ਰਾਜਪੁਰਾ (ਪਟਿਆਲਾ), 9 ਦਸੰਬਰ 2020 - ਆਪਣੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣ ਲਈ, ਨਾਭਾ ਪਾਵਰ ਲਿਮਟਿਡ (ਐਨਪੀਐਲ) ਜੋ ਕਿ 2x700 ਮੈਗਾਵਾਟ ਦੇ ਰਾਜਪੁਰਾ ਥਰਮਲ ਪਾਵਰ ਪਲਾਂਟ ਦਾ ਸੰਚਾਲਨ ਕਰਦਾ ਹੈ, ਨੇ ਇਕ ਕੰਪਿਊਟਰ ਮਾਡਲ ਪ੍ਰਯੋਗ ਵਿਚ ਲਿਆਂਦਾ ਹੈ।
ਐਨਪੀਐਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਅਥਰ ਸ਼ਹਾਬ ਨੇ ਈਟੀ ਡਿਜਿਟਲ ਵੱਲੋਂ ਆਯੋਜਿਤ ‘ਭਾਰਤੀ ਸਹੂਲਤਾਂ ਦੇ ਡਿਜੀਟਲ ਤਬਦੀਲੀ’ ਵਿਸ਼ੇ ਤੇ ਅੰਤਰਰਾਸ਼ਟਰੀ ਸੰਮੇਲਨ ਦੌਰਾਨ ਇਸ ਬਾਰੇ ਦੱਸਦੇ ਹੋਏ ਕਿਹਾ, “ਪੰਜਾਬ ਵਿੱਚ ਬਿਜਲੀ ਦੀ ਮੰਗ ਹਰ ਮੌਸਮ ਦੇ ਨਾਲ ਬਦਲਦੀ ਰਹਿੰਦੀ ਹੈ ਅਤੇ ਇਸ ਮੰਗ ਨੂੰ ਪੂਰਾ ਕਰਨ ਲਈ ਪਾਵਰ ਜਨੇਰਾਸ਼ਨ ਵਿਚ ਵੀ ਤਬਦੀਲੀ ਦੀ ਲੋੜ ਪੈਂਦੀ ਹੈ I ਇਸ ਤਬਦੀਲੀ ਨੂੰ ਵੇਖਦਿਆਂ ਐਨਪੀਐਲ ਨੇ ਇੱਕ ਕੰਪਿਊਟਰ ਮਾਡਲ ਵਿਕਸਤ ਕੀਤੀ ਜੋ ਪਾਵਰ ਜਨੇਰਾਸ਼ਨ ਦੇ ਨਾਲ ਨਾਲ ਰੱਖ-ਰਖਾਅ ਦੀਆਂ ਗਤੀਵਿਧੀਆਂ ਬਾਰੇ ਪਹਿਲਾਂ ਤੋਂ ਹੀ ਸੁਚੇਤ ਕਰਦਾ ਹੈ।"
ਉਨ੍ਹਾਂ ਕਿਹਾ ਕਿ ਇਹ ਮਾਡਲ ਐਨਪੀਐਲ ਦੇ ਐਸਪੇਰ੍ਟ੍ਸ ਵਲੋਂ ਤਿਆਰ ਕੀਤਾ ਗਿਆ ਹੈ ਜੋ ਪਿਛਲੇ ਸਾਲਾਂ ਦੁਰਾਨ ਬਿਜਲੀ ਮੰਗ ਦੇ ਡਾਟਾ ਦਾ ਪ੍ਰਯੋਗ ਕਰ, ਆਣ ਵਾਲੇ ਸਮੇਂ ਵਿਚ ਬਿਜਲੀ ਦੀ ਕੀਨੀ ਲੋੜ ਹੋ ਸਕਦੀ ਹੈ ਇਸ ਬਾਰੇ ਜਾਣਕਾਰੀ ਦੇਂਦਾ ਹੈ। ਇਹ ਮਾਡਲ ਕੋਲੇ ਦੇ ਭੰਡਾਰਣ ਬਾਰੇ ਵੀ ਜਾਣਕਾਰੀ ਦੇਂਦਾ ਹੈ।
ਇਸ ਤੋਂ ਇਲਾਵਾ ਕੋਵਿਡ -19 ਸੰਕਟ ਦੁਰਾਨ ਦਰਪੇਸ਼ ਆਈਆਂ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਸ੍ਰੀ ਸ਼ਾਹਾਬ ਨੇ ਕਿਹਾ, “ਮਹਾਂਮਾਰੀ ਦੌਰਾਨ ਅਸੀਂ ਇੱਕ ਮੋਬਾਈਲ ਐਪ ਵੀ ਵਿਕਸਤ ਕੀਤੀ ਜੋ ਕਿ 400 ਤੋਂ ਵੱਧ ਪਲਾਂਟ ਨਾਲ ਸੰਬੰਧਿਤ ਜ਼ਰੂਰੀ ਮਾਪਦੰਡਾਂ ਦੀ ਜਾਣਕਾਰੀ ਦੇਂਦੀ ਹੈ। ਹੁਣ ਇੰਜੀਨੀਅਰ ਆਪਣੇ ਮੋਬਾਈਲ ਫੋਨਾਂ 'ਤੇ ਅਸਲ-ਸਮੇਂ ਦੇ ਅੰਕੜਿਆਂ ਦੇਖ ਸਕਦੇ ਹਨ ਅਤੇ ਬਿਜਲੀ ਉਤਪਾਦਨ ਨੂੰ ਨਿਰਵਿਘਨ ਚਲਾਣ ਦੇ ਉਪਾਅ ਕਰ ਸਕਦੇ ਹਨ।”
ਉਹਨਾਂ ਦੱਸਿਆ ਕਿ ਐਨਪੀਐਲ ਦੇ ਰਾਜਪੁਰਾ ਥਰਮਲ ਪਾਵਰ ਪਲਾਂਟ ਨੇ ਪਿਛਲੀ ਤਿਮਾਹੀ ਵਿੱਚ 93% ਦਾ ਉੱਚ ਪੀਐਲਐਫ ਪ੍ਰਾਪਤ ਕੀਤਾ ਹੈ ਜਦ ਕਿ ਰਾਸ਼ਟਰੀ ਪੱਧਰ ਤੇ ਇਹ ਦਰ 50.48% ਹੈ।