ਨਵਾਂਸਹਿਰ 23 ਅਪ੍ਰੈਲ 2021 - ਪੰਜਾਬ ਸਿੱਖਿਆ ਵਿਭਾਗ ਵਲੋਂ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਦਿੇਨਸ ਕੁਮਾਰ ਨੂੰ ਜਿਲੇ ਦੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਮੁਹਿੰਮ ਚਲਾਉਣ ਲਈ ਵਿਸ਼ੇਸ ਜਿੰਮੇਵਾਰੀ ਦਿੱਤੀ ਗਈ। ਜਿਸ ਤਹਿਤ ਉਹਨਾਂ ਬਲਾਕ ਔੜ ਦੇ ਬੇਟ ਏਰੀਏ ਵਿੱਚ ਦਰਿਆ ਦੇ ਬੰਨ ਦੇ ਨਾਲ ਨਾਲ ਝੁੱਗੀ ਝੌਪੜੀਆ ਵਿੱਚ ਰਹਿੰਦੇ ਪ੍ਰਵਾਸੀ ਮਜਦੂਰਾਂ ਤੇ ਹੋਰ ਲੋਕਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕਰਨ ਲਈ ਦੌਰਾ ਕੀਤਾ।
ਇਸ ਮੌਕੇ ਉਹਨਾਂ ਲੱਘਭੱਗ 40 ਦੇ ਕਰੀਬ ਬੱਚੇ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣ ਲਈ ਤਿਆਰ ਕੀਤੇ ਤੇ ਉਹਨਾਂ ਨੂੰ ਸਰਕਾਰੀ ਪਾ੍ਰਇਮਰੀ ਸਕੂਲ ਕਨੌਨ ਵਿੱਚ ਦਾਖਲ ਕਰਨ ਲਈ ਬੀ.ਪੀ.ਈ.ਓ ਔੜ ਨੂੰ ਕਿਹਾ।ਇਸ ਮੌਕੇ ਉਹਨਾਂ ਕਿਹਾ ਕਿ ਅੱਜ ਸਾਡੇ ਸਰਕਾਰੀ ਸਕੂਲ ਵੱਡੇ ਵੱਡੇ ਪਾ੍ਰਈਵੇਟ ਸਕੂਲਾਂ ਤੋਂ ਕਿਤੇ ਵਧੀਆ ਹਨ ਅਤੇ ਉਚੱ ਦਰਜੇ ਦੀ ਸਿੱਖਿਆ ਮੁਫਤ ਦੇ ਰਹੇ ਹਨ।
ਇਸ ਮੌਕੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾ ਕੇ ਮੁਫਤ ਸਿੱਖਿਆ ਪਾ੍ਰਪਤ ਕਰਨ ਉਹਨਾਂ ਕਿਹਾ ਕਿ ੳੱਜ ਸਰਕਾਰੀ ਸਕੂਲਾ ਦੇ ਬੱਚੇ ਵੱਖ ਵੱਖ ਮੁਕਾਬਲੇ ਦੀ ਪ੍ਰੀਖਿਆਵਾਂ ਵਿੱਚ ਮੱਲਾਂ ਮਾਰ ਰਹੇ ਹਨ।ਇਸ ਮੌਕੇ ਉਹਨਾਂ ਲੋਕਾਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੀਆਂ ਸਹੂਲਤਾਂ ਬਾਰੇ ਵੀ ਦੱਸਿਆ। ਇਸ ਮੌਕੇ ਉਹਨਾਂ ਨਾਲ ਅਸੋਕ ਕੁਮਾਰ ਬਲਾਕ ਪਾ੍ਰਮਇਰੀ ਸਿੱਖਿਆ ਅਫਸਰ ਔੜ,ਬਲਰਾਜ ਸਿੰਘ ਸੈਂਟਰ ਹੈਡ ਟੀਚਰ ਰਾਹੋਂ, ਬਿਕਰਮਜੀਤ ਸਿੰਘ ਬੀ.ਐਮ.ਟੀ, ਕਿਰਨਜੀਤ ਕੌਰ ਏ.ਆਈ.ਈ ਵਲੰਟੀਅਰ ਆਦਿ ਸਮੇਤ ਅਨੇਕਾਂ ਹਾਜਰ ਸਨ।