ਕਮਲਜੀਤ ਸਿੰਘ ਸੰਧੂ
- ਪੂਰੀ ਦੁਨੀਆਂ ਵਿੱਚ 23 ਅਪ੍ਰੈਲ ਨੂੰ ਮਨਾਇਆ ਜਾ ਰਿਹੈ ਹੈ ਕਿਤਾਬ ਦਿਵਸ
- ਮੋਬਾਇਲ ਯੁੱਗ ਕਾਰਨ ਨਵੀਂ ਅਤੇ ਪੁਰਾਣੀ ਪੀੜੀ ਹੋ ਰਹੀ ਹੈ ਕਿਤਾਬਾਂ ਤੋਂ ਦੂਰ
ਬਰਨਾਲਾ, 23 ਅਪ੍ਰੈਲ 2021 - ਬਰਨਾਲਾ ਜ਼ਿਲੇ ਦੇ ਪਿੰਡ ਦੀਵਾਨਾ ਦੀ ਸ਼ਹੀਦ ਕਰਤਾਰ ਸਿੰਘ ਸਰਾਭਾ ਲਾੲਬ੍ਰੇਰੀ ਨਵੀਂ ਪੀੜੀ ਨੂੰ ਮੋਬਾਇਲਾਂ ’ਚੋਂ ਕੱਢ ਕੇ ਜੋੜ ਰਹੀ ਹੈ। ਕਿਤਾਬਾਂ ਨਾਲ, ਲਾਇਬ੍ਰੇਰੀ ਵਲੋਂ ਕਈ ਸਾਲਾਂ ਤੋਂ ਯਤਨ ਜਾਰੀ ਹਨ ਅਤੇ ਵੱਡੀ ਲਾਇਬ੍ਰੇਰੀ ਦੇ ਨਾਲ ਨਾਲ ਦੋ ਮਿੰਨੀ ਓਪਨ ਲਾਇਬ੍ਰੇਰੀਆਂ ਵੀ ਹਨ ਸਥਾਪਿਤ ਕੀਤੀਆਂ ਗਈਆਂ ਹਨ। ਪਿੰਡ ਦੀਵਾਨਾ ਸਮੇਤ ਆਸ-ਪਾਸ ਦੇ ਪਿੰਡਾਂ ਅਤੇ ਲੁਧਿਆਣਾ, ਮੋਗਾ ਜ਼ਿਲਿਅਆਂ ਤੋਂ ਵੀ ਲੋਕ ਲੈਣ ਆਉਂਦੇ ਹਨ ਕਿਤਾਬਾਂ, ਲਾਇਬ੍ਰੇਰੀ ਵਿੱਚ ਹਰ ਤਰਾਂ ਦੀਆਂ ਕਿਤਾਬਾਂ ਮੌਜੂਦ, ਲਾਇਬ੍ਰੇਰੀ ਵਿੱਚ ਬੱਚੇ, ਨੌਜਵਾਨ ਲੜਕੇ ਲੜਕੀਆਂ ਅਤੇ ਔਰਤਾਂ ਵੀ ਕਿਤਾਬਾਂ ਲੈਣ ਆ ਰਹੀਆਂ ਹਨ।
ਲਾਇਬ੍ਰੇਰੀ ਪ੍ਰਬੰਧਕਾਂ ਨੇ ਪੰਜਾਬ ਸਰਕਾਰ ਤੋਂ ਲਾਇਬ੍ਰੇਰੀ ਲਈ ਇਮਾਰਤ ਦੀ ਕੀਤੀ ਮੰਗ
ਇਸ ਸਬੰਧੀ ਗੱਲਬਾਤ ਕਰਦਿਆਂ ਲਾਇਬ੍ਰੇਰੀ ਪ੍ਰਬੰਧਕਾਂ ਨੇ ਦੱਸਿਆ ਕਿ 9 ਸਾਲ ਪਹਿਲਾਂ ਇਸ ਲਾਇਬ੍ਰੇਰੀ ਦਾ ਆਗਾਜ਼ ਕੀਤਾ ਗਿਆ ਸੀ। ਜਿਸ ਕਰਕੇ ਹੁਣ ਬੱਚਿਆਂ ਅਤੇ ਨੌਜਵਾਨਾਂ ਨੂੰ ਮੋਬਾਇਲਾਂ ਤੋਂ ਛੁਟਕਾਰਾ ਦਵਾਉਣ ਲਈ ਇਹ ਲਾਇਬ੍ਰੇਰੀ ਅਹਿਮ ਭੂਮਿਕਾ ਨਿਭਾ ਰਹੀ ਹੈ। ਲਾਇਬ੍ਰੇਰੀ ਵਿੱਚ ਹਰ ਤਰਾਂ ਦੀਆਂ ਕਿਤਾਬਾਂ ਭਾਵ ਧਰਮ, ਸਾਹਿਤ, ਸਵੈ ਜੀਵਨੀਆਂ, ਬਾਲ ਸਾਹਿਤ ਸਮੇਤ ਹਰ ਤਰਾਂ ਦਾ ਸਾਹਿਤ ਮੌਜੂਦ ਹੈ। ਲਾਇਬ੍ਰੇਰੀ ਵਿੱਚ ਬੱਚੇ, ਔਰਤਾਂ, ਨੌਜਵਾਨ ਲੜਕੇ ਲੜਕੀਆਂ ਆ ਰਹੀਆਂ ਹਨ।
ਪਿੰਡ ਦੀਵਾਨਾ ਤੋਂ ਇਲਾਵਾ ਬਰਨਾਲਾ, ਲੁਧਿਆਣਾ ਅਤੇ ਮੋਗਾ ਜ਼ਿਲਿਆਂ ਦੇ ਵੱਖ ਵੱਖ ਪਿੰਡਾਂ ਤੋਂ ਲੋਕ ਕਿਤਾਬਾਂ ਲੈਣ ਆਉਂਦੇ ਹਨ। ਸਮੇਂ ਸਮੇਂ ’ਤੇ ਨਵੀਆਂ ਕਿਤਾਬਾਂ ਲਾਇਬ੍ਰੇਰੀ ਵਿੱਚ ਲਿਆਂਦੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਪੰਜਾਬੀ ਤੋਂ ਇਲਾਵਾ ਹਿੰਦੀ ਅਤੇ ਅੰਗਰੇਜ਼ੀ ਸਾਹਿਤ ਦੀਆਂ ਕਿਤਾਬਾਂ ਵੀ ਮੌਜੂਦ ਹਨ। ਲਾਇਬ੍ਰੇਰੀ ਨਾਲ 100 ਦੇ ਕਰੀਬ ਪੱਕੇ ਪਾਠਕ ਜੁੜੇ ਹੋਏ ਹਨ।
ਇਸਤੋਂ ਇਲਾਵਾ ਵੱਡੀ ਲਾਇਬ੍ਰੇਰੀ ਨਾਲ ਦੋ ਮਿੰਨੀ ਓਪਨ ਲਾਇਬ੍ਰੇਰੀਆਂ ਵੀ ਸਥਾਪਿਤ ਹਨ। ਜਿਥੋਂ ਕੋਈ ਵੀ ਵਿਅਕਤੀ ਕਿਸੇ ਵੀ ਸਮੇਂ ਆਪਣੇ ਆਪ ਕਿਤਾਬ ਲੈ ਕੇ ਪੜ ਸਕਦਾ ਹੈ। ਉਹਨਾਂ ਕਿਹਾ ਕਿ ਕਿਤਾਬਾਂ ਦਾ ਵਿਅਕਤੀ ਦੀ ਜ਼ਿੰਦਗੀ ਵਿੱਚ ਅਹਿਮ ਯੋਗਦਾਨ ਹੈ ਅਤੇ ਕਿਤਾਬਾਂ ਮਨੁੱਖ ਨੂੰ ਮਾਨਸਿਕ ਤੌਰ ’ਤੇ ਤੰਦਰੁਸਤ ਰੱਖਦੀਆਂ ਹਨ। ਪ੍ਰਬੰਧਕਾਂ ਨੇ ਲਾਇਬ੍ਰੇਰੀ ਲਈ ਇਮਾਰਤ ਦੀ ਘਾਟ ਮਹਿਸੂਸ ਕਰਦਿਆਂ ਪੰਜਾਬ ਸਰਕਾਰ ਤੋਂ ਨਵੀਂ ਇਮਾਰਤ ਦੀ ਮੰਗ ਕੀਤੀ ਹੈ।
ਇਸ ਲਾਇਬ੍ਰੇਰੀ ਨਾਲ ਜੁੜੇ ਪਾਠਕਾਂ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਇਸ ਲਾਇਬ੍ਰੇਰੀ ਨਾਲ ਜੁੜੇ ਹੋਏ ਹਨ। ਇੱਥੋਂ ਉਹਨਾਂ ਨੂੰ ਹਰ ਪ੍ਰਕਾਰ ਦੀਆਂ ਕਿਤਾਬਾਂ ਲੋੜ ਅਨੁਸਾਰ ਮਿਲ ਰਹੀਆਂ ਹਨ। ਕਿਤਾਬਾਂ ਨਾਲ ਜੁੜਨ ਕਰਕੇ ਉਹ ਮਾਨਸਿਕ ਤੌਰ ’ਤੇ ਤੰਦਰੁਸਤ ਹੋਏ ਹਨ। ਮੋਬਾਇਲਾਂ ਤੋਂ ਛੁਟਕਾਰਾ ਪਾਉਣ ਲਈ ਕਿਤਾਬਾਂ ਸਭ ਤੋਂ ਚੰਗੀਆਂ ਦੋਸਤ ਹਨ। ਉਹਨਾਂ ਕਿਹਾ ਕਿ ਕੋਰੋਨਾ ਕਾਲ ਕਿਤਾਬਾਂ ਨਾਲ ਜੁੜ ਕੇ ਵਧੀਆ ਸਮਾਂ ਬਤੀਤ ਕੀਤਾ ਜਾ ਸਕਦਾ ਹੈ।