- ਪ੍ਰੀਖਿਆ ਨਹੀਂ ਤਾਂ ਪ੍ਰੀਖਿਆ ਫ਼ੀਸ ਵਾਪਸ ਕਰੋ ਸਿੱਖਿਆ ਬੋਰਡ : ਰਾਸਾ ਯੂ.ਕੇ
ਮੋਹਾਲੀ 17 ਅਪ੍ਰੈਲ 2021 - ਪੰਜਾਬ ਪ੍ਰਾਈਵੇਟ ਸਕੂਲ ਆਰਗੇਨਾਈਜ਼ੇਸ਼ਨ ਪੀ.ਪੀ.ਐਸ.ਓ. (ਰਜਿ:) ਅਤੇ ਰਾਸਾ ਯੂ.ਕੇ ਅ੍ਰਮਿੰਤਸਰ ਵਲੋਂ ਇਥੇ ਜਾਰੀ ਸਾਂਝੇ ਪ੍ਰੈਸ ਨੋਟ ਰਾਹੀਂ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਲੋਂ ਸਮੂਹਿਕ ਤੌਰ ਤੇ ਜੋ ਬਿਨਾਂ ਪ੍ਰੀਖਿਆ ਪਾਸ ਕਰਨ ਦੀ ਨੀਤੀ ਲਾਗੂ ਕੀਤੀ ਗਈ ਹੈ, ਉਸ ਨੀਤੀਗਤ ਫੈਸਲੇ ਦਾ ਸਖ਼ਤ ਵਿਰੋਧ ਅਤੇ ਨਿੰਦਾ ਕੀਤੀ ਗਈ। ਪੀ.ਪੀ.ਐਸ.ਓ. ਦੇ ਸਕੱਤਰ ਜਨਰਲ ਤੇਜਪਾਲ ਸਿੰਘ ਦੇ ਦੱਸਿਆ ਕਿ ਆਰ.ਟੀ.ਆਈ ਔਕਟ 2009 ਜੋ 2010 ਤੋਂ ਲਾਗੂ ਹੋ ਗਿਆ ਸੀ, ਜਿਸ ਦੇ ਤਹਿਤ ਕੋਈ ਵੀ ਵਿਦਿਆਰਥੀ ਅੱਠਵੀਂ ਸ੍ਰੇਣੀ ਤੱਕ ਫੇਲ ਹੀ ਨਹੀਂ ਕੀਤਾ ਜਾ ਸਕਦਾ, ਕਿਉਕਿ ਅਜਿਹੀ ਕਾਨੂੰਨੀ ਵਿਵਸਥਾ ਸਿੱਖਿਆ ਦੇ ਅਧਿਕਾਰ ਕਾਨੂੰਨ ਵਿੱਚ ਕੀਤੀ ਹੋਈ ਹੈ ਪਰੰਤੂ ਪੰਜਾਬ ਸਰਕਾਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਲੋਂ 2019-2020 ਅਤੇ 2020-2021 ਤੋਂ ਹੀ ਮਾਪਿਆਂ ਤੋਂ ਪ੍ਰੀਖਿਆ ਫ਼ੀਸਾਂ ਤੇ ਰਜਿਸਟ੍ਰੇਸ਼ਨ ਫ਼ੀਸਾਂ ਦੇ ਨਾਂ ਤੇ ਕਰੋੜਾਂ ਰੁਪਏ ਇੱਕਠੇ ਕੀਤੇ ਗਏ ਹਨ, ਪਰੰਤੂ ਕੋਈ ਪ੍ਰੀਖਿਆ ਨਹੀਂ ਹੋਈ, ਇਸ ਲਈ ਇਹ ਪ੍ਰੀਖਿਆਵਾਂ ਫ਼ੀਸਾਂ ਤੁਰੰਤ ਮਾਪਿਆਂ ਨੂੰ ਵਾਪਸ ਕੀਤੀਆ ਜਾਣ।
ਚੇਅਰਮੈਨ ਰਾਸਾ (ਯੂ.ਕੇ) ਸ੍ਰੀ ਹਰਪਾਲ ਸਿੰਘ ਯੂ.ਕੇ ਨੇ ਦੱਸਿਆ ਕਿ ਪੰਜਾਬ ਸਰਕਾਰ ਪੰਜਾਬੀ ਬੱਚਿਆਂ ਦਾ ਦਿਮਾਗ ਬੰਜ਼ਰ ਕਰਨਾ ਚਾਹੁੰਦੀ ਹੈ ਜਿਵੇ ਪੰਜਾਬ ਦੀ ਧਰਤੀ ਬੰਜ਼ਰ ਕੀਤੀ ਗਈ ਹੈ, ਉਨਾਂ ਨੇ ਪੰਜਾਬ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਦੱਸਵੀਂ ਦੀ ਪ੍ਰੀਖਿਆ ਲੈਣ ਲਈ ਪੁਨਰ ਵਿਚਾਰ ਕੀਤਾ ਜਾਵੇ। ਸਕੂਲਾਂ ਵਿੱਚ ਜਿਥੇ ਬੱਚੇ ਪੜਦੇ ਹਨ, ਉਨਾਂ ਹੀ ਸਕੂਲਾਂ ਨੂੰ ਸ਼ੲਲਡ- ਛੲਨਟੲਰ ਸਵੈ- ਪ੍ਰੀਖਿਆਂ ਕੇਦਰ ਘੋਸ਼ਿਤ ਕਰਕੇ ਸਕੂਲੀ ਪੱਧਰ ਤੇ ਹੀ ਪ੍ਰੀਖਿਆਵਾਂ ਕਰਵਾਈਆਂ ਜਾਣ। ਹਰਪਾਲ ਸਿੰਘ ਯੂ.ਕੇ ਚੇਅਰਮੈਨ ਰੈਕੋਗਨਾਈਜ਼ਡ ਅਤੇ ਮਾਨਤਾ ਪ੍ਰਪਾਤ ਸਕੂਲ ਐਸੋਸੀਏਸ਼ਨ (ਰਾਸਾ )ਨੇ ਮੰਗ ਕੀਤੀ ਕਿ ਸਰਕਾਰ ਤੁਰੰਤ ਸਕੂਲ ਖੋਲੇ। ਬੱਚਿਆਂ ਦਾ ਰੁੱਖ ਸਕੂਲਾਂ ਵੱਲ ਕੀਤਾ ਜਾਵੇ ਆਨ ਲਾਇਨ ਸਿੱਖਿਆ ਦਾ ਡਰਾਮਾ ਬੰਦ ਹੋਵੇ, ਇਹ ਸਕੂਲੀ ਸਿੱਖਿਆ ਦਾ ਬਦਲ ਨਹੀਂ ਹੋ ਸਕਦਾ ਪਰੰਤੂ ਸਹਿਯੋਗੀ ਹੋ ਸਕਦਾ ਹੈ।
ਤੇਜਪਾਲ ਸਿੰਘ ਨੇ ਸਰਕਾਰ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਸਰਕਾਰ ਪ੍ਰਾਈਵੇਟ ਸਕੂਲਾਂ ਦੀ ਆਰਥਿਕ ਮਦਦ ਕਰੋ, ਬੋਰਡ ਐਫੀਲੀਏਟਿਡ ਅਤੇ ਐਸੋਸੀਏਸ਼ਨ ਸਕੂਲਾਂ ਦੀ ਲਗਾਤਾਰਤਾ ਫ਼ੀਸ ਮੁਆਫ ਕਰੇ। ਅੱਠਵੀਂ ਪੱਧਰ ਤੱਕ ਦੀ ਮਾਨਤਾ ਬਿਨਾਂ ਰਸਮੀ ਕਾਰਵਾਈ ਤੋਂ 31 ਮਾਰਚ 2022 ਤੱਕ ਵਾਧਾ ਕਰੇ। ਬਿਲਡਿੰਗ ਸੇਫਟੀ, ਅੱਗ ਬਜਾਓ ਸਰਟੀਫਿਕੇਟ ਤੋਂ ਛੋਟ ਦਿੱਤੀ ਜਾਵੇ, ਸਕੂਲੀ ਬੱਸਾਂ ਦਾ ਟੈਕਸ ਮੁਆਫ ਕੀਤਾ ਜਾਵੇ, ਬੀਮੇ ਦੀ ਸੀਮਾਂ 31 ਮਾਰਚ 2022 ਤੱਕ ਵਧਾਈ ਜਾਵੇ। ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਜਬਰੀ ਦਾਖਲ ਕਰਨਾ ਬੰਦ ਕਰੇ। ਇਹ ਸਰਕਾਰੀ ਸਕੂਲਾਂ ਦਾ ਅਤੇ ਪ੍ਰਾਈਵੇਟ ਸਕੂਲਾਂ ਦਾ ਮੁਕਾਬਲਾ ਹਰਗਿਜ਼ ਨਹੀਂ ਸਗੋਂ ਪ੍ਰਾਈਵੇਟ ਸਕੂਲਾਂ ਦਾ ਖਾਤਮਾ ਕਰਨ ਦੀ ਡੂੰਘੀ ਸਾਜ਼ਿਸ ਹੈ।