ਸਰਕਾਰੀ ਹਾਈ ਸਕੂਲ ਪਿੱਪਲੀ ਵਿਖੇ ਪੀ.ਟੀ.ਆਈ. ਜਸਮਿੰਦਰ ਕੌਰ ਨੇ ਸਕੂਲ ਨੂੰ 10 ਹਜ਼ਾਰ ਦਾਨ ਦਿੱਤਾ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 28 ਜੁਲਾਈ 2021 - ਸਰਕਾਰੀ ਹਾਈ ਸਕੂਲ ਪਿੱਪਲੀ ਨਵੀਂ ਫ਼ਰੀਦਕੋਟ ਵਿਖੇ ਸਕੁਲ ਦੀ ਪੀ.ਟੀ.ਆਈ ਅਧਿਆਪਕਾ ਜਸਮਿੰਦਰ ਕੌਰ ਵੱਲੋਂ ਸਕੂਲ 'ਚ ਅਤੀ ਆਧੁਨਿਕ ਬੈਡਮਿੰਟਨ ਗਰਾਊਾਡ ਤਿਆਰ ਕਰਨ ਵਾਸਤੇ ਸਕੂਲ ਨੂੰ 10 ਹਜ਼ਾਰ ਰੁਪਏ ਦੀ ਰਾਸ਼ੀ ਦਾਨ ਕੀਤੀ ਗਈ | ਇਸ ਸਮੇਂ ਪਿੰਡ ਦੇ ਸਰਪੰਚ ਮਹਿੰਦਰਜੀਤ ਸਿੰਘ ਉਚੇਚੇ ਤੌਰ ਤੇ ਹਾਜ਼ਰ ਹੋਏ | ਉਨ੍ਹਾਂ ਅਧਿਆਪਕਾ ਜਸਮਿੰਦਰ ਕੌਰ ਦਾ ਇਸ ਨੇਕ ਕਾਰਜ ਲਈ ਧੰਨਵਾਦ ਕੀਤਾ |
ਸਕੂਲ ਮੁਖੀ ਰਵਿੰਦਰ ਕੌਰ ਨੇ ਸਕੂਲ ਦੇ ਸਮੂਹ ਅਧਿਆਪਕਾਂ, ਪਿੰਡ ਦੀ ਪੰਚਾਇਤ, ਰਾਜ ਸਰਕਾਰ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਨਾਲ ਨਿਰੰਤਰ ਸਕੂਲ ਜਿੱਥੇ ਸਕੂਲ ਦੀ ਦਿੱਖ ਖੂਬਸੂਰਤ ਬਣ ਰਹੀ ਹੈ, ਉੱਥੇ ਸਕੂਲ ਅੰਦਰ ਵਿਦਿਆਰਥੀਆਂ ਵਾਸਤੇ ਵੱਡੇ ਪੱਧਰ ਤੇ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਜਸਮਿੰਦਰ ਕੌਰ ਨੂੰ ਸਕੂਲ ਨੂੰ ਦਾਨ ਦੇਣ ਤੇ ਧੰਨਵਾਦ ਵੀ ਕੀਤਾ | ਇਸ ਮੌਕੇ ਨਵਦੀਪ ਸਿੰਘ ਮੰਘੇੜਾ, ਆਸ਼ੂ ਬਾਲਾ, ਰਾਜਿੰਦਰ ਪਾਲ ਕੌਰ, ਰੀਤੂ ਮਿੱਤਲ, ਰਾਜਵੀਰ ਕੌਰ, ਰਮਨਦੀਪ ਕੌਰ, ਸਰਬਜੀਤ ਕੌਰ, ਸੁਖਜਿੰਦਰ ਕੌਰ, ਗੁਰਛਿੰਦਰ ਕੌਰ ਅਤੇ ਬਾਈ ਨਿੰਮਾ ਹਾਜ਼ਰ ਸਨ |