ਹਰੀਸ਼ ਕਾਲੜਾ
ਰੈਲਮਾਜਰਾ,12 ਜਨਵਰੀ 2021: ਰਿਆਤ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਰੈਲਮਾਜਰਾ ਵਿਖੇ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਲੋਹੜੀ ਦਾ ਪਵਿੱਤਰ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ ।ਲੋਹੜੀ ਦੀ ਅੱਗ ਜਲਾਉਣ ਦੀ ਆਰੰਭਤਾ ਗਰੁੱਪ ਦੇ ਚੇਅਰਮੈਨ ਸ. ਐੱਨ.ਐੱਸ ਰਿਆਤ ਅਤੇ ਮੈਨੇਜਿੰਗ ਡਾਇਰੈਕਟਰ ਡਾ ਸੰਦੀਪ ਸਿੰਘ ਕੌੜਾ ਨੇ ਸਾਂਝੇ ਤੌਰ ਤੇ ਕੀਤੀ ਅਤੇ ਇਸ ਮੌਕੇ ਤੇ ਲੋਹੜੀ ਦੀ ਅੱਗ ਵਿੱਚ ਤਿਲ, ਗੱਚਕ, ਰੇੜੀਆਂ ਅਤੇ ਮੂੰਗਫਲੀ ਦਾ ਭੋਗ ਲਗਾਇਆ ਗਿਆ । ਸ. ਐਨ.ਐਸ ਰਿਆਤ ਨੇ ਸਾਰੇ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਲੋਹੜੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।
ਡਾ. ਸੰਦੀਪ ਸਿੰਘ ਕੌੜਾ ਮੈਨੇਜਿੰਗ ਡਾਇਰੈਕਟਰ ਰਿਆਤ ਗਰੁੱਪ ਆਫ ਇੰਸਟੀਚਿਊਸ਼ਨਜ ਨੇ ਲੋਹੜੀ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸਾਨੂੰ ਲੜਕੀਆਂ ਦੀ ਲੋਹੜੀ ਪਾਏ ਜਾਣ ਅਤੇ ਮਨਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ, ਕਿਉਂਕਿ ਲੜਕੀਆਂ ਮੁੰਡਿਆਂ ਨਾਲੋਂ ਕਿਸੇ ਵੀ ਖੇਤਰ ਵਿਚ ਘੱਟ ਨਹੀਂ ਹਨ। ਇਸ ਮੌਕੇ ਤੇ ਵਿਦਿਆਰਥੀਆਂ ਵੱਲੋਂ ਲੋਹੜੀ ਦੇ ਗੀਤ ,ਭੰਗੜਾ, ਗਿੱਧਾ , ਸੰਸਕ੍ਰਿਤਿਕ ਪ੍ਰੋਗਰਾਮ ,ਸਭਿਆਚਾਰਕ ਪ੍ਰੋਗਰਾਮ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ ਅਤੇ ਹਾਜ਼ਰੀਨ ਦੀ ਵਾਹ ਵਾਹ ਖੱਟੀ। ਇਸ ਮੌਕੇ ਤੇ ਡੀ ਐੱਸ ਰੰਧਾਵਾ ,ਡਾ. ਐੱਨ.ਐੱਸ ਗਿੱਲ ,,ਡਾ ਆਸ਼ੂਤੋਸ਼ ਸ਼ਰਮਾ (ਡਾਇਰੈਕਟਰਜ਼/ ਪ੍ਰਿੰਸੀਪਲ) ਸਤਬੀਰ ਸਿੰਘ ਬਾਜਵਾ ਡਾਇਰੈਕਟਰ ਐਡਮਿਨਿਸਟ੍ਰੇਸ਼ਨ, ਬਲਦੇਵ ਐਚ.ਆਰ, ਡਾ ਆਕਾਸ਼ਦੀਪ ਚੌਧਰੀ, ਪ੍ਰੋ ਜਤਿੰਦਰ ਜੱਗੀ ਅਤੇ ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਰਹੇ।