ਅਸ਼ੋਕ ਵਰਮਾ
ਬਠਿੰਡਾ,12 ਜਨਵਰੀ 2021: ਬਾਬਾ ਫ਼ਰੀਦ ਕਾਲਜ ਦੇ ਫੈਕਲਟੀ ਆਫ਼ ਸਾਇੰਸਜ਼ ਦੇ ਕੰਪਿਊਟਰ ਸਾਇੰਸ ਵਿਭਾਗ ਨੇ ਬੀ.ਸੀ.ਏ. ਪਹਿਲਾ ਸਮੈਸਟਰ, ਐਮ.ਐਸ.ਸੀ.-ਆਈ.ਟੀ. ਪਹਿਲਾ ਸਮੈਸਟਰ , ਐਮ.ਸੀ.ਏ. ਪਹਿਲਾ ਸਮੈਸਟਰ ਅਤੇ ਪੀ.ਜੀ.ਡੀ.ਸੀ.ਏ. ਪਹਿਲਾ ਸਮੈਸਟਰ ਦੇ ਵਿਦਿਆਰਥੀਆਂ ਲਈ ਅਲੂਮਨੀ ਇੰਟਰੈਕਸ਼ਨ ਸੈਸ਼ਨ ਮਾਈਕਰੋਸਾਫ਼ਟ ਟੀਮਜ਼ ਰਾਹੀਂ ਆਨਲਾਈਨ ਕਰਵਾਇਆ। ਇਸ ਸੈਸ਼ਨ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿੱਖਣ ਦੀ ਰੁਚੀ ਅਤੇ ਹੁਨਰਾਂ ਦੇ ਵਾਧੇ ਸੰਬੰਧੀ ਗਿਆਨ ਪ੍ਰਦਾਨ ਕਰਨਾ ਸੀ ਜੋ ਉਨਾਂ ਦੇ ਕੈਰੀਅਰ ਦੀ ਯੋਜਨਾਬੰਦੀ ਵਿੱਚ ਸਹਾਇਤਾ ਕਰੇਗਾ ਅਤੇ ਉਨਾਂ ਦੇ ਅਕਾਦਮਿਕ ਜਾਂ ਪੇਸ਼ੇਵਰ ਕੈਰੀਅਰ ਵਿੱਚ ਮੌਕਿਆਂ ਨੂੰ ਹਾਸਲ ਕਰੇਗਾ । ਸੈਸ਼ਨ ਦੌਰਾਨ ਅਲੂਮਨੀ ਸ੍ਰੀ ਨਵਰਤਨ, ਸਾਫ਼ਟਵੇਅਰ ਇੰਜਨੀਅਰ, ਕੋਫੋਰਜ਼ ਟੈਕਨਾਲੋਜੀ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ । ਉਸ ਨੇ ਨੌਕਰੀ ਮਿਲਣ ਦੇ ਆਪਣੇ ਤਜਰਬੇ ਵੀ ਸਾਂਝੇ ਕੀਤੇ ।
ਉਸ ਨੇ ਵਿਦਿਆਰਥੀਆਂ ਨੂੰ ਪਲੇਸਮੈਂਟ ਪ੍ਰਕਿਰਿਆ ਦੌਰਾਨ ਚੰਗੀਆਂ ਕੰਪਨੀਆਂ ਵਿੱਚ ਨੌਕਰੀ ਲੈਣ ਲਈ ਲੋੜੀਂਦੇ ਹੁਨਰਾਂ ਬਾਰੇ ਪੇ੍ਰਰਿਤ ਕੀਤਾ । ਉਸ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਕੇਵਲ ਕੋਡਿੰਗ ਹੁਨਰ ਹੀ ਇੱਕ ਨਹੀਂ ਹੈ ਜਿਸ ਦੀ ਸੰਚਾਰ ਹੁਨਰ ਤੋਂ ਇਲਾਵਾ ਇੱਕ ਚੰਗੀ ਕੰਪਨੀ ਵਿੱਚ ਪਲੇਸ ਹੋਣ ਲਈ ਜ਼ਰੂਰਤ ਹੁੰਦੀ ਹੈ ਸਗੋਂ ਤਰਕਸ਼ੀਲ ਹੁਨਰ ਵੀ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਸ ਨੇ ਪਲੇਸਮੈਂਟ ਗਤੀਵਿਧੀਆਂ ਦੇ ਵੱਖ-ਵੱਖ ਦੌਰਾਂ ਬਾਰੇ ਵੀ ਵਿਸਥਾਰ ਨਾਲ ਦੱਸਿਆ । ਅੰਤ ਵਿੱਚ ਉਸ ਨੇ ਵਿਦਿਆਰਥੀਆਂ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ। ਇਸ ਸੈਸ਼ਨ ਦੀ ਕੋਆਰਡੀਨੇਟਰ ਮਿਸ ਸਤਿੰਦਰ ਕੌਰ (ਸਹਾਇਕ ਪੋ੍ਰਫੈਸਰ, ਕੰਪਿਊਟਰ ਸਾਇੰਸ ਵਿਭਾਗ) ਨੇ ਵੀ ਚੰਗੀ ਭੂਮਿਕਾ ਨਿਭਾਈ । ਵਿਭਾਗ ਮੁਖੀ ਨੇ ਅਲੂਮਨੀ ਨਵਰਤਨ ਦਾ ਵਿਦਿਆਰਥੀਆਂ ਨੂੰ ਵਡਮੁੱਲੀ ਜਾਣਕਾਰੀ ਪ੍ਰਦਾਨ ਕਰਨ ਲਈ ਧੰਨਵਾਦ ਕੀਤਾ ਅਤੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ । ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਕਾਲਜ ਦੇ ਪਿ੍ਰੰਸੀਪਲ ਡਾ. ਪ੍ਰਦੀਪ ਕੌੜਾ ਨੇ ਕੰਪਿਊਟਰ ਸਾਇੰਸ ਵਿਭਾਗ ਨੂੰ ਵਧਾਈ ਦਿੱਤੀ।