← Go Back
ਬਰਨਾਲਾ, 22 ਫਰਵਰੀ 2021 - ਅੰਤਰਰਾਸ਼ਟਰੀ ਮਾਂ-ਬੋਲੀ ਦਿਹਾੜੇ ਮੌਕੇ ਡਾ. ਰਘੂਬੀਰ ਪ੍ਰਕਾਸ. ਐੱਸ. ਡੀ. ਸੀਨੀਅਰ ਸੈਕੰਡਰੀ ਸਕੂਲ (ਐੱਸ.ਡੀ. ਕਾਲਜ ਕੈਂਪਸ) ਵੱਲੋਂ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਦੇ ਪ੍ਰਮੁੱਖ ਵਕਤਾ ਡਾ. ਤਰਸਪਾਲ ਕੌਰ, ਪ੍ਰੋਫ਼ੈਸਰ ਐੱਸ.ਡੀ. ਕਾਲਜ ਬਰਨਾਲਾ ਸਨ। ਉਹਨਾਂ ਨੇ ਮਾਂ-ਬੋਲੀ ਦੀ ਅਹਿਮੀਅਤ ਦੱਸਦਿਆਂ ਵਰਤਮਾਨ ਪੰਜਾਬੀ ਬੋਲੀ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਲੰਮੀ ਚਰਚਾ ਛੇੜੀ। ਇਸ ਮੌਕੇ ਪੰਜਾਬੀ ਮਾਂ-ਬੋਲੀ ਸਬੰਧੀ ਵਿਦਿਆਰਥੀਆਂ ਵੱਲੋਂ ਸਲੋਗਨ ਵੀ ਬਣਾਏ ਗਏ। ਇਹਨਾਂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਕਸ਼ਮੀਰ ਸਿੰਘ ਤੇ ਪੰਜਾਬੀ ਵਿਭਾਗ ਨੇ ਸਨਮਾਨਿਤ ਕੀਤਾ। ਪੰਜਾਬੀ ਮਾਂ-ਬੋਲੀ ਦੀ ਮਹਿਮਾ ਨੂੰ ਪ੍ਰਗਟ ਕਰਦੇ ਹੋਏ ਪੰਜਾਬੀ ਵਿਭਾਗ ਦੇ ਮੁਖੀ ਮੈਡਮ ਪ੍ਰੀਤੀ ਕੌਸ਼ਲ ਅਤੇ ਲੈਕ. ਗਗਨਦੀਪ ਭੱਠਲ ਨੇ ਵੀ ਆਪਣੇ ਆਪਣੇ ਵਿਚਾਰ ਰੱਖੇ। ਇਸ ਮੌਕੇ 300 ਦੇ ਲਗਭਗ ਵਿਦਿਆਰਥੀਆਂ ਤੇ ਸਾਰਾ ਸਟਾਫ਼ ਹਾਜ਼ਰ ਰਿਹਾ। ਮੰਚ ਸੰਚਾਲਕ ਦਾ ਫਰਜ਼ ਮੈਡਮ ਲੈਕ. ਸਿਮਰਜੀਤ ਕੌਰ ਨੇ ਨਿਭਾਇਆ।
Total Responses : 875