ਸਰਕਾਰੀ ਮਿਡਲ ਸਮਾਰਟ ਸਕੂਲ ਕਰੀਮਪੁਰ ਵਿਖੇ ਸਥਾਪਿਤ ਕੀਤੀ ਗਈ ਲਿਸਨਿੰਗ ਲੈਬ
ਨਵਾਂ ਸ਼ਹਿਰ, 14 ਅਕਤੂਬਰ 2021 - ਪਿਛਲੇ ਸਮੇਂ ਤੋਂ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਬਹੁਤ ਸਾਰੀਆਂ ਪ੍ਰਾਪਤੀਆਂ ਕੀਤੀਆਂ ਅਤੇ ਨਵੀਆਂ ਬੁਲੰਦੀਆਂ ਨੂੰ ਛੂਹੀਆ ਹੈ ਉਸੇ ਹੀ ਪ੍ਰਾਪਤੀਆਂ ਦੌਰਾਨ ਸ.ਮਿ.ਸ. ਕਰੀਮਪੁਰ ਵਿੱਚ ਲਿਸਨਿੰਗ ਲੈਬ ਦੀ ਸਥਾਪਨਾ ਕੀਤੀ ਗਈ। ਇਸ ਦੌਰਾਨ ਸਕੂਲ ਇੰਚਾਰਜ ਮੋਨਿਕਾ ਸ਼ਰਮਾ ਨੇ ਦੱਸਿਆ ਕਿ ਸਮੇਂ-ਸਮੇਂ ਤੇ ਪਿੰਡ ਵਾਲਿਆਂ ਤੇ ਐਨ.ਆਰ.ਆਈ ਦਾਨੀ ਸੱਜਣਾ ਦੇ ਸਹਿਯੋਗ ਸੱਦਕ ਉਹ ਸਕੂਲ ਨੂੰ ਹਰ ਪੱਖ ਤੋਂ ਤਰੱਕੀ ਵੱਲ ਲਿਜਾ ਰਹੇ ਹਨ, ਤੇ ਇਸ ਲਿਸਨਿੰਗ ਲੈਬ ਨੂੰ ਸਥਾਪਿਤ ਕਰਨ ਲਈ ਉਹਨਾਂ ਨੇ ਸ: ਪ੍ਰਿਤਪਾਲ ਸਿੰਘ ਜੋਹਲ ਅਤੇ ਗੁਰਦੁਆਰਾ ਸਿੰਘ ਸਭਾ ਕਮੇਟੀ ਕਰੀਮਪੁਰ ਦਾ ਬਹੁਤ-ਬਹੁਤ ਧੰਨਵਾਦ ਕੀਤਾ। ਇਸ ਲੈਬ ਦੇ ਪ੍ਰਯੋਗ ਰਾਹੀਂ ਵਿਦਿਆਰਥੀ ਬਹੁਤ ਕੁਝ ਨਵਾਂ ਸਿਖਣਗੇ ਅਤੇ ਮਾਪਿਆ ਵਲੋਂ ਇਸ ਕੰਮ ਲਈ ਬਹੁਤ ਸ਼ਲਾਘਾਯੋਗ ਹੁੰਗਾਰਾ ਮਿਲਿਆ ਹੈ ।