ਰਜਨੀਸ਼ ਸਰੀਨ
ਨਵਾਂ ਸ਼ਹਿਰ, 16 ਜਨਵਰੀ 2021 - ਸਟੇਟ ਕਮੇਟੀ ਦੇ ਫੈਸਲੇ ਅਨੁਸਾਰ ਬੀ ਐਡ ਅਧਿਆਪਕ ਫਰੰਟ ਇਕਾਈ ਸ਼ਹੀਦ ਭਗਤ ਸਿੰਘ ਨਗਰ ਵਲੋਂ ਪੇ ਕਮਿਸ਼ਨ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਮਿਤੀ 22 ਜਨਵਰੀ ਨੂੰ ਡੀ ਸੀ ਦਫ਼ਤਰ ਦੇ ਸਾਹਮਣੇ ਵੇਰਕਾ ਬੂਥ ਕੋਲ ਫੂਕੀਆਂ ਜਾਣਗੀਆਂ। ਪ੍ਰੈਸ ਨੂੰ ਜਾਣਕਾਰੀ ਦਿੰਦਿਆ ਜੁਝਾਰ ਸਿੰਘ ਸੰਹੂਗੜਾ ਜਿਲ੍ਹਾ ਪ੍ਰਧਾਨ ਅਤੇ ਗੁਰਦਿਆਲ ਮਾਨ ਸਟੇਟ ਕਮੇਟੀ ਪ੍ਰੈਸ ਸਕੱਤਰ ਨੇ ਦੱਸਿਆ ਕਿ ਸਰਕਾਰ ਪਿਛਲੇਂ ਚਾਰ ਸਾਲ ਤੋਂ ਲਗਾਤਾਰ ਪੇ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਤੋਂ ਕੰਨੀ ਕਤਰਾ ਰਹੀ ਹੈ।ਜਦੋਂ ਮੁਲਾਜਮਾਂ ਨੂੰ ਪੇ ਕਮਿਸ਼ਨ ਦੀ ਰਿਪੋਟਰ ਲਾਗੂ ਹੋਣ ਦੀ ਆਸ ਹੁੰਦੀ ਹੈ,ਉਸ ਤੋਂ ਦੋ-ਚਾਰ ਦਿਨ ਪਹਿਲਾਂ ਹੀ ਸਰਕਾਰ ਪੇ ਕਮਿਸ਼ਨ ਦੀ ਰਿਪੋਰਟ ਲੇਟ ਹੋਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੰਦੀ ਹੈ।ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਰਕਾਰ ਦੀ ਮਨਸ਼ਾ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਨਾ ਕਰਨਾ ਹੈ,ਸਗੋਂ ਲਾਰਿਆਂ ਨਾਲ ਡੰਗ ਟਪਾਉਣਾ ਚਾਹੁੰਦੀ ਹੈ।
ਇਸ ਲਈ ਮੁਲਾਜ਼ਮ ਵਰਗ ਵਿੱਚ ਸਰਕਾਰ ਪ੍ਤੀ ਰੋਸ਼ ਪਾਇਆ ਜਾ ਰਿਹਾ ਹੈ।ਇਸ ਰੋਸ ਵਜੋਂ ਬੀ ਐਡ ਅਧਿਆਪਕ ਫਰੰਟ ਵਲੋਂ ਸਰਕਾਰ ਵਿਰੁੱਧ ਕਮਰਕੱਸੇ ਕਰ ਲਏ ਹਨ।ਉਨ੍ਹਾ ਦੱਸਿਆਂ ਕਿ ਸਰਕਾਰ ਦੇ ਪੇ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਨਾ ਕਰਨ ਦੇ ਫੈਸਲੇ ਦਾ ਖੁਮਿਆਜਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ।ਉਨ੍ਹਾ ਸਰਕਾਰ ਉੱਤੇ ਦੋਸ਼ ਲਗਾਉਦਿਆਂ ਕਿਹਾ ਕਿ ਮੰਤਰੀ ਅਤੇ ਵਿਧਾਇਕ ਆਪਣੀਆਂ ਤਨਖਾਹਾਂ ਅਤੇ ਭੱਤੇ ਰਾਤੋਂ ਰਾਤ ਬਿਨ੍ਹਾਂ ਸ਼ੈਸ਼ਨ ਬੁਲਾਏ ਚੌਗਣੇ ਕਰ ਲੈਂਦੇ ਹਨ।ਮੁਲਾਜਮਾਂ ਨੂੰ ਤਨਖਾਹ ਜਾ ਪੇ ਕਮਿਸ਼ਨ ਦੀ ਰਿਪੋਰਟ ਦੇਣ ਵੇਲੇ ਖਜਾਨਾ ਖਾਲੀ ਹੋਣ ਦੀ ਰੱਟ ਲਗਾ ਦਿੱਤੀ ਜਾਂਦੀ ਹੈ। ਜੋ ਕਿ ਮੁਲਾਜਮ ਹੁਣ ਹਰਗਿਜ ਬਰਦਾਸ਼ਿਤ ਨਹੀਂ ਕਰਨਗੇ।ਇਸ ਲਈ ਮੁਲਾਜਮ ਹੁਣ ਇੱਕਠੇ ਹੋਕੇ ਸਰਕਾਰ ਦਾ 22 ਜਨਵਰੀ ਨੂੰ ਪੂਰੇ ਪੰਜਾਬ ਵਿੱਚ ਪਿੱਟ ਸਿਆਪਾ ਕਰਨਗੇ।