ਅਸ਼ੋਕ ਵਰਮਾ
ਬਠਿੰਡਾ,3ਮਾਰਚ2021: ਸਰਕਾਰੀ ਪਾਲੀਟੈਕਨਿਕ ਕਾਲਜ ਬਠਿੰਡਾ ਦੀ ਲਾਇਬ੍ਰੇਰੀ ਨੂੰ ਕਾਲਜ ਦੇ ਕੰਪਿਊਟਰ ਵਿਭਾਗ ਵੱਲੋਂ 220 ਪੁਸਤਕਾਂ ਭੇਂਟ ਕੀਤੀਆਂ ਗਈਆਂ। ਇਹ ਕਿਤਾਬਾਂ ਕੰਪਿਊਟਰ ਵਿਭਾਗ ਦੇ ਮੁਖੀ ਰਾਜ ਕੁਮਾਰ ਚੋਪੜਾ, ਸਿਟਮ ਮੈਨੇਜਰ ਡਾ ਸੁਸ਼ੀਲ ਕੁਮਾਰ ਸਿੰਗਲਾ ਅਤੇ ਕੰਪਿਊਟਰ ਵਿਭਾਗ ਦੇ ਸਟਾਫ ਮੈਬਰਾਂ ਨੇ ਲਾਇਬਰੇਰੀ ਅਫਸਰ ਮਨਜੀਤ ਸਿੰਘ ਭੁੱਲਰ, ਲਾਇਬ੍ਰੇਰੀਅਨ ਸੁਖਵਿੰਦਰ ਸਿੰਘ ਨੂੰ ਸੌਂਪੀਆਂ । ਕਾਲਜ ਦੇ ਪਿ੍ਰੰਸੀਪਲ ਯਾਦਵਿੰਦਰ ਸਿੰਘ ਨੇ ਕੰਪਿਊਟਰ ਵਿਭਾਗ ਦਾ ਧੰਨਵਾਦ ਕਰਦਿਆਂ ਬਾਕੀ ਸਟਾਫ ਮੈਬਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਬੱਚਿਆਂ ਦੀ ਕਿਤਾਬਾਂ ਪ੍ਰਤੀ ਰੁਚੀ ਵਧਾਉਣ ਲਈ ਵੱਧ ਤੋਂ ਵੱਧ ਕਿਤਾਬਾਂ ਲਾਇਬ੍ਰੇਰੀ ਨੂੰ ਭੇਂਟ ਕਰਨ।
ਉਹਨਾਂ ਦੱਸਿਆ ਕਿ ਕਾਲਜ ਦੀ ਲਾਇਬ੍ਰੇਰੀ ਵਿੱਚ ਤਕਨੀਕੀ ਕਿਤਾਬਾਂ ਦੇ ਨਾਲ-2 ਸਾਹਿਤਕ ਕਿਤਾਬਾਂ ਅਤੇ ਮੈਗਜੀਨ ਵੀ ਮੌਜੂਦ ਹਨ। ਉਹਨਾਂ ਕਾਲਜ ਦੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਨਲਾਈਨ ਪੜਾਈ ਦੇ ਨਾਲ-ਨਾਲ ਰਿਵਾਇਤੀ ਕਿਤਾਬੀ ਪੜਾਈ ਨਾਲ ਵੀ ਜੁੜੇ ਰਹਿਣ ਅਤੇ ਆਪਣਾ ਵਾਧੂ ਸਮਾਂ ਕਾਲਜ ਦੀ ਲਾਇਬ੍ਰੇਰੀ ਵਿੱਚ ਬਤੀਤ ਕਰਨ। ਉਹਨਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਵੀ ਫਾਰਮੇਸੀ ਵਿਭਾਗ ਵੱਲੋਂ 76 ਕਿਤਾਬਾਂ ਅਤੇ ਫਾਰਮੇਸੀ ਲੈਕਚਰਾਰ ਨਵਦੀਪ ਨੇ ਕਰੀਬ ਪੰਜਾਹ ਹਜ਼ਾਰ ਕੀਮਤ ਦੀ ਇੰਡੀਅਨ ਫਾਰਮਾਕੋਪੀਆ ਕਾਲਜ ਦੀ ਲਾਇਬ੍ਰੇਰੀ ਨੂੰ ਭੇਂਟ ਕੀਤੀ ਹੈ।