ਸਿੱਖਿਆ ਸਕੱਤਰ ਵੱਲੋਂ ਨੈਸ਼ਨਲ ਅਚੀਵਮੈਂਟ ਸਰਵੇ ਦੀ ਤਿਆਰੀ ’ਚ ਜੁਟਣ ਦਾ ਸੱਦਾ
ਅਸ਼ੋਕ ਵਰਮਾ
ਮਾਨਸਾ ,15ਸਤੰਬਰ2021:ਸਿੱਖਿਆ ਸਕੱਤਰ ਕਿ੍ਰਸ਼ਨ ਕੁਮਾਰ ਨੇ ਅੱਜ ਆਪਣੇ ਦੌਰੇ ਦੌਰਾਨ ਮਾਨਸਾ ਜ਼ਿਲ੍ਹੇ ਚ ਅਧਿਆਪਕਾਂ ਨੂੰ ਪੂਰੇ ਜੋਰ ਸ਼ੋਰ ਅਤੇ ਤਨਦੇਹੀ ਨਾਲਨੈਸ਼ਨਲ ਅਚੀਵਮੈਂਟ ਸਰਵੇ ਦੀ ਤਿਆਰੀ ਲਈ ਕੀਤੇ ਜਾ ਰਹੇ ਕਾਰਜਾਂ ’ਚ ਜੁਟ ਜਾਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਅਧਿਆਪਕਾਂ ਨਾਲ ਇਸ ਸਰਵੇ ਬਾਰੇ ਵੱਖ ਵੱਖ ਪੱਖਾਂ ਤੋਂ ਗੰਭੀਰ ਵਿਚਾਰ ਵਿਟਾਂਦਰਾ ਵੀ ਕੀਤਾ ਅਤੇ ਖੁਸ਼ੀ ਪ੍ਰਗਟ ਕੀ ਕੀਤੀ ਕਿ ਸਰਵੇ ਨੂੰ ਪੂਰੀ ਤਰ੍ਹਾਂ ਸਲੇਬਸ ਨਾਲ ਜੋੜਕੇ ਤਿਆਰੀ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਮਿਹਨਤ ਨਾਲ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਪਹਿਲਾ ਵੀ ਮੋਹਰੀ ਰਿਹਾ,ਹੁਣ ਵੀ ਭਾਰਤ ਸਰਕਾਰ ਵੱਲ੍ਹੋਂ 12 ਦਸੰਬਰ ਨੂੰ ਕਰਵਾਏ ਜਾ ਰਹੇ ਨੈਸ਼ਨਲ ਅਚੀਵਮੈਂਟ ਸਰਵੇ ਦੌਰਾਨ ਪੰਜਾਬ ਦੇ ਅਧਿਆਪਕਾਂ ਦੀ ਮਿਹਨਤ ਨੂੰ ਮੁੜ ਬੂਰ ਪਵੇਗਾ।
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖਿਆਲਾ ਕਲਾਂ (ਲੜਕੇ) ਅਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਖਿਆਲਾ ਕਲਾਂ ਵਿਖੇ ਵੱਖ ਵੱਖ ਕਲਾਸਾਂ ਦੌਰਾਨ ਉਨ੍ਹਾਂ ਨੇ ਨੈਸ ਦੀ ਤਿਆਰੀ ਦਾ ਨਿਰੀਖਣ ਕਰਦਿਆਂ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ। ਉਹ ਦੋਵਾਂ ਸਕੂਲਾਂ ਦੀ ਸਮਾਰਟ ਦਿੱਖ ਅਤੇ ਸਫਾਈ ਤੋ ਵੀ ਪ੍ਰਭਾਵਿਤ ਹੋਏ। ਸਿੱਖਿਆ ਸਕੱਤਰ ਕਿ੍ਰਸ਼ਨ ਕੁਮਾਰ ਨੇ ਪ੍ਰਾਇਮਰੀ ਸਕੂਲ ਦੇ ਦਫਤਰ ’ਚ ਵੱਧ ਦਾਖਲਿਆਂ ਲਈ ਲੱਗੇ ਪ੍ਰਸ਼ੰਸਾ ਪੱਤਰਾਂ ਨੂੰ ਲੈਕੇ ਸਕੂਲ ਦੇ ਸਮੂਹ ਸਟਾਫ ਨੂੰ ਵਧਾਈ ਦਿੱਤੀ।
ਤੀਸਰੀ ਜਮਾਤ ਦੇ ਇੰਚਾਰਜ ਰਾਜਵੰਤ ਸਿੰਘ ਅਤੇ ਪੰਜਵੀ ਜਮਾਤ ਦੇ ਇੰਚਾਰਜ ਸਾਕਸ਼ੀ ਮੈਡਮ ਅਤੇ ਅਭਿਤਾ ਭੱਟੀ ਵੱਲ੍ਹੋਂ ਕਰਵਾਈ ਜਾ ਰਹੀ ਨੈਸ ਦੀ ਤਿਆਰੀ ਅਤੇ ਸੈਕੰਡਰੀ ਸਕੂਲ ਦੇ ਪਿ੍ਰੰਸੀਪਲ ਲਲਿਤਾ ਸ਼ਰਮਾ ਅਤੇ ਸੈਂਟਰ ਹੈੱਡ ਟੀਚਰ ਸੁਖਵੀਰ ਕੌਰ ਦੀ ਅਗਵਾਈ ਚ ਚਲ ਰਹੇ ਚੰਗੇ ਪੜ੍ਹਾਈ ਕਾਰਜਾਂ ‘ਤੇ ਤਸੱਲੀ ਜ਼ਾਹਿਰ ਕੀਤੀ। ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸਿੱਖਿਆ ਸਕੱਤਰ ਕਿ੍ਰਸ਼ਨ ਕੁਮਾਰ ਅਤੇ ਹੋਰਨਾਂ ਵੱਖ ਵੱਖ ਅਧਿਕਾਰੀਆਂ ਦੀ ਅਗਵਾਈ ਵਿੱਚ ਰਾਜ ਭਰ ਚ ਦੌਰੇ ਦੌਰਾਨ ਨੈਸ਼ਨਲ ਅਚੀਵਮੈਂਟ ਸਰਵੇ ਅਤੇ ਸਕੂਲਾਂ ਦੀ ਬੇਹਤਰੀ ਲਈ ਕੀਤੇ ਜਾ ਰਹੇ ਉਪਰਾਲਿਆਂ ਲਈ ਅਧਿਆਪਕਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।