ਸਰਕਾਰੀ ਸਕੂਲ ਦੇ ਸਤੰਬਰ ਟੈਸਟ ਪੇਪਰ ਹੋਏ ਲੀਕ
ਸੰਜੀਵ ਸੂਦ
, ਅਧਿਆਪਕ ਨੇ ਬੱਚਿਆਂ ਦੇ ਭਵਿੱਖ ਲਈ ਚਿੰਤਾਵਾਂ ਕੀਤੀਆਂ ਜ਼ਾਹਿਰ
- ਮਾਮਲਾ ਪਹੁੰਚਿਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਰਬਾਰ ,, ਦੇਖੋ ਕੀ ਹੋਵੇਗਾ ਹੱਲ ?
ਲੁਧਿਆਣਾ, 16 ਸਤੰਬਰ 2021 - ਕਰੋਨਾ ਕਾਲ ਦੋਰਾਨ ਸਕੂਲ ਬੰਦ ਸਨ , ਕਾਫੀ ਲੰਬੇ ਸਮੇਂ ਬਾਅਦ ਬੱਚਿਆਂ ਦੀ ਆਫਲਾਈਨ ਪੜ੍ਹਈ ਸ਼ੁਰੂ ਹੋਈ ਹੈ ਅਤੇ ਬੱਚਿਆਂ ਦੇ ਪੇਪਰ ਵੀ ਆਫ ਲਾਈਨ ਹੀ ਲਏ ਜਾ ਰਹੇ ਹਨ । ਪਰ ਇਸ ਵਾਰ ਬੱਚਿਆਂ ਦੇ ਸਤੰਬਰ ਟੇਸਟ ਪੇਪਰ ਲੀਕ ਹੋਣ ਨੂੰ ਲੈ ਕੇ ਨਕਲ ਵਿਰੋਧੀ ਅਧਿਆਪਕ ਫਰੰਟ ਵਲੋਂ ਸ਼ਿਕਾਇਤ ਕੀਤੀ ਗਈ ਹੈ। ਜਿਸ ਨੂੰ ਲੈ ਉਹਨਾਂ ਨੇ ਸਾਰਾ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜਾਣਕਾਰੀ ਵਿਚ ਵੀ ਲਿਆਂਦਾ ਹੈ।
ਇਸ ਵਾਰੇ ਗੱਲਬਾਤ ਕਰਦਿਆਂ ਨਕਲ ਵਿਰੋਧੀ ਅਧਿਆਪਕ ਫਰੰਟ ਦੇ ਮੈਂਬਰ ਸੁਖਦਰਸ਼ਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਬੱਚਿਆਂ ਵਲੋਂ ਹੀ ਯੂ ਟਿਊਬ ਲਿੰਕ ਰਾਹੀਂ ਪੇਪਰ ਲੀਕ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਜਿਸ ਵਾਰੇ ਉਹਨਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਜਾਣਕਾਰੀ ਦਿੱਤੀ ਅਤੇ ਸ਼ਿਕਾਇਤ ਕੀਤੀ ਗਈ ਪਰ ਹੱਲ ਨਾ ਹੋਣ ਹੋਣ ਤੇ ਉਨ੍ਹਾਂ ਨੇ ਸ਼ਿਕਾਇਤ ਕਰ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜਾਣਕਾਰੀ ਵਿਚ ਵੀ ਲਿਆਂਦਾ ਹੈ ਅਤੇ ਉਹਨਾਂ ਨੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਾਵਾਂ ਵੀ ਜ਼ਾਹਿਰ ਕੀਤੀਆਂ ।