ਬਾਬਾ ਫਰੀਦ ਗਰੁੱਪ ਦੇ 45 ਵਿਦਿਆਰਥੀ ਨਾਮੀ ਕੰਪਨੀਆਂ ’ਚ ਨੌਕਰੀ ਲਈ ਚੁਣੇ
ਅਸ਼ੋਕ ਵਰਮਾ, ਬਾਬੂਸ਼ਾਹੀ ਨੈੱਟਵਰਕ
ਬਠਿੰਡਾ,25ਨਵੰਬਰ2021: ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਲਗਭਗ 45 ਵਿਦਿਆਰਥੀਆਂ ਦੀ ਪਲੇਸਮੈਂਟ ਬਹੁਤ ਹੀ ਸ਼ਾਨਦਾਰ ਪੈਕੇਜਾਂ ’ਤੇ ਹੋਈ ਹੈ ਜਿੰਨ੍ਹਾਂ ਵਿੱਚੋਂ ਕੁੱਝ ਵਿਦਿਆਰਥੀਆਂ ਨੇ ਇੱਕ ਤੋਂ ਵੱਧ ਕੰਪਨੀਆਂ ਵਿੱਚ ਵੀ ਪਲੇਸਮੈਂਟ ਹਾਸਲ ਕੀਤੀ ਹੈ। ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਨੇ ਪਿਛਲੇ ਮਹੀਨੇ 18 ਪਲੇਸਮੈਂਟ ਡਰਾਈਵਾਂ ਚਲਾਈਆਂ ਜਿਸ ਦੌਰਾਨ ਵਿਦਿਆਰਥੀਆਂ ਨੇ ਸਭ ਤੋਂ ਵੱਧ 8.46 ਲੱਖ ਦਾ ਸਾਲਾਨਾ ਪੈਕੇਜ ਅਤੇ ਲਗਭਗ 4.61 ਲੱਖ ਦਾ ਔਸਤਨ ਸਾਲਾਨਾ ਪੈਕੇਜ ਹਾਸਲ ਕੀਤਾ। ਵੱਖ-ਵੱਖ ਕੰਪਨੀਆਂ ਦੇ ਅਧਿਕਾਰੀਆਂ ਨੇ ਐਪਟੀਚਿਊਡ ਟੈੱਸਟ, ਗਰੁੱਪ ਡਿਸਕਸ਼ਨ ਰਾਹੀਂ ਵਿਦਿਆਰਥੀਆਂ ਦੀ ਚੋਣ ਪ੍ਰਕਿਰਿਆ ਸ਼ੁਰੂ ਕਰਨ ਤੋਂ ਤੋਂ ਬਾਅਦ ਵਿਦਿਆਰਥੀਆਂ ਦੀ ਆਨਲਾਈਨ/ਆਫ਼ਲਾਈਨ ਨਿੱਜੀ ਇੰਟਰਵਿਊ ਕੀਤੀ। ਵਿਦਿਆਰਥੀਆਂ ਨੇ ਪੂਰੇ ਹੌਸਲੇ ਅਤੇ ਸਵੈ-ਵਿਸ਼ਵਾਸ ਨਾਲ ਇੰਟਰਵਿਊ ਦਿੱਤੀ। ਵਿਦਿਆਰਥੀਆਂ ਦੀ ਕਾਰਪੋਰੇਟ ਜਗਤ ਨਾਲ ਸਬੰਧਿਤ ਸਮਝ ਅਤੇ ਜਾਣਕਾਰੀ ਤੋਂ ਕੰਪਨੀ ਦੇ ਅਧਿਕਾਰੀ ਬਹੁਤ ਪ੍ਰਭਾਵਿਤ ਹੋਏ।
ਵਿਦਿਆਰਥੀਆਂ ਦੀ ਵਧੀਆ ਸੰਚਾਰ ਭਾਸ਼ਾ ਅਤੇ ਪੇਸ਼ੇਵਰ ਪਹੁੰਚ ਦੇ ਸਿੱਟੇ ਵਜੋਂ ਸਿੱਖਿਆ ਖੇਤਰ ਦੀ ਮੋਹਰੀ ਕੰਪਨੀ ਜਾਰੋ ਐਜੂਕੇਸ਼ਨ ਨੇ ਐਮ.ਬੀ.ਏ. ਦੇ ਵਿਦਿਆਰਥੀ ਸੰਜੀਵ ਕੁਮਾਰ ਨੂੰ 8.46 ਲੱਖ ਦੇ ਸਾਲਾਨਾ ਪੈਕੇਜ ’ਤੇ ਮੈਨੇਜਮੈਂਟ ਟਰੇਨੀ ਦੇ ਅਹੁਦੇ ਲਈ ਚੁਣ ਲਿਆ । ਇਸੇ ਤਰ੍ਹਾਂ ਪਲੇਨਟ ਸਪਾਰਕ ਕੰਪਨੀ ਨੇ ਐਮ.ਬੀ.ਏ. ਦੀ ਵਿਦਿਆਰਥਣ ਮੁਸਕਾਨ ਛਾਬੜਾ ਨੂੰ 7 ਲੱਖ ਦੇ ਸਾਲਾਨਾ ਪੈਕੇਜ ’ਤੇ ਅਤੇ ਬੀ.ਕਾਮ ਦੀ ਮਨਪ੍ਰੀਤ ਕੌਰ ਤੇ ਮੁਸਕਾਨ ਜਲਹੋਤਰਾ ਨੂੰ 6.4 ਲੱਖ ਦੇ ਸਾਲਾਨਾ ਪੈਕੇਜ ’ਤੇ ਬਿਜ਼ਨਸ ਡਿਵੈਲਪਮੈਂਟ ਕੌਂਸਲਰ ਵਜੋਂ ਚੁਣ ਲਿਆ। ਸੰਸਥਾ ਵਿਖੇ ਹੋਈ ਹਾਈਕ ਐਜੂਕੇਸ਼ਨ ਕੰਪਨੀ ਦੀ ਪੂਲ ਕੈਂਪਸ ਪਲੇਸਮੈਂਟ ਡਰਾਈਵ ਦੌਰਾਨ ਐਮ.ਬੀ.ਏ. ਦੇ 4, ਕੰਪਿਊਟਰ ਸਾਇੰਸ ਇੰਜ. ਦੇ 4, ਬੀ.ਬੀ.ਏ. ਦੇ 2 ਅਤੇ ਸਿਵਲ ਇੰਜ. ਦੇ 1 ਵਿਦਿਆਰਥੀ ਸਮੇਤ ਕੁੱਲ 11ਵਿਦਿਆਰਥੀਆਂ ਨੂੰ ਕੈਰੀਅਰ ਡਿਵੈਲਪਮੈਂਟ ਮੈਨੇਜਰ ਵਜੋਂ ਨੌਕਰੀ ਲਈ ਚੁਣ ਲਿਆ। ਐਮ.ਬੀ.ਏ ਦੇ ਵਿਦਿਆਰਥੀਆਂ ਨੂੰ 5.82 ਲੱਖ, ਇੰਜਨੀਅਰਿੰਗ ਦੇ ਵਿਦਿਆਰਥੀਆਂ ਨੂੰ 5.58 ਲੱਖ ਅਤੇ ਬੀ.ਬੀ.ਏ. ਦੇ ਵਿਦਿਆਰਥੀਆਂ ਨੂੰ 4.86 ਲੱਖ ਦਾ ਸਾਲਾਨਾ ਪੈਕੇਜ ਮਿਲਿਆ।
ਇਸ ਤੋਂ ਇਲਾਵਾ ਯੇਨਨਸਟੈਕ ਕੰਪਨੀ ਨੇ ਕੰਪਿਊਟਰ ਸਾਇੰਸ ਇੰਜ. ਦੇ 7 ਵਿਦਿਆਰਥੀਆਂ ਨੂੰ 5.50 ਲੱਖ ਸਾਲਾਨਾ ਅਤੇ ਬੀ.ਸੀ.ਏ. ਦੇ 1 ਵਿਦਿਆਰਥੀ ਨੂੰ 4.2 ਲੱਖ ਸਾਲਾਨਾ ਦੇ ਪੈਕੇਜ ’ਤੇ ਐਸੋਸੀਏਟ ਇੰਜੀਨੀਅਰ ਵਜੋਂ ਨੌਕਰੀ ਲਈ ਚੁਣਿਆ ਹੈ। ਇਸੇ ਤਰ੍ਹਾਂ ਚਿਕਮਿਕ ਕੰਪਨੀ ਨੇ 2 , ਟੀ.ਸੀ.ਐਸ. ਕੰਪਨੀ ਨੇ 2, ਓਸ਼ੀਅਨਾਟੈੱਕ ਟੈਕਨਾਲੋਜੀਜ਼ ਕੰਪਨੀ ਨੇ 2, ਕੈਪੀਟਲ ਵਾਇਆ ਲਿਮ. ਨੇ 2, ਵਿਪਰੋ ਕੰਪਨੀ ਨੇ 4, ਸਟੈਪ2ਜੇਨ ਟੈਕਨਾਲੋਜੀਜ਼ ਪ੍ਰਾ. ਲਿਮ. ਨੇ 4 ਅਤੇ ਟੂਐਕਸ਼ਲ ਟੈਕਨਾਲੋਜੀਜ਼ ਕੰਪਨੀ ਨੇ 7 ਵਿਦਿਆਰਥੀਆਂ ਨੂੰ ਸ਼ਾਨਦਾਰ ਪੈਕੇਜਾਂ ’ਤੇ ਨੌਕਰੀ ਲਈ ਚੁਣਿਆ ਹੈ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਸਫਲ ਹੋਏ ਵਿਦਿਆਰਥੀਆਂ ਨੂੰ ਆਪਣੀਆਂ ਸ਼ੱਭ ਕਾਮਨਾਵਾਂ ਦਿੱਤੀਆਂ ਅਤੇ ਵਿਦਿਆਰਥੀਆਂ ਨੂੰ ਮੌਕਾ ਪ੍ਰਦਾਨ ਕਰਨ ਲਈ ਕੰਪਨੀਆਂ ਦੇ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ।
--