ਰਿਆਤ ਕਾਲਜ ਆਫ ਲਾਅ ਵਿਖੇ ਸਾਈਬਰ ਕ੍ਰਾਈਮ 'ਤੇ ਦੋ ਦਿਨਾ ਵਰਕਸ਼ਾਪ
ਹਰੀਸ਼ ਕਾਲੜਾ
ਰੂਪਨਗਰ,15 ਅਕਤੂਬਰ 2021: ਰਿਆਤ ਕਾਲਜ ਆਫ ਲਾਅ ਰੈਲਮਾਜਰਾ (ਰੋਪੜ ਕੈਂਪਸ) ਵਿਖੇ ਸਾਈਬਰ ਕ੍ਰਾਈਮ ਤੇ ਦੋ ਦਿਨਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ।
ਇਸ ਵਰਕਸ਼ਾਪ ਦੇ ਕੋਆਰਡੀਨੇਟਰ ਡਾ ਆਕਾਸ਼ਦੀਪ ਸਿੰਘ ਚੌਧਰੀ ਨੇ ਦੱਸਿਆ ਕਿ ਰਾਸ਼ਟਰੀ ਸਾਈਬਰ ਸੁਰੱਖਿਆ ਜਾਗਰੂਕਤਾ ਮਹੀਨੇ ਦੇ ਤਹਿਤ ਆਈ.ਟੀ. ਇੰਫਰਾਸਟਰੱਕਚਰ ਵਿਕਾਸ ਕਮੇਟੀ ਨੇ ਆਈ ਕਿਊ ਏ ਸੀ ਦੇ ਸਹਿਯੋਗ ਨਾਲ ਵਰਕਸ਼ਾਪ ਦਾ ਆਯੋਜਨ ਕੀਤਾ ,ਜਿਸ ਦੇ ਮੁੱਖ ਪ੍ਰਵਕਤਾ ਦੇ ਤੌਰ ਤੇ ਸ੍ਰੀ ਵਿਕਾਸ ਭਾਟੀਆ ਇੰਸਪੈਕਟਰ ਸਟੇਟ ਸਾਈਬਰ ਕਰਾਈਮ ਸੈੱਲ ਪੰਜਾਬ ਨੇ ਵਿੱਤੀ ਫਰਾਡ ਤੇ ਬੋਲਦੇ ਹੋਏ ਇਸ ਇਸ ਬਚਾਅ ਅਤੇ ਉਪਾਅ ਦੇ ਤਰੀਕਿਆਂ ਤੇ ਚਰਚਾ ਕੀਤੀ ਅਤੇ ਹੋ ਜਾਣ ਤੇ ਇਨ੍ਹਾਂ ਨਾਲ ਕਿਵੇਂ ਨਜਿੱਠਣਾ ਹੈ ਤੇ ਵਿਸਥਾਰ ਰੂਪ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਸ ਬਾਰੇ ਜਾਗਰੂਕਤਾ ਪ੍ਰਦਾਨ ਕੀਤੀ ਗਈ ।
ਇਸ ਵਰਕਸ਼ਾਪ ਦੇ ਦੂਜੇ ਦਿਨ ਡਾ ਨਿਤਿਨ ਕੁਮਾਰ ਉਪਾਧਿਆਏ ਏਪੀ ਗਲਗੋਤੀਆ ਯੂਨੀਵਰਸਿਟੀ ਨੇ ਡਿਜੀਟਲ ਸੰਸਾਰ ਵਿੱਚ ਸਾਈਬਰ ਚੈਲੇਂਜਜ਼ ਦੇ ਬਾਰੇ ਚ ਜਾਗਰੂਕਤਾ ਪ੍ਰਦਾਨ ਕੀਤੀ। ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਸਾਈਬਰ ਕ੍ਰਾਈਮ, ਕ੍ਰਾਈਮ ਡੀਫੇਮੇਸ਼ਨ, ਵਿੱਤੀ ਫਰਾਡ ਤੇ ਸਰੋਤਿਆਂ ਨੂੰ ਸਪੱਸ਼ਟ ਰੂਪ ਵਿਚ ਦੱਸਿਆ ਗਿਆ ।ਕਾਲਜ ਪ੍ਰਿੰਸੀਪਲ ਡਾ ਮੋਨਿਕਾ ਸ਼ਰਮਾ ਨੇ ਕਿਹਾ ਕਿ ਸਾਈਬਰ ਕ੍ਰਾਈਮ ਤੇ ਜਾਗਰੂਕਤਾ ਅੱਜ ਦੇ ਸਮੇਂ ਦੀ ਸਭ ਤੋਂ ਅਹਿਮ ਜ਼ਰੂਰਤ ਹੈ ਅਤੇ ਉਹਨਾਂ ਨੇ ਮਾਹਿਰ ਬੁਲਾਰਿਆ ਦਾ ਉਨ੍ਹਾਂ ਦੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਤੇ ਧੰਨਵਾਦ ਕੀਤਾ।
ਰਿਆਤ ਗਰੁੱਪ ਦੇ ਚੇਅਰਮੈਨ ਐੱਨ ਐੱਸ ਰਿਆਤ ਅਤੇ ਮੈਨੇਜਿੰਗ ਡਾਇਰੈਕਟਰ ਡਾ ਸੰਦੀਪ ਸਿੰਘ ਕੌੜਾ ਨੇ ਇਸ ਵਰਕਸ਼ਾਪ ਨੂੰ ਅੱਜ ਦੇ ਸਮੇਂ ਦੀ ਅਹਿਮ ਜ਼ਰੂਰਤ ਕਿਹਾ। ਸਾਈਬਰ ਸ਼ਿਕਸ਼ਾ ਦੇ ਬਾਰੇ ਵਿਚ ਜਾਣਨਾ ਅੱਜ ਦੀ ਸਭ ਤੋਂ ਮਹੱਤਵਪੂਰਨ ਜ਼ਰੂਰਤ ਹੈ ਕਿਉਂਕਿ ਹਰ ਦਿਨ ਇਸ ਤਰ੍ਹਾਂ ਦੀਆਂ ਸਾਈਬਰ ਕ੍ਰਾਈਮ ਦੀਆਂ ਸਮੱਸਿਆਵਾਂ ਵਧ ਰਹੀਆਂ ਹਨ ਇਨ੍ਹਾਂ ਦੇ ਬਾਰੇ ਵਿਚ ਵਿਸਥਾਰ ਪੂਰਵਕ ਜਾਣਕਾਰੀ ਅਤੇ ਸਾਵਧਾਨੀ ਰੱਖ ਕੇ ਹੀ ਬਚਾਅ ਹੋ ਸਕਦਾ ਹੈ । ਉਨ੍ਹਾਂ ਨੇ ਸਾਈਬਰ ਕ੍ਰਾਈਮ ਤੇ ਵਰਕਸ਼ਾਪ ਆਯੋਜਿਤ ਕਰਵਾਉਣ ਲਈ ਕਾਲਜ ਸਟਾਫ਼ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ।
ਇਸ ਮੌਕੇ ਤੇ ਕਨਵੀਨਰ ਸੁਖਵਿੰਦਰ ਸਿੰਘ, ਡਾ ਸੋਨੂੰ ਸੈਣੀ ,ਡਾ ਮਹਿੰਦਰ ਸਿੰਘ ਵਾਈਸ ਪ੍ਰਿੰਸੀਪਲ ਅਤੇ ਵਿਦਿਆਰਥੀ ਆਯੋਜਕ ਸਤੁਤੀ ਪੁਰੀ ਅਤੇ ਹੀਆ ਸ਼ਰਮਾ ਨੇ ਵਰਕਸ਼ਾਪ ਨੂੰ ਸਫਲ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ ।