- ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਕਾਲਰਸ਼ਿਪ ਸਕੀਮ ਕੀਤੀ ਲਾਂਚ
- ਪੰਜਾਬ ਸਰਕਾਰ 60% ਤੋਂ ਵੱਧ ਨੰਬਰ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਲਈ ਕਈ ਸਕੀਮਾਂ ਲੈ ਕੇ ਆ ਰਹੀ ਹੈ- ਕੈਬਨਿਟ ਮੰਤਰੀ ਚੰਨੀ
ਮੋਹਾਲੀ, 21 ਜਨਵਰੀ 2021 - ਰਾਜ ਸਰਕਾਰ ਪੰਜਾਬ ਦੇ ਵਿਦਿਆਰਥੀਆਂ ਲਈ ਸਿੱਖਿਆਂ ਲਈ ਬਿਹਤਰੀਨ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦੇ ਹੋਏ ਲਗਾਤਾਰ ਨਵੀਂ ਸਕੀਮਾਂ ਲਿਆ ਰਹੀ ਹੈ। ਇਸ ਸਕੀਮ ਦਾ ਫ਼ਾਇਦਾ 60% ਪ੍ਰਤੀਸ਼ਤ ਤੋਂ ਵੱਧ ਨੰਬਰ ਹਾਸਿਲ ਕਰਨ ਵਾਲੇ ਵਿਦਿਆਰਥੀ ਲੈ ਰਹੇ ਹਨ। ਇਸ ਦੇ ਨਾਲ ਹੀ ਐੱਸ ਸੀ/ਐੱਸ ਟੀ ਵਿਦਿਆਰਥੀਆਂ ਲਈ ਵੀ ਇਸ ਸਾਲ ਤੋਂ ਕਈ ਬਿਹਤਰੀਨ ਸਕੀਮਾਂ ਲਿਆਂਦੀਆਂ ਜਾਣਗੀਆਂ। ਇਨਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੇ ਤਕਨੀਕੀ ਸਿੱਖਿਆਂ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚੰਡੀਗੜ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਵਿਚ ਪੰਜ ਕਰੋੜ ਰੁਪਏ ਦੇ ਸਕਾਲਰਸ਼ਿਪ ਲਾਂਚ ਕਰਦੇ ਹੋਏ ਕੀਤਾ।
ਜ਼ਿਕਰਯੋਗ ਹੈ ਕਿ ਚੰਡੀਗੜ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਵਿਚ ਪੰਜ ਕਰੋੜ ਦੀ ਸਕਾਲਰਸ਼ਿਪ ਸਕੀਮ ਲਾਂਚ ਕੀਤੀ ਗਈ ਹੈ। ਇਸ ਸਕੀਮ ਤਹਿਤ ਇਕ ਹਜ਼ਾਰ ਤੋਂ ਵੀ ਜ਼ਿਆਦਾ ਵਿਦਿਆਰਥੀ ਸਕਾਲਰਸ਼ਿਪ ਹਾਸਿਲ ਕਰਕੇ ਉੱਚ ਵਿਦਿਆ ਹਾਸਿਲ ਕਰ ਸਕਣਗੇ। ਇਸ ਸਕੀਮ ਹਰ ਉਸ ਵਰਗ ਦੇ ਵਿਦਿਆਰਥੀ ਲਈ ਬਹੁਤ ਫ਼ਾਇਦੇਮੰਦ ਹੋਵੇਗੀ। ਜੋ ਕਿ ਪੜਾਈ ਵਿਚ ਤਾਂ ਕਾਬਿਲ ਹੈ, ਪਰ ਵਿੱਤੀ ਕਾਰਨਾਂ ਕਰਕੇ ਆਪਣੀ ਉੱਚ ਸਿੱਖਿਆਂ ਹਾਸਿਲ ਕਰਨ ਵਿਚ ਆ ਸਮਰਥ ਹੈ। ਇਸ ਦੇ ਨਾਲ ਹੀ ਇਹ ਸਕਾਲਰਸ਼ਿਪ ਸਿਰਫ਼ ਇਕ ਸਾਲ ਦੀ ਸਕਾਲਰਸ਼ਿਪ ਨਾ ਹੋਕੇ ਵਿਦਿਆਰਥੀ ਦੀ ਡਿਗਰੀ ਪੂਰੀ ਹੋਣ ਤੱਕ ਉਸ ਦੇ ਨਾਲ ਚੱਲੇਗੀ। ਇਸ ਸਕਾਲਰਸ਼ਿਪ ਦੀ ਲਾਚਿੰਗ ਕਰਨ ਮੌਕੇ ਪੰਜਾਬ ਦੇ ਤਕਨੀਕੀ ਸਿੱਖਿਆਂ ਮੰਤਰੀ ਚਰਨਜੀਤ ਸਿੰਘ ਚੰਨੀ, ਚੰਡੀਗੜ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਅਤੇ ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਸਮੇਤ ਕਈ ਹਸਤੀਆਂ ਮੌਜੂਦ ਸਨ। ਕੋਵਿਡ ਦਾ ਧਿਆਨ ਰੱਖਦੇ ਹੋਏ ਸਹੀ ਦੂਰੀ ਰੱਖਦੇ ਹੋਏ ਵੱਡੀ ਗਿਣਤੀ ਵਿਚ ਵਿਦਿਆਰਥੀ ਵੀ ਇਸ ਵਿਚ ਸ਼ਾਮਿਲ ਹੋਏ।
ਕੈਬਨੇਟ ਮੰਤਰੀ ਚੰਨੀ ਨੇ ਝੰਜੇੜੀ ਕੈਂਪਸ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਬੇਸ਼ੱਕ ਅਜਿਹੀਆਂ ਸਕੀਮਾਂ ਸਰਕਾਰਾਂ ਵੱਲੋਂ ਅਕਸਰ ਲਿਆਂਦੀਆਂ ਜਾਂਦੀਆਂ ਹਨ। ਪਰ ਇਕ ਪ੍ਰਾਈਵੇਟ ਵਿੱਦਿਅਕ ਅਦਾਰੇ ਵੱਲੋਂ ਇੰਨੀ ਵੱਡੀ ਗਿਣਤੀ ਵਿਚ ਕਾਬਿਲ ਵਿਦਿਆਰਥੀਆਂ ਦੀ ਪੂਰੀ ਡਿਗਰੀ ਦੀ ਸਿੱਖਿਆਂ ਦੀ ਜ਼ਿੰਮੇਵਾਰੀ ਲੈਣਾ ਇਕ ਸ਼ਲਾਘਾਯੋਗ ਕਦਮ ਹੈ। ਜੋ ਕਿ ਸੀ ਜੀ ਸੀ ਮੈਨੇਜਮੈਂਟ ਦੀ ਸਮਾਜ ਪ੍ਰਤੀ ਜ਼ਿੰਮੇਵਾਰੀ ਅਤੇ ਕਾਬਲੀਅਤ ਨੂੰ ਦਰਸਾਉਂਦੀ ਹੈ। ਇਸ ਦੇ ਨਾਲ ਹੀ ਉਨਾਂ ਵਿਦਿਆਰਥੀਆਂ ਨੂੰ ਕਿੱਤਾਮੁਖੀ ਸਿੱਖਿਆਂ ਹਾਸਿਲ ਕਰਨ ਲਈ ਪ੍ਰੇਰਿਤ ਕਰਦੇ ਹੋਏ ਵੱਧ ਤੋਂ ਵੱਧ ਤਕਨੀਕੀ ਸਿੱਖਿਆ ਨਾਲ ਜੁੜਨ ਲਈ ਪ੍ਰੇਰਿਤ ਕੀਤਾ।
ਚੰਡੀਗੜ ਯੂਨੀਵਰਸਿਟੀ ਦੇ ਚਾਂਸਲਰ ਅਤੇ ਚੰਡੀਗੜ ਗਰੁੱਪ ਆਫ਼ ਕਾਲਜਿਜ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਕੋਵਿਡ-19 ਨੇ ਹਰ ਵਰਗ ਨੂੰ ਪ੍ਰਭਾਵਿਤ ਕੀਤਾ ਹੈ। ਜਿਸ ਦੇ ਚੱਲਦਿਆਂ ਕਈ ਕਾਬਿਲ ਵਿਦਿਆਰਥੀ ਉੱਚ ਤਕਨੀਕੀ ਸਿੱਖਿਆਂ ਤੋ ਵਾਂਝੇ ਹੁੰਦੇ ਨਜ਼ਰ ਆ ਰਹੇ ਸਨ। ਅਜਿਹੇ ਸਮੇਂ ਵਿਚ ਸੀ ਜੀ ਸੀ ਝੰਜੇੜੀ ਕੈਂਪਸ ਵੱਲੋਂ ਸਮਾਜ ਦੇ ਹਰ ਵਰਗ ਦੇ ਕਾਬਿਲ ਵਿਦਿਆਰਥੀ ਲਈ ਇਹ ਸਕਾਲਰਸ਼ਿਪ ਸ਼ੁਰੂ ਕੀਤੀ ਜਾ ਰਹੀ ਹੈ।ਜਿਸ ਵਿਚ ਉਸ ਵਿਦਿਆਰਥੀ ਦੀ ਡਿਗਰੀ ਦੀ ਸ਼ੁਰੂਆਤ ਤੋਂ ਅਖੀਰ ਤੱਕ ਉਸ ਨੂੰ ਪੜਾਈ ਲਈ ਸਕਾਲਰਸ਼ਿਪ ਮਿਲਦੀ ਰਹੇਗੀ। ਇਸ ਸਕਾਲਰਸ਼ਿਪ ਦੌਰਾਨ ਪੰਜ ਹਜ਼ਾਰ ਦੇ ਕਰੀਬ ਵਿਦਿਆਰਥੀਆਂ ਵਿਚੋਂ ਇਕ ਹਜ਼ਾਰ ਤੋਂ ਵੀ ਜ਼ਿਆਦਾ ਵਿਦਿਆਰਥੀ ਝੰਜੇੜੀ ਕੈਂਪਸ ਵਿਚ ਬਿਹਤਰੀਨ ਸਿੱਖਿਆਂ ਹਾਸਿਲ ਕਰ ਸਕਣਗੇ। ਜਿਸ ਦੀ ਜ਼ਿੰਮੇਵਾਰੀ ਸੀ ਜੀ ਸੀ ਝੰਜੇੜੀ ਕੈਂਪਸ ਦੀ ਹੋਵੇਗੀ।
ਸੀ ਜੀ ਸੀ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਦੱਸਿਆਂ ਕਿ ਝੰਜੇੜੀ ਕੈਂਪਸ ਜਿੱਥੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ, ਵਾਧੂ ਸਹੂਲਤਾਂ ਪ੍ਰਦਾਨ ਕਰੇਗਾ। ਉੱਥੇ ਹੀ ਝੰਜੇੜੀ ਕੈਂਪਸ ਇਨਾਂ ਵਿਦਿਆਰਥੀਆਂ ਨੂੰ ਬਿਹਤਰੀਨ ਸਿੱਖਿਆਂ ਦਿੰਦੇ ਹੋਏ ਉਨਾਂ ਲਈ ਵਧੀਆਂ ਪਲੇਸਮੈਂਟ ਦਾ ਵੀ ਉਪਰਾਲਾ ਕਰੇਗਾ। ਜਿਸ ਨਾਲ ਵਿਦਿਆਰਥੀ ਡਿਗਰੀ ਹਾਸਿਲ ਕਰਦੇ ਹੀ ਬਿਹਤਰੀਨ ਨੌਕਰੀ ਹਾਸਿਲ ਕਰਕੇ ਆਪਣੇ ਮਾਪਿਆਂ ਦਾ ਸਹਾਰਾ ਬਣ ਸਕੇ।