ਸਰਕਾਰੀ ਸੀ.ਸੈ.ਸਕੂਲ ਕੋਟ ਸੁਖੀਆ ਵਿਖੇ ਦੋ ਸਮਾਰਟ ਕਲਾਸ ਰੂਮਜ਼ ਦੀ ਨੀਂਹ ਰੱਖੀ
ਪਰਵਿੰਦਰ ਸਿੰਘ ਕੰਧਾਰੀ, ਬਾਬੂਸ਼ਾਹੀ ਨੈੱਟਵਰਕ
ਫ਼ਰੀਦਕੋਟ, 15 ਅਕਤੂਬਰ 2021-ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਫਰੀਦਕੋਟ ਸ਼੍ਰੀ ਸੱਤਪਾਲ ਦੀ ਯੋਗ ਸਰਪ੍ਰਸਤੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ ਦੀ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਤਰਸੇਮ ਸਿੰਘ, ਪਿ੍ੰਸੀਪਲ ਸ੍ਰੀ ਸੰਜੀਵ ਕੁਮਾਰ ਦੂਆ ਦੀ ਅਗਵਾਈ ਹੇਠ ਸਕੂਲ ਦਿਨੋਂ-ਦਿਨ ਤਰੱਕੀ ਦੇ ਕਰ ਰਿਹਾ ਹੈ । ਇਸੇ ਲੜੀ 'ਚ ਸਕੂਲ ਅੰਦਰ ਦੋ ਸਮਾਰਟ ਕਲਾਸ ਰੂਮਜ਼ ਦੀ ਨੀਂਹ ਪਿੰਡ ਦੇ ਡੇਰਾ ਬਾਬਾ ਹਰਕਾ ਦਾਸ ਦੇ ਮੁਖੀ ਵੱਲੋਂ ਰੱਖੀ ਗਈ । ਕੂਲ ਦੇ ਵਿਕਾਸ ਕਾਰਜਾਂ ਤੋਂ ਖੁਸ਼ ਹੋ ਕੇ ਹੋਰ ਵਿਕਾਸ ਕਾਰਜਾਂ ਲਈ ਸਕੂਲ ਨੂੰ 21000 ਰੁਪਏ ਨਗਦ ਦਾਨ ਦੇਣ ਦਾ ਵਾਅਦਾ ਕੀਤਾ ਗਿਆ ।
ਉਨ੍ਹਾਂ ਨੇ ਕਿਹਾ ਕਿ ਸਕੂਲ ਵਿੱਦਿਆ ਦਾ ਅਸਲ ਮੰਦਰ ਹੁੰਦਾ ਹੈ ਇੱਥੇ ਸਾਰਿਆਂ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ | ਉਨ੍ਹਾਂ ਨੇ ਪਿੰਡ ਵਾਲਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਵਧ-ਚੜ ਕੇ ਸਕੂਲ ਦੇ ਵਿਕਾਸ ਕਾਰਜਾਂ 'ਚ ਹਿੱਸਾ ਪਾਉਣ | ਪਿ੍ੰਸੀਪਲ ਸੰਜੀਵ ਕੁਮਾਰ ਦੂਆ ਨੇ ਸਭ ਦਾ ਧੰਨਵਾਦ ਕੀਤਾ | ਇਸ ਸਮੇਂ ਹਰਮੇਲ ਸਿੰਘ, ਗੁਰਮੀਤ ਸਿੰਘ ਬੱਧਣ,ਮਨਦੀਪ ਸਿੰਘ ਚਾਹਲ,ਜਸਵਿੰਦਰ ਸਿੰਘ, ਰੰਗ ਹਰਜਿੰਦਰ ਸਿੰਘ, ਗੁਰਵਿੰਦਰ ਸਿੰਘ, ਮੀਨੂੰ ਬਾਂਸਲ, ਸਿਮਰਦੀਪ ਕੌਰ ਸਮੇਤ ਸਕੂਲ ਦਾ ਸਮੁੱਚਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ |