ਅੰਮ੍ਰਿਤਸਰ 2 ਮਾਰਚ, 2021 - ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪੰਜਾਬ ਫੈਡਰੇਸ਼ਨ ਆਫ ਯੂਨੀਵਰਸਿਟੀ ਅਤੇ ਕਾਲਜ ਟੀਚਰਜ਼ ਆਰਗੇਨਾਈਜ਼ੇਸ਼ਨ (ਪੀ.ਐਫ.ਯੂ.ਸੀ.ਟੀ.ਓ.) ਵਲੋਂ ਮਿਤੀ 04-03-2021 ਨੂੰ ਸਮੂੰਹਿਕ ਕੈਜ਼ੂਅਲ ਲੀਵ ਅਤੇ ਯੂਨੀਵਰਸਿਟੀ ਪ੍ਰੀਖਿਆਵਾਂ ਦਾ ਬਾਇਕਾਟ ਕਰਨ ਦੇ ਦਿੱਤੇ ਗਏ ਸੱਦੇ ਦੇ ਮੱਦੇ-ਨਜ਼ਰ ਮਿਤੀ 04-03-2020 (ਵੀਰਵਾਰ) ਨੂੰ ਰੱਖੀਆਂ ਗਈਆਂ ਸਾਰੀਆਂ (ਥਿਊਰੀ) ਪ੍ਰੀਖਿਆਵਾਂ (ਸਮੇਤ ਅੰਡਰ ਕਰੈਡਿਟ ਬੇਸਡ ਇਵੈਲੂਏਸ਼ਨ ਸਿਸਟਮ ਦੀਆਂ ਪ੍ਰੀਖਿਆਵਾਂ) ਮੁਲੱਤਵੀਂ ਕੀਤੀਆਂ ਜਾਂਦੀਆਂ ਹਨ। ਬਾਕੀ ਰਹਿੰਦੀਆਂ ਪ੍ਰੀਖਿਆਵਾਂ ਪਹਿਲਾਂ ਨਿਰਧਾਰਤ ਸ਼ਡਿਊਲ ਅਨੁਸਾਰ ਜਾਰੀ ਰਹਿਣਗੀਆਂ।
ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ ਡਾ. ਮਨੋਜ ਕੁਮਾਰ ਨੇ ਦੱਸਿਆ ਕਿ ਕਾਲਜਾਂ ਵਿਚ ਚਲ ਰਹੇ ਕੋਰਸਾਂ ਦੀਆਂ ਮਿਤੀ 04-03-2021 ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਹੁਣ ਮਿਤੀ 05-04-2021 (ਸੋਮਵਾਰ) ਨੂੰ ਪਹਿਲਾਂ ਨਿਰਧਾਰਤ ਸਮੇਂ ਅਤੇ ਪ੍ਰੀਖਿਆ ਕੇਂਦਰਾਂ ਅਨੁਸਾਰ ਹੋਣਗੀਆਂ। ਅੰਡਰ ਕਰੈਡਿਟ ਬੇਸਡ ਇਵੈਲੂਏਸ਼ਨ ਸਿਸਟਮ ਦੀਆਂ ਪ੍ਰੀਖਿਆਵਾਂ ਲਈ ਨਵੀਂ ਮਿਤੀ ਮੁਖੀ, ਵਿਭਾਗਾਂ ਵਲੋਂ ਤਜਵੀਜ਼ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸਮੂੰਹ ਸੰਬਧਤ ਪ੍ਰੀਖਿਆਰਥੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਪ੍ਰੀਖਿਆਵਾਂ ਦੀ ਨਵੀਂ ਮਿਤੀ ਸੰਬਧੀ ਕੇਂਦਰ ਨਿਗਰਾਨ, ਮੁਖੀ, ਵਿਭਾਗ/ਪ੍ਰਿੰਸੀਪਲ ਨਾਲ ਸੰਪਰਕ ਕੀਤਾ ਜਾਵੇ। ਇਹ ਸੂਚਨਾ ਯੂਨੀਵਰਸਿਟੀ ਦੀ ਵੈਬਸਾਈਟ ਗਨਦੁ.ੳਚ.ਨਿਓਣੳਮਨਿੳਟੋਿਨ-ਦੳਟੲਸਹੲੲਟ-ਂੋਟਡਿਚਿੳਟੋਿਨ `ਤੇ ਵੀ ਉਪਲਬਧ ਹੋਵੇਗੀ। ਪ੍ਰੀਖਿਆ ਦਾ ਸਮਾਂ ਅਤੇ ਕੇਂਦਰ ਪਹਿਲਾਂ ਵਾਲੇ ਹੀ ਰਹਿਣਗੇ।