ਫ਼ਰੀਦਕੋਟ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵੱਲੋਂ ਲਗਾਇਆ ਗਿਆ ਕਿਤਾਬਾਂ ਦਾ ਲੰਗਰ
ਪਰਵਿੰਦਰ ਸਿੰਘ ਕੰਧਾਰੀ
- ਬੱਚਿਆਂ ਲਈ ਅਧਿਆਪਕਾਂ ਨੇ ਛਬੀਲ ਲਗਾਈ ਅਤੇ ਕੇਲੇ ਵੰਡੇ
- ਜ਼ਿਲਾ ਸਿੱਖਿਆ ਅਫ਼ਸਰ ਅਤੇ ਉਪ ਜ਼ਿਲਾ ਸਿੱਖਿਆ ਅਫ਼ਸਰ ਨੇ ਵੱਖ-ਵੱਖ ਸਕੂਲਾਂ 'ਚ ਪਹੁੰਚ ਕੇ ਅਧਿਆਪਕਾਂ ਦੀ ਕੀਤੀ ਹੌਂਸਲਾ ਅਫ਼ਜ਼ਾਈ
ਫ਼ਰੀਦਕੋਟ, 20 ਜੁਲਾਈ 2021 - ਸਿੱਖਿਆ ਵਿਭਾਗ ਫ਼ਰੀਦਕੋਟ ਵੱਲੋਂ ਅੱਜ ਜ਼ਿਲੇ ਦੇ ਵੱਖ-ਵੱਖ ਸਕੂਲਾਂ 'ਚ ਅਧਿਆਪਕਾਂ ਨੇ ਬੜੇ ਹੀ ਜੋਸ਼ ਨਾਲ ਸ਼੍ਰੀ ਸੱਤਪਾਲ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ, ਸ਼੍ਰੀ ਪ੍ਰਦੀਪ ਦਿਓੜਾ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਸ਼੍ਰੀਮਤੀ ਮਨਿੰਦਰ ਕੌਰ ਉਪ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਰੀਦਕੋਟ ਦੀ ਯੋਗ ਅਗਵਾਈ ਹੇਠ ਕਿਤਾਬਾਂ ਦਾ ਲੰਗਰ ਲਗਾਇਆ | ਇਨ੍ਹਾਂ ਮੌਕਿਆਂ ਤੇ ਤਿੰਨੇ ਹੀ ਅਧਿਕਾਰੀਆਂ ਨੇ ਵੱਖ-ਵੱਖ ਸਕੂਲਾਂ, ਸੱਥਾਂ, ਪਿੰਡਾਂ, ਗਲੀ-ਮੁਹੱਲਿਆਂ ਅੰਦਰ ਜਾ ਕੇ ਜਿੱਥੇ ਅਧਿਆਪਕਾਂ ਵੱਲੋਂ ਕੋਵਿਡ-19 ਦੇ ਚੱਲਦਿਆਂ ਬੱਚਿਆਂ ਨੂੰ ਸਿੱਖਿਆ ਦੇਣ ਵਾਸਤੇ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ, ਉੱਥੇ ਬੱਚਿਆਂ ਦੇ ਮਾਪਿਆਂ ਨੂੰ ਕਿਤਾਬਾਂ ਦਾ ਮਹੱਤਵ ਦੱਸ ਕੇ ਬੱਚਿਆਂ ਕਿਤਾਬਾਂ ਨਾਲ ਜੋੜਨ ਵਾਸਤੇ ਉਤਸ਼ਾਹਿਤ ਕੀਤਾ | ਇਸ ਮੌਕੇ ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਵੱਲੋਂ ਮਿਲ ਕੇ ਕੀਤੇ ਯਤਨਾਂ ਸਦਕਾ ਪੰਜਾਬ ਸਿੱਖਿਆ ਦੇ ਖੇਤਰ 'ਚ ਦੇਸ਼ ਭਰ 'ਚ ਮੋਹਰੀ ਬਣਿਆ ਹੈ | ਉਨ੍ਹਾਂ ਮਾਪਿਆਂ ਨੂੰ ਇਸ ਗੱਲ ਦੀ ਵਧਾਈ ਦਿੰਦਿਆਂ, ਬੱਚਿਆਂ ਦੇ ਬੇਹਤਰ ਭਵਿੱਖ ਵਾਸਤੇ ਮਾਪਿਆਂ ਤੋਂ ਸਹਿਯੋਗ ਦੀ ਮੰਗ ਕੀਤੀ |
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁੱਖਣਵਾਲਾ ਵਿਖੇ ਪਿ੍ੰਸੀਪਲ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਕਿਤਾਬਾਂ ਦਾ ਲੰਗਰ ਲਗਾਇਆ ਗਿਆ | ਇਸ ਸਮੇਂ ਲਾਇਬ੍ਰੇਰੀ ਇੰਚਾਰਜ਼ ਅਜੀਤਪਾਲ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਰੁਚੀ ਅਨੁਸਾਰ ਕਿਤਾਬਾਂ ਦੀ ਚੋਣ ਕਰਨ ਬਾਅਦ ਕਿਤਾਬਾਂ ਦਿੱਤੀਆਂ ਗਈਆਂ ਹਨ | ਪਿੰਡ ਦੇ ਸਰਪੰਚ ਚਰਨਜੀਤ ਸਿੰਘ ਨੇ ਇਸ ਮੌਕੇ ਸ਼ਮੂਲੀਅਤ ਕਰਕੇ ਬੱਚਿਆਂ ਨੂੰ ਕਿਤਾਬਾਂ ਨੂੰ ਆਪਣਾ ਦੋਸਤ ਬਣਾਉਣ ਵਾਸਤੇ ਪ੍ਰੇਰਿਆ | ਇਸ ਮੌਕੇ ਯਸ਼ਵੰਤ ਕੁਮਾਰ, ਗੁਰਜਿੰਦਰ ਸਿੰਘ ਡੋਹਕ, ਗੁਰਦੇਵ ਸਿੰਘ ਸਟੇਟ ਐਵਾਰਡੀ, ਮਨਿੰਦਰਪਾਲ ਕੌਰ, ਨਵਦੀਪ ਕੌਰ, ਸਰਬਜੀਤ ਕੌਰ, ਰੀਤੂ ਸਿੰਗਲਾ, ਹਰਜਿੰਦਰ ਸਿੰਘ, ਦਲਜੀਤ ਸਿੰਘ ਹਾਜ਼ਰ ਸਨ |
ਸਰਕਾਰੀ ਪ੍ਰਾਇਮਰੀ ਸਕੂਲ ਪੱਕਾ ਵਿਖੇ ਮੁੱਖ ਅਧਿਆਪਕਾ ਸਰਬਜੀਤ ਕੌਰ ਦੀ ਅਗਵਾਈ ਹੇਠ ਅੱਜ ਕਿਤਾਬਾਂ ਦਾ ਲੰਗਰ ਲਗਾਇਅ ਗਿਆ | ਇਸ ਮੌਕੇ ਪਿੰਡ ਦੇ ਸਰਪੰਚ ਰਾਜ ਸਿੰਘ ਉਚੇਚੇ ਤੌਰ ਤੇ ਸ਼ਾਮਲ ਹੋਏ | ਬੱਚਿਆਂ ਦੇ ਮਾਪਿਆਂ, ਸਕੂਲ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਨੇ ਵੀ ਸ਼ਮੂਲੀਅਤ ਕੀਤੀ | ਇਸ ਮੌਕੇ ਅਧਿਅਪਕ ਸੁਰਿੰਦਰਪਾਲ ਕੌਰ, ਕੁਲਵਿੰਦਰ ਸਿੰਘ ਭਾਣਾ, ਗੁਰਜੰਟ ਸਿੰਘ, ਕੁਲਵਿੰਦਰ ਕੌਰ, ਅਮਨਦੀਪ ਕੌਰ, ਰਮਨਦੀਪ ਕੌਰ ਨੇ ਨੰਨੇ-ਮੁੰਨੇ ਬੱਚਿਆਂ ਨੂੰ ਉਨ੍ਹਾਂ ਦੀ ਉਮਰ ਅਨੁਸਾਰ ਰੰਗਦਾਰ ਤਸਵੀਰਾਂ ਨਾਲ ਸਜਈਆਂ ਕਿਤਾਬਾਂ ਜਾਰੀ ਕੀਤੀਆਂ | ਸਰਕਾਰੀ ਮਿਡਲ ਸਕੂਲ ਪੱਕਾ ਵਿਖੇ ਸਕੂਲ ਮੁਖੀ ਜਸਬੀਰ ਸਿੰਘ ਜੱਸੀ ਦੀ ਦੇਖ-ਰੇਖ ਅੱਜ ਕਿਤਾਬਾਂ ਦਾ ਲੰਗਰ ਲਗਾਇਆ ਗਿਆ |
ਇਸ ਮੌਕੇ ਵਿਕਾਸ ਅਰੋੜਾ, ਕਵਿਤਾ ਚਾਵਲਾ, ਪ੍ਰਵੀਨ ਲਤਾ, ਸੁਦੇਸ਼ ਕੁਮਾਰ ਅਧਿਆਪਕਾਂ ਨੇ ਬੱਚਿਆਂ ਨੂੰ ਕਿਤਾਬਾਂ ਦੇ ਨਾਲ-ਨਾਲ ਕੇਲੇ ਵੰਡੇ | ਬੱਚਿਆਂ ਨੇ ਖੁਸ਼ੀ-ਖੁਸ਼ੀ ਕਿਤਾਬਾਂ ਦੀ ਚੋਣ ਕੀਤੀ | ਇਸ ਮੌਕੇ ਅਧਿਆਪਕਾਂ ਨੇ ਕਿਹਾ ਕਿ ਆਉਂਦੇ ਦਿਨਾਂ 'ਚ ਬੱਚਿਆਂ ਵੱਲੋਂ ਚੁਣੀਆਂ ਕਿਤਾਬਾਂ 'ਚ ਪ੍ਰਸ਼ਨ ਪੁੱਛੇ ਜਾਣਗੇ ਅਤੇ ਸਹੀ ਜੁਆਬ ਦੇਣ ਵਾਲੇ ਬੱਚਿਆਂ ਨੂੰ ਸ਼ਾਨਦਾਰ ਇਨਾਮ ਦਿੱਤੇ ਜਾਣਗੇ | ਸਰਕਾਰੀ ਮਿਡਲ ਸਕੂਲ ਬੁਰਜ ਮਸਤਾ ਦੇ ਸਟੇਟ ਐਵਾਰਡੀ ਅਧਿਆਪਕ ਗੁਰਵਿੰਦਰ ਸਿੰਘ ਧੀਂਗੜਾ ਦੀ ਅਗਵਾਈ ਹੇਠ ਲਗਾਏ ਕਿਤਾਬਾਂ ਦੇ ਲੰਗਰ 'ਚ ਵਿਦਿਆਰਥੀਆਂ ਨੇ ਪੂਰਨ ਦਿਲਚਸਪੀ ਨਾਲ ਕਿਤਾਬਾਂ ਦੀ ਚੋਣ ਕੀਤੀ | ਇਸ ਕਿਤਾਬਾਂ ਦੇ ਲੰਗਰ ਨੂੰ ਸਫ਼ਲ ਬਣਾਉਣ ਲਈ ਹਿੰਮਤ ਬਾਂਸਲ, ਜਸਪ੍ਰੀਤ ਕੌਰ, ਬਲਜਿੰਦਰ ਕੌਰ, ਗੁਰਪ੍ਰੀਤ ਸੰਘਰ, ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਮਸਤ ਦੀ ਮੁਖੀ ਗੁਰਪ੍ਰੀਤ ਕੌਰ ਨੇ ਬੱਚਿਆਂ ਨੂੰ ਕਿਤਾਬਾਂ ਦੀ ਚੋਣ ਲਈ ਸਹਿਯੋਗ ਦਿੱਤਾ |
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਪੰਜਗਰਾਈ ਕਲਾਂ ਵਿਖੇ ਪਿ੍ੰਸੀਪਲ ਦੀਪਕ ਸਿੰਘ ਦੀ ਅਗਵਾਈ ਹੇਠ ਕਿਤਾਬਾਂ ਨੂੰ ਬੱਚਿਆਂ ਤੱਕ ਪੁੱਜਦਾ ਕਰਨ ਲਈ ਅਧਿਆਪਕ ਪਿੰਡ ਦੀਆਂ ਗਲੀਆਂ ਅਤੇ ਸਾਂਝੀਆਂ ਥਾਵਾਂ ਤੇ ਪਹੁੰਚੇ | ਇਸ ਤਰ੍ਹਾਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਪਿ੍ੰਸੀਪਲ ਭੁਪਿੰਦਰ ਸਿੰਘ ਬਰਾੜ ਦੀ ਅਗਵਾਈ 'ਚ ਕਿਤਾਬਾਂ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਉਪ ਜ਼ਿਲਾ ਸਿੱਖਿਆ ਅਫ਼ਸਰ ਪ੍ਰਦੀਪ ਦਿਓੜਾ, ਜ਼ਿਲਾ ਮੈਂਟਰ ਸਮਾਰਟ ਸਕੂਲ ਪਿ੍ੰਸੀਪਲ ਨਵਦੀਪ ਸ਼ਰਮਾ ਉਚੇਚੇ ਤੌਰ ਤੇ ਪਹੁੰਚੇ | ਸਾਰੇ ਅਧਿਕਾਰੀਆਂ ਨੇ ਬੱਚਿਆਂ ਨੂੰ ਕਿਤਾਬਾਂ ਦੀ ਜ਼ਿੰਦਗੀ 'ਚ ਮਹੱਤਤਾ ਦੱਸਦਿਆਂ ਵੱਧ ਤੋਂ ਵੱਧ ਕਿਤਾਬਾਂ ਪੜਨ ਵਾਸਤੇ ਪ੍ਰੇਰਿਤ ਕੀਤਾ | ਇਸ ਤਰ੍ਹਾਂ ਜ਼ਿਲੇ ਦੇ ਵੱਖ-ਵੱਖ ਸਕੂਲਾਂ ਅੰਦਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ਪਿ੍ੰਸੀਪਲ, ਮੁੱਖ ਅਧਿਆਪਕ, ਇੰਚਾਰਜ਼ ਅਧਿਆਪਕ, ਅਧਿਆਪਕਾਂ ਦੀ ਬਦਲੌਤ ਬੱਚਿਆਂ ਨੂੰ ਕਿਤਾਬਾਂ ਪੜਨ ਵਾਸਤੇ ਸਫ਼ਲਤਾ ਨਾਲ ਲੰਗਰ ਲਗਾਏ ਗਏ |