ਕੇ ਸੀ ਐਸ ਐਮ ਸੀ ਏ ਦੇ ਬੀ ਸੀ ਏ ਦੇ ਦੂਜੇ ਸਮੈਸਟਰ ’ਚ ਰਮਨਦੀਪ ਅਤੇ ਅਨੂੰ ਸ਼ਰਮਾ ਰਹੇ ਅੱਵਲ
ਨਵਾਂਸ਼ਹਿਰ, 28 ਅਕਤੂਬਰ 2021 - ਕਰਿਆਮ ਰੋਡ ’ਤੇ ਸਥਿਤ ਕੇਸੀ ਸਕੂਲ ਆਫ ਮੈਨਜਮੈਂਟ ਐਂਡ ਕੰਪਿਊਟਰ ਐਪਲੀਕੇਸ਼ਨਸਂ ( ਕੇਸੀਐਸਐਮਸੀਏ ) ਕਾਲਜ ਦਾ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋ ਘੋਸ਼ਿਤ ਬੀਸੀਏ ( ਬੈਂਚਲਰ ਆੱਫ ਕੰਪਿਊਟਰ ਐਪਲੀਕੈਸ਼ਨ ) ਦੀ ਮਈ - ਜੂਨ 2021 ਦਾ ਦੂਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ । ਕਾੱਲਜ ਪਿ੍ਰੰਸੀਪਲ ਡਾੱ. ਸ਼ਬਨਮ ਅਤੇ ਵਿਭਾਗ ਪ੍ਰਮੁੱਖ ਮਨਮੋਹਨ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਦੂਜੇ ਸਮੈਸਟਰ ਦੇ ਰਮਨਦੀਪ ਅਤੇ ਅਨੂੰ ਸ਼ਰਮਾ ਨੇ ਸਾਂਝੇ ਤੌਰ ਤੇ 8.57 ਐਸਜੀਪੀਏ ( ਸਮੈਸਟਰ ਗਰੇਡ ਪੁਆਇੰਟ ਐਵਰੇਜ ) ਲੈ ਕੇ ਪਹਿਲਾ ਸਥਾਨ , ਰਮਾ ਨੇ 8.48 ਐਸਜੀਪੀਏ ਲੈ ਕੇ ਦੂਜਾ, ਪ੍ਰੀਤੀ ਨੇ 8.04 ਐਸਜੀਪੀਏ ਲੈ ਕੇ ਤੀਜਾ ਸਥਾਨ ਪਾਇਆ ਹੈ । ਕੇਸੀ ਗਰੁਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ , ਸਹਾਇਕ ਕੈਂਪਸ ਡਾਇਰੇਕਟਰ ਡਾੱ. ਅਰਵਿੰਦ ਸਿੰਗੀ, ਪਿ੍ਰੰਸੀਪਲ ਡਾੱ. ਸ਼ਬਨਮ, ਮਨਮੋਹਨ ਸਿੰਘ , ਪ੍ਰਭਜੋਤ ਕੌਰ ਅਤੇ ਦਵਿੰਦਰ ਕੌਰ ਨੇ ਇਹਨਾਂ ਹੋਣਹਾਰਾਂ ਨੂੰ ਹਾਰਦਿਕ ਵਧਾਈ ਦਿੱਤੀ ਅਤੇ ਭਵਿੱਖ ’ਚ ਹੋਰ ਸਖਤ ਮਿਹਨਤ ਕਰਨ ਲਈ ਪ੍ਰੇਰਿਆ ।