ਪ੍ਰਾਇਮਰੀ ਅਧਿਆਪਕਾਂ ਦੀ ਨੈੱਸ.ਸਬੰਧੀ ਦੋ ਰੋਜ਼ਾ ਸਿਖਲਾਈ-ਕਮ ਵਰਕਸ਼ਾਪ 'ਚ ਅਧਿਆਪਕਾਂ ਦੇ ਵਿਖਾਇਆ ਉਮੰਗ ਅਤੇ ਉਤਸ਼ਾਹ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 28 ਜੁਲਾਈ 2021 - ਮਾਨਯੋਗ ਸਕੱਤਰ ਸਕੂਲ ਸਿੱਖਿਆ ਪੰਜਾਬ ਸ਼੍ਰੀ ਕਿ੍ਸ਼ਨ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਹਰੇਕ ਪ੍ਰਾਇਮਰੀ ਅਧਿਆਪਕ ਦੀ ਦੋ ਰੋਜ਼ਾ ਰਾਸ਼ਟਰੀ ਪ੍ਰਾਪਤੀ ਸਰਵੇਖਣ (ਐੱਨ.ਏ.ਐੱਸ) ਸਬੰਧੀ ਸਿਖਲਾਈ-ਕਮ-ਵਰਕਸ਼ਾਪ 26 ਜੁਲਾਈ ਤੋਂ 7 ਅਗਸਤ ਤੱਕ ਕੀਤਾ ਜਾ ਰਿਹਾ ਹੈ | ਫ਼ਰੀਦਕੋਟ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਪੜਦੇ ਵਿਦਿਆਰਥੀਆਂ ਦੀ ਸਿੱਖਿਆ ਗੁਵੱਤਾ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਬਲਾਕ ਪੱਘਰੀ ਸਿਖਲਾਈ-ਕਮ-ਵਰਕਸ਼ਾਪ ਦੇ ਪਹਿਲੇ ਬੈਚ ਦੀ ਦੋ ਰੋਜ਼ਾ ਸਿਖਲਾਈ ਇਤਿਹਾਸਕ ਛਾਪ ਛੱਡਦਿਆਂ ਸਮਾਪਤ ਹੋ ਗਈ ਹੈ | ਉਪ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਫ਼ਰੀਦਕੋਟ ਮਨਿੰਦਰ ਕੌਰ ਨੇ ਦੱਸਿਆ ਕਿ ਪਹਿਲੇ ਬੈਚ ਦੀ ਪੰਜ ਬਲਾਕਾਂ 'ਚ ਸਿਖਲਾਈ ਮੌਕੇ ਅਧਿਆਪਕਾਂ ਵੱਲੋਂ ਵਿਸ਼ੇਸ਼ ਰੂਚੀ, ਉਤਸ਼ਾਹ ਅਤੇ ਉਮੰਗ ਨਾਲ ਸ਼ਮੂਲੀਅਤ ਕੀਤੀ ਗਈ |
ਬਲਾਕ ਫ਼ਰੀਦਕੋਟ-1 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਗਤਾਰ ਸਿੰਘ ਮਾਨ ਅਤੇ ਸੈਂਟਰ ਹੈੱਡ ਟੀਚਰ ਮਨਜੀਤ ਸਿੰਘ ਦੀ ਅਗਵਾਈ ਹੇਠ 38 ਈ.ਟੀ.ਟੀ.ਅਧਿਆਪਕਾਂ ਪੂਰੇ ਜੋਸ਼ ਨਾਲ ਭਾਗ ਲਿਆ | ਇਨ੍ਹਾਂ ਅਧਿਆਪਕਾਂ ਨੂੰ ਬੀ.ਐੱਮ.ਟੀ.ਗੁਰਮੀਤ ਸਿੰਘ ਅਤੇ ਉਪ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਨਿੰਦਰ ਕੌਰ ਅਤੇ ਯੋਗਿੰਦਰ ਸਿੰਘ ਵੱਲੋਂ ਨੈੱਸ ਸਬੰਧੀ ਜਾਣਕਾਰੀ, ਮਹੱਤਤਾ ਬਾਰੇ ਵਿਸ਼ਾਵਾਰ ਸਿੱਖਣ ਪਰਿਣਾਮਾਂ ਅਨੁਸਾਰ ਗਤੀਵਿਧੀਆਂ ਰਾਹੀਂ ਸਿਖਲਾਈ ਦਿੱਤੀ ਗਈ | ਬਲਾਕ ਰਿਸੋਰਸ ਸੈਂਟਰ ਫ਼ਰੀਦਕੋਟ-2 ਵਿਖੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਸਕਰਨ ਸਿੰਘ ਰੋਮਾਣਾ ਅਤੇ ਸੀ.ਐੱਚ.ਟੀ.ਬਲਕਰਨ ਸਿੰਘ ਦੀ ਅਗਵਾਈ ਹੇਠ 32 ਅਧਿਆਪਕਾਂ ਨੇ ਭਾਗ ਲਿਆ | ਇਸ ਮੌਕੇ ਬੀ.ਐੱਮ.ਟਾ.ਰਾਜੀਵ ਮਹਿਤਾ ਅਤੇ ਸਰਦੂਲ ਸਿੰਘ ਨੇ ਵਿਸ਼ਾ ਮਾਹਿਰ ਵਜੋਂ ਸੇਵਾਵਾਂ ਦਿੱਤੀਆਂ |
ਸਰਕਾਰੀ ਪ੍ਰਾਇਮਰੀ ਸਕੂਲ ਗੋਲੇਵਾਲਾ ਵਿਖੇ ਬਲਾਕ ਫ਼ਰੀਦਕੋਟ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰਮੀਤ ਸਿੰਘ ਅਤੇ ਸੀ.ਐੱਚ.ਟੀ.ਵਰਿੰਦਰ ਕੁਮਾਰ ਦੀ ਅਗਵਾਈ ਹੇਠ 34 ਅਧਿਆਪਕਾਂ ਨੂੰ ਬੀ.ਐੱਮ.ਟੀ.ਕੁਲਦੀਪ ਸਿੰਘ ਅਤੇ ਸਜੈ ਕੁਮਾਰ ਨੇ ਸਿਖਲਾਈ ਦਿੱਤੀ | ਬਲਾਕ ਰਿਸੋਰਸ ਸੈਂਟਰ ਕੋਟਕਪੂਰਾ ਵਿਖੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੁਰਜੀਤ ਸਿੰਘ ਅਤੇ ਸੈਂਟਰ ਹੈੱਡ ਟੀਚਰ ਪ੍ਰਵੀਨ ਕੌਰ ਦੀ ਅਗਵਾਈ ਹੇਠ 36 ਅਧਿਆਪਕਾਂ ਨੇ ਭਾਗ ਲਿਆ | ਇਸ ਮੌਕੇ ਵਿਸ਼ਾ ਮਾਹਿਰ ਦਵਿੰਦਰਪਾਲ ਸਿੰਘ ਅਤੇ ਧਰਮਪਾਲ ਵੱਲੋਂ ਆਨੰਦਾਇਕ ਢੰਗ ਨਾਲ ਸਿਖਲਾਈ ਦਿੱਤੀ | ਬਲਾਕ ਰਿਸੋਰਸ ਜੈਤੋ ਵਿਖੇ ਬਲਾਕ ਪ੍ਰਾਇਮਰੀ ਸਿੱਖਿਆ ਜੈਤੋ ਦਲਬੀਰ ਸਿੰਘ ਅਤੇ ਸੈਂਟਰ ਟੀਚਰ ਵਕੀਲ ਸਿੰਘ ਦੀ ਅਗਵਾਈ 'ਚ ਬੀ.ਐੱਮ.ਟੀ. ਪ੍ਰਦੀਪ ਸਿੰਘ ਅਤੇ ਮਨਜਿੰਦਰ ਸਿੰਘ ਨੇ 41ਈ.ਟੀ.ਟੀ.ਅਧਿਆਪਕਾਂ ਨੂੰ ਸਿਖਲਾਈ ਦੀ ਬਾਰੀਕੀਆਂ ਸਮਝਾਈਆਂ |
ਹਰੇਕ ਬਲਾਕ 'ਚ ਪਹੁੰਚੇ ਐੱਨ.ਏ.ਐੱਸ. ਦੀ ਮੁੱਢਲੀ ਜਾਣ-ਪਹਿਚਾਣ, ਸਿੱਖਣ ਪਰਿਣਾਮਾਂ ਦੀ ਮਹੱਤਤਾ ਅਤੇ ਮੁਲਾਂਕਣ ਪ੍ਰਕਿ੍ਆ ਸਬੰਧੀ ਅਧਿਆਪਕਾਂ ਦੇ ਨਾਲ ਵਿਸਥਾਰਤ ਜਾਣਕਾਰੀ ਪੇਸ਼ ਕੀਤੀ ਗਈ ਅਤੇ ਨਾਲ ਹੀ ਪ੍ਰੈਕਟੀਕਲ ਗਤੀਵਿਘੀਆਂ ਰਾਹੀਂ ਨੈੱਸ 'ਚ ਸਕੂਲ ਮੁਖੀ, ਅਧਿਆਪਕ ਅਤੇ ਵਿਦਿਆਰਥੀ ਦੀ ਭੂਮਿਕਾ ਸਬੰਧੀ ਉਤਸ਼ਾਹਿਤ ਕੀਤਾ ਗਿਆ | ਹਰ ਅਧਿਅਪਾਕ ਵੱਲੋਂ ਸਿਖਲਾਈ ਦੇ ਅੰਤ 'ਚ ਆਪਣੀ ਫ਼ੀਡ ਬੈੱਕ ਦਿੰਦਿਆਂ ਪ੍ਰਣ ਲਿਆ ਕਿ ਨਵੰਬਰ ਮਹੀਨੇ ਕਰਵਾਏ ਜਾ ਰਹੇ ਰਾਸ਼ਟਰੀ ਪ੍ਰਾਪਤੀ ਸਰਵੇਖਣ-2021 ਦੌਰਾਨ ਹਰ ਵਿਦਿਆਰਥੀ ਨੂੰ ਮਾਈਕ੍ਰੋਰ ਪੱਧਰ ਤੇ ਤਿਆਰੀ ਕਰਵਾਵਾਂਗੇ ਅਤੇ ਨੈੱਸ 'ਚ ਪੰਜਾਬ ਨੂੰ ਦੇਸ਼ ਭਰ 'ਚੋਂ ਇੱਕ ਫ਼ੇਰ ਪਹਿਲੇ ਨੰਬਰ ਤੇ ਲਿਆਂਦਾ ਜਾਵੇਗਾ |