ਰਜਨੀਸ਼ ਸਰੀਨ
ਨਵਾਂਸ਼ਹਿਰ, 15 ਜਨਵਰੀ 2021 - ਮਿਸ਼ਨ ਸ਼ੱਤਪ੍ਰਤੀਸ਼ੱਤ ਸਬੰਧੀ ਜ਼ਿਲ੍ਹੇ ਦੀ ਯੋਜਨਾਬੰਦੀ ਕਰਨ ਲਈ ਅੱਜ ਜ਼ਿਲ੍ਹਾ ਸਿੱਖਿਆ ਅਖ਼ਸਰ(ਸੈ.ਸਿ)ਜਗਜੀਤ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ, ਸਮੂਹ ਡੀ.ਐਮ,ਡੀ.ਆਰ.ਪੀ ਅਤੇ ਬੀ.ਐਮ ਦੀ ਹਫਤਵਾਰੀ ਮੀਟਿੰਗ ਹੋਈ । ਇਸ ਮੀਟਿੰਗ ਦੌਰਾਨ ਜ਼ਿਲ੍ਹੇ ਦਾ ਇਸ ਵਾਰ ਬੋਰਡ ਦੀਆ ਕਲਾਸਾਂ ਦਾ ਨਤੀਜਾ 100 ਖ਼ੀਸਦੀ ਲਿਆਉਣ ਲਈ ਜ਼ਿਲ੍ਹੇ ਦੀ ਯੋਜਨਾਬੰਦੀ ਤੇ ਵਿਚਾਰ ਚਰਚਾ ਕੀਤੀ ਗਈ। ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਿਲਾ ਸਿੱਖਿਆ ਅਫਸਰ(ਸੈ.ਸਿ) ਜਗਜੀਤ ਸਿੰਘ ਨੇ ਕਿਹਾ ਕਿ ਮਿਸ਼ਨ ਸੱਤ ਪ੍ਰਤੀਸੱਤ ਦੀ ਪ੍ਰਾਪਤੀ ਲਈ ਸਕੂਲ ਵਾਈਜ਼ ਨਵੰਬਰ ਅਤੇ ਦਸੰਬਰ ਮਹੀਨੇ ਹੋਏ ਪੇਪਰਾਂ ਦੇ ਆਧਾਰ ਤੇ ਯੋਜਨਾਬੰਦੀ ਕਰਦੇ ਹੋਏ ਬੱਚਿਆ ਦਾ ਵਰਗੀਕਰਨ ਕੀਤਾ ਜਾਵੇ।
ਉਸ ਅਨੁਸਾਰ ਪੜਾਉਣ ਦੀ ਯੋਜਨਾਬੰਦੀ ਕਰਨ ਲਈ ਇਹ ਟੀਮ ਸਕੂਲ ਮੁਖੀਆ ਨੂੰ ਸਹਿਯੋਗ ਕਰੇਗੀ।ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਵਿੱਚ ਵੱਧ ਤੋਂ ਵੱਧ ਮੈਰਿਟ ਪ੍ਰਾਪਤ ਕਰਨ ਲਈ ਵੀ ਯੋਜਨਾਬੰਦੀ ਕੀਤੀ ਗਈ ਤੇ ਇਸ ਸਬੰਧੀ ਹੋਣਹਾਰ ਬੱਚਿਆ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਦੀ ਵਿਸ਼ੇਸ਼ ਕੋਚਿੰਗ ਦੇਣ ਦੀ ਯੋਜਨਾ ਤਿਆਰ ਕੀਤੀ ਗਈ।ਇਸ ਮੀਟਿੰਗ ਦੌਰਾਨ ਅਗਲੇ ਦੋ ਮਹੀਨਿਆਂ ਦੀ ਜ਼ਿਲ੍ਹੇ ਲਈ ਮਾਈਕਰੋਪਾਲਨਿੰਗ ਕੀਤੀ ਗਈ ਕਿ ਮਿਸ਼ਨ ਸੱਤ ਪ੍ਰਤੀਸ਼ਤ ਕਿਵੇਂ ਪੂਰਾ ਕਰਨਾ ਹੈ।ਮੀਟਿੰਗ ਦੌਰਾਨ ਪ੍ਰਮੋਦ ਭਾਰਤੀ ਸਪੋਕਸ਼ਨ ਪਰਸਨ ਸਿੱਖਿਆ ਵਿਭਾਗ, ਡਾ. ਸੁਰਿੰਦਰ ਪਾਲ ਅਗਨੀਹੋਤਰੀ ਇੰਚਾਰਜ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ, ਬਲਜਿੰਦਰ ਸਿੰਘ ਡੀ.ਐਮ ਫਜਿਕਸ਼,ਵਰਿੰਦਰ ਸਿੰਘ ਬੰਗਾ ਇੰਚਾਰਜ ਡੀ.ਐਮ, ਜਤਿੰਦਰ ਪਾਲ ਡੀ.ਐਮ ਹਿਸਾਬ, ਨਰੇਸ ਕੁਮਾਰ ਡੀ.ਐਮ ਸਾਇੰਸ, ਰਜਨੀ ਸਰਮਾਂ ਡੀ.ਐਮ ਹਿੰਦੀ ,ਨਿਰਮਲ ਸਿੰਘ ਮੈਨਬਰ ਜਿਲਾ ਸਿੱਖਿਆ ਸੁਧਾਰ ਟੀਮ, ਬਲਦੇਵ ਸਿੱਧੂ ਡੀ.ਆਰ.ਪੀ, ਵਿਨੇ ਕੁਮਾਰ ਸ਼ਰਮਾ ਮੈਂਬਰ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ, ਅਤੇ ਸਮੂਹ ਬੀ.ਐਮ ਵੀ ਹਾਜ਼ਰ ਸਨ।