ਗੁਲਜਾਰ ਮੋਟਰਸ ਢੋਲੇਵਾਲ ਵਿਖੇ ਮਾਰੂਤੀ ਸਜੋਕੀ ਦੀ ਨਵੀਂ ਡਿਜਾਇਰ ਫੋਰਥ ਜੇਨਰੇਸ਼ਨ ਲਾਂਚ
ਲੁਧਿਆਣਾ, 12 ਨਵੰਬਰ 2024 - ਮਾਰੂਤੀ ਸੁਜ਼ੂਕੀ ਦੀ ਨਵੀਂ ਡਿਜਾਇਰ ਫੋਰਥ ਜੇਨਰੇਸ਼ਨ ਨੂੰ ਅੱਜ ਗੁਲਜਾਰ ਮੋਟਰਸ, ਮਾਰੂਤੀ ਸੁਜ਼ੂਕੀ ਅਰੇਨਾ ਜੀ.ਟੀ ਰੋਡ ਢੋਲੇਵਾਲ ਵਿਖੇ ਏ.ਡੀ.ਸੀ.ਪੀ ਟਰੈਫਿਕ ਮੈਡਮ ਗੁਰਪ੍ਰੀਤ ਕੌਰ ਪੂਰੇਵਾਲ ਵੱਲੋਂ ਲਾਂਚ ਕੀਤਾ ਗਿਆ।
ਇਸ ਦੌਰਾਨ ਗੁਲਜਾਰ ਮੋਟਰਸ ਦੇ ਐਮ.ਡੀ ਹਰਕੀਰਤ ਸਿੰਘ ਅਤੇ ਵਾਇਸ ਪ੍ਰੈਸੀਡੈਂਟ ਲਵਲੀਨ ਸ਼ਰਮਾ ਵੱਲੋਂ ਆਏ ਹੋਏ ਪਤਵੰਤੇ ਸੱਜਣਾਂ ਦਾ ਸਵਾਗਤ ਕਰਨ ਸਣੇ ਮਾਰੂਤੀ ਸੁਜ਼ੂਕੀ ਦੀ ਨਵੀਂ ਡਿਜਾਇਰ ਫੋਰਥ ਜੇਨਰੇਸ਼ਨ ਦੀਆਂ ਖੂਬੀਆਂ ਦਾ ਜਿਕਰ ਕੀਤਾ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਮਾਰੂਤੀ ਸੁਜ਼ੂਕੀ ਵੱਲੋਂ ਹਮੇਸ਼ਾ ਤੋਂ ਲੋਕਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਕਾਰਾਂ ਨੂੰ ਡਿਜਾਇਨ ਕੀਤਾ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਡਿਜਾਇਰ ਦਾ ਇਹ ਨਵਾਂ ਵਰਜ਼ਨ ਗਾਹਕਾਂ ਨੂੰ ਬਹੁਤ ਪਸੰਦ ਆਵੇਗਾ, ਜਿਸ ਵਿੱਚ ਹੋਰ ਕਈ ਸੁਵਿਧਾਵਾਂ ਜੋੜੀਆਂ ਗਈਆਂ ਹਨ।
ਇਸ ਮੌਕੇ ਏ.ਡੀ.ਸੀ.ਪੀ ਟਰੈਫਿਕ ਮੈਡਮ ਗੁਰਪ੍ਰੀਤ ਕੌਰ ਪੂਰੇਵਾਲ ਨੇ ਵੀ ਕੰਪਨੀ ਦੀ ਇਸ ਨਵੀਂ ਕਾਰ ਦੀ ਸ਼ਲਾਘਾ ਕੀਤੀ।