ਹਰੀਸ਼ ਕਾਲੜਾ
ਰੂਪਨਗਰ, 18 ਅਪਰੈਲ 2021:ਰਿਆਤ ਕਾਲਜ ਆਫ ਲਾਅ ਰੈਲਮਾਜਰਾ ਵਿਖੇ ਡਾ ਬੀ ਆਰ ਅੰਬੇਦਕਰ ਦੇ 130 ਵੇਂ ਜਨਮ ਦਿਵਸ ਨੂੰ ਸਮਰਪਿਤ ਵਿਦਿਆਰਥੀਆਂ ਦੇ ਡੈਕਲਾਮੇਸ਼ਨ ਮੁਕਾਬਲੇ ਆਯੋਜਿਤ ਕਰਵਾਏ ਗਏ ।ਇਸ ਪ੍ਰੋਗਰਾਮ ਬਾਰੇ ਦੱਸਦੇ ਹੋਏ ਡਾ ਮਹਿੰਦਰ ਸਿੰਘ ਵਾਈਸ ਪ੍ਰਿੰਸੀਪਲ ਨੇ ਦੱਸਿਆ ਕਿ ਇਸ ਡੈਕਲਾਮੇਸ਼ਨ ਦਾ ਵਿਸ਼ਾ ਭਾਰਤੀ ਸੰਵਿਧਾਨ ਦੇ ਤਹਿਤ ਰਿਜ਼ਰਵੇਸ਼ਨ /ਰਾਖਵਾਂਕਰਨ ਸੀ ,ਜਿਸ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਵੱਧ ਚਡ੍ਹ਼ ਕੇ ਹਿੱਸਾ ਲਿਆ ਅਤੇ ਆਪਣਾ-ਆਪਣਾ ਪੱਖ ਬਾਖ਼ੂਬੀ ਪੇਸ਼ ਕੀਤਾ । ਪ੍ਰੋਗਰਾਮ ਦੇ ਕੋਆਰਡੀਨੇਟਰ ਪ੍ਰੋ ਰਜਨੀ ਬਾਲਾ ਨੇ ਦੱਸਿਆ ਕਿ ਇਸ ਡੈਕਲਾਮੇਸ਼ਨ ਦੇ ਜੱਜਾ ਦੀ ਭੂਮਿਕਾ ਡਾ ਆਕਾਸ਼ਦੀਪ ਚੌਧਰੀ ਅਤੇ ਪ੍ਰੋ.ਮਨਜੀਤ ਕੌਰ ਨੇ ਬਾਖੂਬੀ ਨਿਭਾਈ ।
ਇਸ ਡੈਕਲਾਮੇਸ਼ਨ ਵਿਚ ਹਿੱਸਾ ਲੈ ਰਹੇ ਵਿਦਿਆਰਥੀਆਂ ਨੇ ਆਪਣੀ ਤੀਖਣ ਬੁੱਧੀ ਅਤੇ ਗਿਆਨ ਦਾ ਪ੍ਰਦਰਸ਼ਨ ਕਰਦੇ ਹੋਏ ਦੋਨਾਂ ਪੱਖਾਂ ਵੱਲੋਂ ਰੱਖੇ ਗਏ ਵਿਚਾਰਾਂ ਨਾਲ ਦਰਸ਼ਕਾਂ ਨੂੰ ਕਾਫੀ ਕੁਝ ਨਵਾਂ ਸਿੱਖਣ ਨੂੰ ਮਿਲਿਆ ਅਤੇ ਅਜੋਕੇ ਸਮੇਂ ਅਨੁਸਾਰ ਇਸ ਵਿਸ਼ੇ ਤੇ ਅੱਛੀ ਜਾਣਕਾਰੀ ਦਿੱਤੀ ।ਇਨ੍ਹਾਂ ਮੁਕਾਬਲਿਆਂ ਵਿਚ ਵਿਦਿਆਰਥੀ ਬੁੱਧਦੇਵ ਪਹਿਲੇ ਸਥਾਨ ,ਖੁਸ਼ੀ ਭਾਟੀਆ ਦੂਸਰੇ, ਰਿਤਿਕਾ ਅਤੇ ਪਿਊਸ਼ ਤੀਸਰੇ ਸਥਾਨ ਤੇ ਰਹੇ ।ਚੇਅਰਮੈਨ ਸ.ਐਨ.ਐਸ. ਰਿਆਤ ਅਤੇ ਡਾ ਸੰਦੀਪ ਸਿੰਘ ਕੌਡ਼ਾ ਮੈਨੇਜਿੰਗ ਡਾਇਰੈਕਟਰ ਰਿਆਤ ਗਰੁੱਪ ਆਫ਼ ਇੰਸਟੀਚਿਊਸਨਜ ਨੇ ਜੇਤੂ ਰਹੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਕਰੜੀ ਮਿਹਨਤ ਨਾਲ ਇਸ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਦੀ ਪ੍ਰੇਰਨਾ ਦਿੱਤੀ ਅਤੇ ਡੈਕਲਾਮੇਸ਼ਨ ਅਯੋਜਿਤ ਕਰਵਾਉਣ ਲਈ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ।