ਬੱਚਿਆਂ ਨੂੰ ਆਧੁਨਿਕ ਤਕਨੀਕਾਂ ਨਾਲ ਜੋੜਣਾ ਸਮੇਂ ਦੀ ਲੋੜ- ਕਰਨ ਦੀਵਾਨ
ਰਜਨੀਸ਼ ਸਰੀਨ, ਬਾਬੂਸ਼ਾਹੀ ਨੈੱਟਵਰਕ
ਨਵਾਂਸ਼ਹਿਰ,28 ਅਕਤੂਬਰ 2021- ਅੱਜ ਕੰਪਿਊਟਰ ਦਾ ਯੁੱਗ ਹੈ। ਸਾਡਾ ਸਾਰਾ ਕੰਮ ਕੰਪਿਊਟਰ ਨੇ ਸੰਭਾਲ ਲਿਆ ਹੈ।ਇਥੋ ਤੱਕ ਕਿ ਬੱਚਿਆਂ ਦੀ ਪੜ੍ਹਾਈ ਵੀ ਕੰਪਿਊਟਰ ਰਾਂਹੀ ਸੌਖੇ ਢੰਗ ਨਾਲ ਕਰਵਾਈ ਜਾ ਰਹੀ ਹੈ। ਕੰਪਿਊਟਰ ਨੇ ਸਾਰੀ ਦੁਨੀਆਂ ਨੂੰ ਸਮੇਟ ਕੇ ਰੱਖਕੇ ਦਿੱਤਾ ਹੈ।ਇਸ ਲਈ ਬੱਚਿਆਂ ਨੂੰ ਅਧੁਨਿਕ ਤਕਨੀਕਾਂ ਨਾਲ ਜੋੜਣਾ ਸਮੇਂ ਦੀ ਲੋੜ ਹੈ। ਇਹ ਵਿਚਾਰ ਕਰਨ ਦੀਵਾਨ ਨੇ ਪ੍ਰਸਿੰਨੀ ਦੇਵੀ ਸਰਕਾਰੀ ਪ੍ਰਾਇਮਰੀ ਸਕੂਲ ਰਵਿਦਾਸ ਨਗਰ,ਨਵਾਂਸ਼ਹਿਰ ਵਿਖੇ ਪ੍ਰੋ.ਮਹਿੰਦਰ ਉੱਮਟ ਵਲੋਂ ਆਪਣੀ ਸਵਰਗਵਾਸੀ ਧਰਮ ਪਤਨੀ ਕ੍ਰਿਸ਼ਨਾ ਉੱਮਟ ਦੀ ਯਾਦ ਵਿੱਚ ਸਮਾਰਟ ਐਲ ਈ ਡੀ ਭੇਂਟ ਕਰਨ ਮੌਕੇ ਆਖੇ।ਉਨ੍ਹਾਂ ਕਿਹਾ ਕਿ ਵਿਛੜੇ ਪ੍ਰੀਵਾਰਿਕ ਮੈਂਬਰ ਦੀ ਯਾਦ ਵਿੱਚ ਕਿਸੇ ਵਿਦਿਅਕ ਸੰਸਥਾਂ ਨੂੰ ਕੀਤਾ ਦਾਨ ਚਿਰ ਸਦੀਵੀ ਬਣਾ ਦਿੰਦਾ ਹੈ।ਇਸ ਲਈ ਸਾਨੂੰ ਇਨ੍ਹਾਂ ਸੰਸਥਾਵਾਂ ਲਈ ਵੱਧ ਤੋਂ ਵੱਧ ਦਾਨ ਕਰਨਾ ਚਾਹੀਦਾ ਹੈ।ਸਮੂਹ ਸਕੂਲ ਸਟਾਫ਼ ਮੈਬਰਜ਼ ਵਲੋਂ ਦਾਨੀ ਪ੍ਰੀਵਾਰ ਦਾ ਮੋਮੈਂਟੋ ਦੇਕੇ ਧੰਨਵਾਦ ਕੀਤਾ ਗਿਆ। ਇਸ ਮੌਕੇ ਸੋਹਲ ਦੀਵਾਨ,ਸੁਰਿੰਦਰ ਕੌਰ,ਬਲਵਿੰਦਰ ਕੌਰ,ਗੁਰਦਿਆਲ ਮਾਨ,ਗੁਰਦੇਵ ਕੌਰ,ਮੀਨੂ ਵਰਮਾ ਅਤੇ ਨੀਤੂ ਵੀ ਹਾਜਿਰ ਸਨ।