- ਨੁੱਕੜ ਨਾਟਕ ਬਣ ਰਹੇ ਨੇ ਲੋਕਾਂ ਦੀ ਖਿੱਚ ਦਾ ਕੇਂਦਰ
ਨਵਾਂਸਹਿਰ 8 ਅਪ੍ਰੈਲ 2021 - ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਦਾਖਲਾ ਮੁਹਿੰਮ ਨੂੰ ਤੇਜ਼ ਕਰਨ ਲਈ ਪਿੰਡਾ ਵਿੱਚ ਖੇਡੇ ਜਾ ਰਹੇ ਨੁੱਕੜ ਨਾਟਕਾਂ ਨੂੰ ਪਿੰਡ ਵਾਸੀਆਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ।ਜਿਸ ਦੀ ਮਿਸਾਲ ਅੱਜ ਜ਼ਿਲ੍ਹਾ ਨੁੱਕੜ ਨਾਟਕ ਟੀਮ ਵੱਲੋਂ ਪਿੰਡ ਚਾਂਦਪੁਰ ਰੁੜਕੀ ਵਿਖੇ ਨੁੱਕੜ ਨਾਟਕ ਕਰਨ ਤੇ ਮਿਲੀ ਜਿੱਥੇ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਹੋਏ ਤੇ ਨੁੱਕੜ ਨਾਟਕਾਂ ਰਾਹੀਂ ਸਿੱਖਿਆ ਵਿਭਾਗ ਦੀਆ ਪਾ੍ਰਪਤੀਆ ਤੇ ਮਿਲਣ ਵਾਲੀਆ ਸਹੂਲਤਾਂ ਦੇਖ ਕੇ ਮੌਕੇ ਤੇ ਕਈ ਮਾਪਿਆ ਵੱਲੋਂ ਆਪਣੇ ਬੱਚਿਆ ਨੂੰ ਪ੍ਰਾਈਵੇਟ ਸਕੂਲਾਂ ਵਿੱਚੋਂ ਹਟਾ ਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਨ ਦਾ ਮਨ ਬਣਾਇਆ।
ਇੱਥੇ ਵਰਨਣਯੋਗ ਹੈ ਕਿ ਵਿਭਾਗ ਵੱਲੋਂ ਨੁੱਕੜ ਨਾਟਕਾਂ, ,ਸਕਿੱਟਾਂ, ਮੋਣੋਂ ਐਕਟਿੰਗ , ਅੰਗਰੇਜ਼ੀ ਵਿੱਚ ਵਾਰਤਾਲਾਪ ਅਤੇ ਫਲੈਕਸ ਤੇ ਪੋਸਟਰ ਮੁਹਿੰਮ ਰਾਹੀਂ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਸਕੂਲਾਂ ਅੰਦਰ ਪੜ੍ਹਦੇ ਐਲ.ਕੇ.ਜੀ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਪ੍ਰੇਰਿਤ ਕਰਨ ਲਈ ਜ਼ਿਲ੍ਹਾ ਸੋਸ਼ਲ ਮੀਡੀਆ ਟੀਮ ਵੱਲੋਂ ਤਿਆਰ ਕੀਤੀ ਗਈ "ਜ਼ਿਲ੍ਹਾ ਨੁੱਕੜ ਨਾਟਕ ਟੀਮ" ਨੇ ਪਿੰਡ ਚਾਂਦਪੁੁਰ ਰੁੜਕੀ ਦੇ ਲੋਖਾਂ ਵਲੋਂ ਕਾਫੀ ਸਰਾਹਿਆ ਗਿਆ।
ਇਸ ਮੌਕੇ ਮਾਪਿਆ ਅਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਸੁਖਪਾਲ ਦਾਸ ਮੁੱਖ ਅਧਿਆਪਕ ,ਮਾਸਟਰ ਮਹਿੰਦਰ ਸਿੰਘ ਅਤੇ ਅਮਿਤ ਯਗੋਤਾ ਨੇ ਕਿਹਾ ਕਿ ਕੋਵਿਡ-19 ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬੱਚਿਆਂ ਦੀ ਸਿਹਤ ਸੰਭਾਲ ਦਾ ਧਿਆਨ ਰੱਖਿਆ ਜਾਵੇ।ਮਾਪਿਆ ਨੂੰ ਬੱਚਿਆਂ ਦੀ ਰੈਗੂਲਰ ਪੜਾਈ ਲਈ ਪ੍ਰੇਰਿਤ ਕੀਤਾ ।ਉਨ੍ਹਾਂ ਮਾਪਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਆਪਣੇ ਬੱਚੇ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾ ਕੇ ਸਰਕਾਰੀ ਸਹੂਲਤਾਂ ਦਾ ਖ਼ਾਇਦਾ ਲਿਆ ਜਾਵੇ।ਉਨ੍ਹਾਂ ਇਹ ਵੀ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਸਵਾਗਤ ਜ਼ਿੰਦਗੀ ਨਾ ਦਾ ਵਿਸ਼ਾ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਬੱਚਿਆਂ ਨੂੰ ਵਿਰਾਸਤ ਅਤੇ ਪਿਛੋਕੜ ਨਾਲ ਜੋੜਿਆ ਜਾਣਾ ਹੈ ਕਿਉਂਕਿ ਅਜੋਕੇ ਸਮੇਂ ਵਿੱਚ ਬੱਚੇ ਕਦਰਾਂ- ਕੀਮਤਾਂ ਤੋਂ ਦੂਰ ਜਾ ਰਹੇ ਹਨ ਜੋਕਿ ਸਮਾਜ ਲਈ ਬਹੁਤ ਘਾਤਕ ਹੈ।
ਨੁੱਕੜ ਨਾਟਕਾਂ ਅਤੇ ਬੱਚਿਆਂ ਦੀ ਅੰਗਰੇਜ਼ੀ ਵਾਰਤਾਲਾਪ ਤੋਂ ਪ੍ਰਭਾਵਿਤ ਹੁੰਦਿਆਂ ਮਾਪਿਆਂ ਨੇ ਕਿਹਾ ਕਿ ਸਾਨੂੰ ਹੁਣ ਆਪਣੇ ਬੱਚੇ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਲਗਾ ਕੇ ਆਪਣੇ ਹੱਕ ਦੀ ਕਮਾਈ ਦੀ ਬਰਬਾਦੀ ਨੂੰ ਰੋਕਣਾ ਚਾਹੀਦਾ ਹੈ ਅਤੇ ਸਰਕਾਰੀ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨਾ ਚਾਹੀਦਾ ਹੈ।
ਇਸ ਨਾਟਕ ਵਿੱਚ ਗੁਰਦਿਆਲ ਮਾਨ ਸੋਸ਼ਲ ਮੀਡੀਆ ਕੋਆਰਡੀਨੇਟਰ ਕਮ ਟੀਮ ਇੰਚਾਰਜ ,ਸ਼ੈਲੀ ਜੈਰੱਥ , ਜਸਬੀਰ ਕੌਰ, ਆਸ਼ੂ ਕਾਲੀਆ, ਬਲਜਿੰਦਰ ਕੌਰ ,ਰੁਕਸਾਨਾ, ਆਦਿ ਸ਼ਾਮਿਲ ਹਨ। ਇਸ ਮੌਕੇ ਸਮੂਹ ਨਗਰ ਨਿਵਾਸ ਿਅਤਤੇ ਸਕੂਲ ਸਟਾਫ ਹਾਜਰ ਸੀ।