ਭੁਪਿੰਦਰ ਸਿੰਘ ਨੇ ਬਤੌਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮੋਰਿੰਡਾ ਵਿਖੇ ਕੀਤਾ ਜੁਆਇਨ
ਬਾਬੂਸ਼ਾਹੀ ਨੈੱਟਵਰਕ
ਮੋਰਿੰਡਾ, 26 ਨਵੰਬਰ 2021-ਸ੍ਰ. ਭੁਪਿੰਦਰ ਸਿੰਘ ਨੇ ਬਤੌਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮੋਰਿੰਡਾ ਜ਼ਿਲ੍ਹਾ ਰੂਪਨਗਰ ਵਿਖੇ ਮਿਤੀ 25 ਨਵੰਬਰ 2021 ਨੂੰ ਬਾਅਦ ਦੁਪਹਿਰ ਜੁਆਇਨ ਕਰ ਲਿਆ ਹੈ । ਜ਼ਿਕਰਯੋਗ ਹੈ ਕਿ ਸ੍ਰ. ਭੁਪਿੰਦਰ ਸਿੰਘ ਇਸ ਤਰੱਕੀ ਤੋਂ ਪਹਿਲਾਂ ਸੈਂਟਰ ਹੈੱਡ ਟੀਚਰ ਸਰਕਾਰੀ ਐਲੀਮੈਂਟਰੀ ਸਕੂਲ ਮਲਟੀਪਰਪਜ਼ ਜ਼ਿਲ੍ਹਾ ਪਟਿਆਲਾ ਵਿਖੇ ਸੇਵਾ ਨਿਭਾਅ ਰਹੇ ਸਨ । ਉਨ੍ਹਾਂ ਦੇ ਜੁਆਇਨ ਕਰਨ ਮੌਕੇ ਰਵਿੰਦਰ ਸਿੰਘ ਰੱਬੀ, ਦਵਿੰਦਰ ਸਿੰਘ, ਬਲਵਿੰਦਰ ਸਿੰਘ, ਗੁਰਚਰਨ ਸਿੰਘ, ਜਤਿੰਦਰ ਸਿੰਘ, ਵਰਿੰਦਰ ਸਿੰਘ, ਸੁਰਿੰਦਰ ਕੁਮਾਰ. ਸੂਰਜ ਕੁਮਾਰ, ਹਰਪ੍ਰੀਤ ਕੌਰ, ਰਵਿੰਦਰ ਕੌਰ, ਹਰਵਿੰਦਰ ਕੌਰ, ਅਰੁਨਦੀਪ ਕੌਰ, ਸਾਂਝੀ ਸਿੱਖਿਆ ਤੋਂ ਫਾਰਿਕਾ ਮਹਿਤਾ, ਅਰਵਿੰਦਰ ਸਿੰਘ ਅਤੇ ਅਧਿਆਪਕ ਆਗੂ ਨਵਨੀਤ ਅਨਾਇਤਪੁਰੀ, ਤਲਵਿੰਦਰ ਸਮਾਣਾ ਹਾਜ਼ਰ ਸਨ ।