦਾ ਮੌਕਾ ਪ੍ਰਦਾਨ ਕਰਦਾ ਹੈ।
ਹੈਕਾਥਾਨ ਉਨ੍ਹਾਂ ਇਨੋਵੇਸ਼ਨਸ 'ਤੇ ਧਿਆਨ ਕੇਂਦਰਤ ਕਰੇਗਾ ਜੋ ਤੇਜ਼ੀ ਨਾਲ ਵਿਕਸਤ ਹੋ ਰਹੇ ਡਿਜੀਟਲ ਲੈਂਡਸਕੇਪ ਵਿੱਚ ਐਸਐਮਬੀ ਦੇ ਵਿਕਾਸ ਅਤੇ ਸਫਲਤਾ ਨੂੰ ਮਹੱਤਵਪੂਰਨ ਰੂਪ ਨਾਲ ਪ੍ਰਭਾਵਿਤ ਕਰ ਸਕਦੀਆਂ ਹਨ। ਹਿੱਸਾ ਲੈਣ ਵਾਲੇ ਉਤਪਾਦਾਂ ਦੀ ਲਿਸਟਿੰਗ ਲਈ ਸੋਸ਼ਲ ਮੀਡੀਆ ਦਾ ਲਾਭ ਉਠਾਉਣ, ਬਹੁ-ਚੈਨਲ ਪੂਰਤੀ ਨੂੰ ਸੁਚਾਰੂ ਬਣਾਉਣ, ਸਰਹੱਦ ਪਾਰ ਵਪਾਰ ਨੂੰ ਸਰਲ ਬਣਾਉਣ ਅਤੇ ਈ-ਕਾਮਰਸ ਲਈ ਟਿਕਾਊ ਹੱਲ ਵਿਕਸਿਤ ਕਰਨ ਵਰਗੀਆਂ ਚੁਣੌਤੀਆਂ ਦਾ ਸਾਹਮਣਾ
ਕਰਣਗੇ ।
ਹੈਕਾਥਾਨ ਵਿਚਾਰ ਪੇਸ਼ ਕਰਨ ਤੋਂ ਲੈ ਕੇ ਪ੍ਰੋਟੋਟਾਈਪ ਵਿਕਾਸ ਤੱਕ ਕਈ ਪੜਾਵਾਂ ਵਿੱਚ ਅੱਗੇ ਵਧੇਗਾ, ਜਿਸ ਦੀ ਸਮਾਪਤੀ ਉਦਯੋਗ ਲੀਡਰਸ ਦੇ ਇੱਕ ਵਿਸ਼ੇਸ਼ ਜਿਊਰੀ ਪੈਨਲ ਦੇ ਸਾਹਮਣੇ ਇੱਕ ਡੈਮੋ-ਡੇ ਵਿੱਚ ਹੋਵੇਗੀ। ਇਸ ਮੁਕਾਬਲੇ ਦੇ ਦੌਰਾਨ, ਭਾਗੀਦਾਰਾਂ ਨੂੰ ਆਪਣੇ ਵਿਚਾਰਾਂ ਅਤੇ ਪ੍ਰੋਟੋਟਾਈਪਾਂ ਨੂੰ ਸੁਧਾਰਨ ਲਈ ਮਾਹਰ ਸਲਾਹਕਾਰੀ ਸੈਸ਼ਨਾਂ ਤੋਂ ਲਾਭ ਹੋਵੇਗਾ। ਚੋਟੀ ਦੀਆਂ ਤਿੰਨ ਟੀਮਾਂ ਐਮਾਜ਼ਾਨ ਦੇ ਸੀਏਟਲ ਹੈੱਡਕੁਆਰਟਰ ਦੀ ਵਿਸ਼ੇਸ਼ ਯਾਤਰਾ ਅਤੇ 10 ਲੱਖ ਰੁਪਏ ਤੱਕ ਦੇ ਨਕਦ ਇਨਾਮ ਜਿੱਤਣ ਲਈ ਮੁਕਾਬਲਾ ਕਰਨਗੀਆਂ। ਜੇਤੂਆਂ ਨੂੰ ਐਮਾਜ਼ਾਨ ਸੰਭਵ 2024 ਸੰਮੇਲਨ ਵਿੱਚ ਸਨਮਾਨਿਤ ਕੀਤਾ ਜਾਵੇਗਾ , ਜੋ ਹਜ਼ਾਰਾਂ ਕਾਰੋਬਾਰੀ ਮਾਲਕਾਂ, ਉੱਦਮੀਆਂ, ਨੀਤੀ ਨਿਰਮਾਤਾਵਾਂ ਅਤੇ ਵਿਸ਼ਵ ਨੇਤਾਵਾਂ ਵਿੱਚ ਕੇਂਦਰ ਬਿੰਦੂ ਹੋਵੇਗਾ।
ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪ੍ਰਮਾਣੂ ਊਰਜਾ ਵਿਭਾਗ, ਪੁਲਾੜ ਵਿਭਾਗ, ਪਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨਾਂ ਰਾਜ ਮੰਤਰੀ,ਡਾ. ਜਿਤੇਂਦਰ ਸਿੰਘ ਨੇ ਕਿਹਾ, "ਐਨਆਈਐਫ , NIFientreC, ਸਟਾਰਟਅੱਪ ਇੰਡੀਆ, ਡੀਪੀਆਈਆਈਟੀ ਅਤੇ ਐਮਾਜ਼ਾਨ ਦਰਮਿਆਨ ਸਹਿਯੋਗ ਇਸ ਗੱਲ ਦੀ ਉਦਾਹਰਣ ਹੈ ਕਿ ਕਿਵੇਂ ਪ੍ਰਾਈਵੇਟ ਸੈਕਟਰ ਹੱਦਾਂ ਪਾਰ ਕਰਨ ਅਤੇ ਸਮੂਹਿਕ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਸਰਕਾਰ ਨਾਲ ਤਾਲਮੇਲ ਬਣਾ ਸਕਦਾ ਹੈ। ਐਮਾਜ਼ਾਨ ਸੰਭਵ ਹੈਕਾਥਾਨ ਪੂਰੇ ਭਾਰਤ ਵਿੱਚ ਜ਼ਮੀਨੀ ਪੱਧਰ ਦੇ ਇਨੋਵੇਟਰ , ਵਿਦਿਆਰਥੀਆਂ, ਉੱਦਮੀਆਂ, ਪੇਸ਼ੇਵਰਾਂ ਅਤੇ ਐਸਐਮਬੀਜ਼ ਲਈ ਆਪਣੀ ਕ੍ਰੀਏਟਿਵਿਟੀ ਨੂੰ ਉਜਾਗਰ ਕਰਨ ਅਤੇ ਈ-ਕਾਮਰਸ ਦੇ ਭਵਿੱਖ ਨੂੰ ਨਵਾਂ ਰੂਪ ਦੇਣ ਲਈ ਇੱਕ ਪਰਿਵਰਤਨਕਾਰੀ ਮੌਕਾ ਪੇਸ਼ ਕਰਦਾ ਹੈ। ਅਜਿਹੀਆਂ ਮੋਹਰੀ ਪਹਿਲਾਂ ਅਤੇ ਸਹਿਜੀਵੀ ਸਾਂਝੇਰਾਈਆਂ ਦੇ ਜ਼ਰੀਏ, ਅਸੀਂ ਆਪਣੇ ਦੇਸ਼ ਨੂੰ ਇਨੋਵੇਸ਼ਨ ਅਤੇ ਅਤਿ-ਆਧੁਨਿਕ ਈ-ਕਾਮਰਸ ਸਮਾਧਾਨਾਂ ਵਿੱਚ ਇੱਕ ਗਲੋਬਲ ਲੀਡਰ ਦੇ ਰੂਪ ਵਿੱਚ ਉਭਰਨ ਵਿਚ ਮਦਦ ਕਰ ਸਕਦੇ ਹਾਂ, ਅਤੇ ਜਿਸ ਨਾਲ ਸਾਡੇ ਦੇਸ਼ ਦੀ ਡਿਜੀਟਲ ਅਰਥਵਿਵਸਥਾ ਨੂੰ ਹੋਰ ਮਜਬੂਤੀ ਮਿਲੇਗੀ ।"
ਅਮਿਤ ਨੰਦਾ, ਡਾਇਰੈਕਟਰ, ਸੇਲਿੰਗ ਪਾਰਟਨਰ ਸਰਵਿਸਿਜ਼, ਐਮਾਜ਼ਾਨ ਇੰਡੀਆ ਨੇ ਕਿਹਾ, "ਈ-ਕਾਮਰਸ ਉਦਯੋਗ ਤੇਜ਼ੀ ਨਾਲ ਵਿਕਸਤ ਹੋ ਰਿਹਾ ਹੈ, ਅਤੇ ਇਸਲਈ ਡਿਜਿਟਲੀਕਰਣ ਅਤੇ ਵਿਸਤਾਰ ਦੀ ਭਾਲ ਕਰ ਰਹੇ ਛੋਟੇ ਕਾਰੋਬਾਰਾਂ ਦੀਆਂ ਜ਼ਰੂਰਤਾਂ ਵੀ ਵੱਧ ਰਹੀਆਂ ਹਨ। ਇਹ ਮਹੱਤਵਪੂਰਨ ਹੈ ਕਿ ਅਸੀਂ ਉੱਦਮੀਆਂ ਨੂੰ ਉਨ੍ਹਾਂ ਦੀਆਂ ਵਿਲੱਖਣ ਚੁਣੌਤੀਆਂ ਨੂੰ ਹੱਲ ਕਰਨ ਵਾਲੇ ਅਨੁਕੂਲ ਸਲਿਊਸ਼ਨਸ ਨਾਲ ਸਮਰੱਥ ਬਣਾਉਣ ਲਈ ਨਿਰੰਤਰ ਇਨੋਵੇਸ਼ਨ ਕਰਦੇ ਰਹੀਏ । ਐਮਾਜ਼ਾਨ ਸੰਭਵ ਹੈਕਾਥਾਨ ਪ੍ਰਧਾਨ ਮੰਤਰੀ ਦੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਹੈ, ਜੋ ਪੂਰੇ ਭਾਰਤ ਵਿੱਚ ਨਵੀਨਤਾ ਅਤੇ ਉੱਦਮਤਾ ਨੂੰ ਵਧਾਵਾ ਦਿੰਦਾ ਹੈ। ਸਮੇਂ ਤੋਂ ਅੱਗੇ ਰਹਿ ਕੇ ਅਤੇ ਛੋਟੇ ਕਾਰੋਬਾਰੀ ਮਾਲਕਾਂ ਨੂੰ ਸਹੀ ਸਾਧਨ ਅਤੇ ਸਹਾਇਤਾ ਪ੍ਰਦਾਨ ਕਰਕੇ, ਅਸੀਂ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਵੱਲ ਭਾਰਤ ਦੀ ਯਾਤਰਾ ਵਿੱਚ ਯੋਗਦਾਨ ਪਾਉਣ ਅਤੇ ਉਸ ਨੂੰ ਪ੍ਰਫੁੱਲਤ ਕਰਨ ਵਿੱਚ ਮਦਦ ਕਰਨ ਲਈ ਵਚਨਬੱਧ ਹਾਂ।
ਹੈਕਾਥਾਨ ਦੇ ਲਈ 14 ਅਕਤੂਬਰ ਤੋਂ ਐਪਲੀਕੇਸ਼ਨਸ ਦਿੱਤੀਆਂ ਜਾ ਸਕਦੀਆਂ ਹਨ , ਅਤੇ ਆਈਡਿਆ ਜਮ੍ਹਾਂ ਕਰਨ ਦੀ ਆਖਰੀ ਮਿਤੀ 14 ਨਵੰਬਰ ਹੈ। ਨਾਲ ਹੀ 18 ਨਵੰਬਰ ਨੂੰ ਸ਼ਾਰਟਲਿਸਟ ਕੀਤੇ ਵੱਖ-ਵੱਖ ਆਈਡਿਆ ਦਾ ਐਲਾਨ ਕੀਤਾ ਜਾਵੇਗਾ , 24 ਨਵੰਬਰ ਨੂੰ ਪ੍ਰੋਟੋਟਾਈਪ ਪੇਸ਼ ਕਰਨ ਦੀ ਅੰਤਿਮ ਮਿਤੀ ਹੈ , ਅਤੇ 5-6 ਦਸੰਬਰ ਨੂੰ ਵਰਚੁਅਲ ਡੈਮੋ ਡੇਜ਼ ਦਾ ਆਯੋਜਨ ਹੋਵੇਗਾ ਅਤੇ 10 ਦਸੰਬਰ ਨੂੰ ਐਮਾਜ਼ਾਨ ਸੰਭਵ 2024 ਵਿੱਚ ਜੇਤੂ ਦਾ ਐਲਾਨ ਕੀਤਾ ਜਾਵੇਗਾ ।