ਸਮਰ ਕੈਂਪਾਂ 'ਚ ਪੂਰਨ ਦਿਲਚਸਪੀ ਨਾਲ ਭਾਗ ਲੈ ਰਹੇ ਨੇ ਵਿਦਿਆਰਥੀ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 10 ਜੂਨ 2021 - ਸਿੱਖਿਆ ਵਿਭਾਗ ਦੇ ਨਿਰਦੇਸ਼ ਅਨੁਸਾਰ ਗਰਮੀ ਦੀਆਂ ਛੁੱਟੀਆਂ 'ਚ ਬੱਚਿਆਂ ਅੰਦਰ ਲੁਕੀ ਪ੍ਰਤਿਭਾ ਦੀ ਪਹਿਚਾਣ ਕਰਨ ਅਤੇ ਉਸ ਦੇ ਨਿਖਾਰ ਵਾਸਤੇ ਆਨਲਾਈਨ 'ਸਮਰ ਕੈਂਪ' ਦੀ ਲਹਿਰ ਚਲਾਈ ਜਾ ਰਹੀ ਹੈ | ਫ਼ਰੀਦਕੋਟ ਜ਼ਿਲੇ ਅੰਦਰ ਸੈਕੰਡਰੀ ਸਿੱਖਿਆ ਵਿਭਾਗ ਵੱਲੋਂ ਸ਼੍ਰੀ ਸੱਤਪਾਲ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਦੀ ਯੋਗ ਸਰਪ੍ਰਸਤੀ, ਪ੍ਰਦੀਪ ਦਿਓੜਾ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਦੀ ਅਗਵਾਈ ਹੇਠ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ 'ਚ ਬਹੁਤ ਹੀ ਵਧੀਆ ਢੰਗ ਨਾਲ ਸਮਰ ਕੈਂਪ ਜ਼ਿਲੇ ਦੇ ਪਿ੍ੰਸੀਪਲ, ਮੁੱਖ ਅਧਿਆਪਕ ਅਤੇ ਮਿਡਲ ਸਕੂਲਾਂ ਦੇ ਇੰਚਾਰਜ਼ ਸਾਹਿਬਾਨ ਦੀ ਪ੍ਰੇਰਣਾ ਸਦਕਾ ਲਗਾਏ ਜਾ ਰਹੇ ਹਨ | ਮਜ਼ੇ ਦੀ ਗੱਲ ਤਾਂ ਇਹ ਹੈ ਇਨ੍ਹਾਂ ਕੈਂਪਾਂ 'ਚ ਵਿਦਿਆਰਥੀ ਆਪਣੇ ਅਧਿਆਪਕਾਂ ਦੀ ਅਗਵਾਈ ਹੇਠ ਪੂਰੀ ਦਿਲਚਸਪੀ ਨਾਲ ਭਾਗ ਲੈ ਰਹੇ ਹਨ |
ਜ਼ਿਲਾ ਫ਼ਰੀਦਕੋਟ ਦੇ ਹਿੰਦੀ ਵਿਸ਼ੇ ਦੇ ਮੈਂਟਰ ਰਵਿੰਦਰ ਕੁਮਾਰ ਨੇ ਦੱਸਿਆ ਉਨ੍ਹਾਂ ਦੀ ਸਾਰੀ ਟੀਮ ਵੱਲੋਂ ਇਨ੍ਹਾਂ ਕੈਂਪਾਂ ਦੀ ਸਫ਼ਲਤਾ ਵਾਸਤੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਬਲਾਕ ਫ਼ਰੀਦਕੋਟ-1 ਰਸ਼ਮੀ ਬਾਂਸਲ ਬਲਾਕ ਮੈਂਟਰ ਵੱਲੋਂ ਸੁੰਦਰ ਲਿਖਾਈ, ਮਹਿੰਦੀ ਲਗਾਉਣਾ, ਕਾਗਜ਼ ਦੇ ਖਿਡੌਣੇ ਬਣਾਉਣਾ, ਬਲਾਕ ਫ਼ਰੀਦਕੋਟ-2 'ਚ ਦਵਿੰਦਰ ਕੁਮਾਰ ਬਲਾਕ ਮੈਂਟਰ ਦੀ ਅਗਵਾਈ ਹੇਠ ਪੌਦੇ ਲਗਾਉਣ, ਮਿੱਟੀ ਦੇ ਖਿਡੌਣੇ ਬਣਾਉਣ, ਗੱਤੇ ਨੂੰ ਕੱਟ ਕੇ ਕਲਾਕਿ੍ਤਾਂ ਤਿਆਰਕ ਕਰਨਾ, ਬਲਾਕ ਫ਼ਰੀਦਕੋਟ-3 'ਚ ਸ਼ਮਿੰਦਰ ਸਿੰਘ ਮਾਨ ਬਲਾਕ ਮੈਂਟਰ ਵੱਲੋਂ ਕਾਗਾਜ਼ ਦੇ ਫ਼ੁੱਲ ਬਣਾਉਣੇ, ਮਾਸਕ ਬਣਾਉਣਾ, ਸਮਾਜਿਕ ਚੇਤੰਨਾ ਪੈੱਦਾ ਕਰਨ ਵਾਸਤੇ ਪੇਂਟਿੰਗ ਤਿਆਰ ਕਰਨਾ, ਬਲਾਕ ਕੋਟਕਪੂਰਾ 'ਚ ਰਾਜ ਕੁਮਾਰ ਬਲਾਕ ਮੈਂਟਰਵੱਲੋਂ ਪੋਸਟਰ ਬਣਾਉਣਾ, ਕਵਿਤਾ ਉਚਾਰਣ, ਯੋਗਾ ਕਰਨਾ ਅਤੇ ਬਲਾਕ ਜੈਤੋ 'ਚ ਰੀਤੂ ਨਾਰੰਗ ਬਲਾਕ ਮੈਂਟਰ ਵੱਲੋਂ ਸੁੰਦਰ ਲਿਖਾਈ, ਡਾਂਸ ਕਰਨਾ, ਦਸਤਾਰ ਸਜਾਉਣਾ, ਸਲਾਦ ਕੱਟਣਾ ਤੇ ਸਜਾਉਣਾ ਅਤੇ ਫ਼ਾਲੂਤ ਚੀਜ਼ਾਂ ਦੀ ਸਹੀ ਵਰਤੋਂ ਕਰਨ ਦੀ ਸਿਖਲਾਈ ਦਿੱਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਹਰ ਰੋਜ਼ ਬੱਚਿਆਂ ਨੂੰ ਅਲੱਗ-ਅਲੱਗ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ |
ਬੱਚੇ ਪੂਰੀ ਮਿਹਨਤ ਨਾਲ ਭਾਗ ਲੈ ਰਹੇ ਹਨ | ਸ਼੍ਰੀ ਰਵਿੰਦਰ ਕੁਮਾਰ ਨੇ ਕਿਹਾ ਕੋਰੋਨਾ ਦਾ ਸੰਤੋਪ ਭੋਗ ਰਹੇ ਬੱਚਿਆਂ ਨੂੰ ਕੋਰੋਨਾ ਦੇ ਪ੍ਰਕੋਪ 'ਚ ਬਾਹਰ ਕੱਢਣ ਵਾਸਤੇ ਇਹ ਕੈਂਪ ਅਹਿਮ ਭੂਮਿਕਾ ਨਿਭਾ ਰਹੇ ਹਨ | ਉਨ੍ਹਾਂ ਕਿਹਾ ਜ਼ਿਲੇ ਦੇ ਹਿੰਦੀ ਅਧਿਆਪਕ ਬੱਚਿਆਂ ਲਈ ਪੇ੍ਰਰਣਾ ਬਣ ਕੇ ਸਾਹਮਣੇ ਆ ਰਹੇ ਹਨ | ਉਨ੍ਹਾਂ ਦੱਸਿਆ ਬੱਚਿਆਂ ਨੂੰ ਹੋਰ ਉਤਸ਼ਾਹਿਤ ਕਰਨ ਵਾਸਤੇ ਕਰਮਸ਼ੀਲ ਹਿੰਦੀ ਵਿਕਾਸ ਮੰਚ ਕੋਟਕਪੂਰਾ ਦੇ ਸਹਿਯੋਗ ਨਾਲ ਇੱਕ ਟੀਮ ਬਣਾਈ ਗਈ ਹੈ ਜੋ ਹਰ ਮਹੀਨੇ ਇੱਕ ਪ੍ਰਤੀਯੋਗਤਾ ਕਰਵਾਏਗੀ ਤੇ ਜੇਤੂ ਬੱਚਿਆ ਨੂੰ ਇਨਾਮ ਦਿੱਤੇ ਜਾਣਗੇ | ਜ਼ਿਲੇ ਦੀ ਹਿੰਦੀ ਟੀਮ ਨੇ ਕੈਂਪ 'ਚ ਭਾਗ ਲੈਣ ਵਾਲੇ ਬੱਚਿਆਂ,ਅਧਿਆਪਕਾਂ, ਸਕੂਲ ਮੁਖੀ ਸਾਹਿਬਾਨ ਦਾ ਧੰਨਵਾਦ ਕੀਤਾ |