ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਖੜਵਾਲਾ ਦੀਆਂ ਵਿਦਿਆਰਥਣਾਂ ਵਿੱਦਿਅਕ ਟੂਰ ਲਗਵਾਇਆ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 3 ਦਸੰਬਰ 2021 - ਸਰਕਾਰੀ ਸੀਨੀਅਰ ਸੈਕੰਡਰੀ ਝੱਖੜਵਾਲਾ 'ਚ ਪੜਦੀਆਂ ਲੜਕੀਆਂ ਦੇ ਆਮ ਗਿਆਨ ਚ ਵਾਧਾ ਕਰਨ ਅਤੇ ਉਨਾਂ ਨੂੰ ਆਲੇ-ਦੁਆਲੇ ਦੀ ਜਾਣਕਾਰੀ ਪ੍ਰਦਾਨ ਕਰਨ ਲਈ ਇਕ ਰੋਜ਼ਾ ਵਿੱਦਿਅਕ ਟੂਰ ਲਗਵਾਇਆ ਗਿਆ | ਇਸ ਮੌਕੇ ਸਕੂਲ ਮੁਖੀ ਜਸਵਿੰਦਰਪਾਲ ਸਿੰਘ ਮਿੰਟੂ ਸਟੇਟ ਐਵਾਰਡੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਇੱਕ ਰੋਜ਼ਾ ਵਿਦਿਅਕ ਟੂਰ ਦੌਰਾਨ ਵਿਦਿਆਰਥੀਆਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸੁਲਤਾਨਪੁਰ ਲੋਧੀ ਇਤਿਹਾਸਕ ਨਦੀ ਵੇਈਾ, ਸ੍ਰੀ ਗੋਇੰਦਵਾਲ ਸਾਹਿਬ ਵਿਖੇ ਇਤਿਹਾਸਕ ਬਾਉਲੀ ਸਾਹਿਬ ਅਤੇ ਖਡੂਰ ਸਾਹਿਬ ਵਿਖੇ ਸ਼੍ਰੀ ਗੁਰੂ ਅੰਗਦ ਦੇਵ ਜੀ ਨਾਲ ਸਬੰਧਤ ਅਜਾਇਬ ਘਰ, ਬੀਬੀ ਅਮਰੋ ਜੀ ਦਾ ਇਤਿਹਾਸਕ ਖੂਹ, ਗਰਦੁਆਰਾ ਮੱਲ ਅਖਾੜਾ ਸਾਹਿਬ ਅਤੇ ਹਰੀ ਕੇ ਪੱਤਣ ਬਰਡ ਸੈਂਚਰੀ ਦਿਖਾਈ ਗਈ |
ਇਸ ਮੌਕੇ ਉਨ੍ਹਾਂ ਵਿਦਿਅਕ ਟੂਰ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ | ਇਸ ਮੌਕੇ ਝੱਖੜਵਾਲਾ ਦੇ ਸਰਪੰਚ ਪਿ੍ਤਪਾਲ ਸਿੰਘ ਲਾਲੀ ਬਰਾੜ ਨੇ ਵਿਦਿਆਰਥੀਆਂ ਲਈ 1100 ਰੁਪਏ ਵਿਸ਼ੇਸ਼ ਤੌਰ ਤੇ ਭੇਜੇ | ਇਸ ਵਿਦਿਅਕ ਟੂਰ ਦੀ ਸਫਲਤਾ ਵਾਸਤੇ ਲੈਕਚਰਾਰ ਮਨਿੰਦਰਪਾਲ ਸਿੰਘ, ਲੈਕਚਰਾਰ ਮਨਜੀਤ ਕੁਮਾਰ, ਦਰਸ਼ਨ ਵਰਮਾ, ਗੁਰਪ੍ਰੀਤ ਕੌਰ, ਰੁਪਿੰਦਰ ਕੌਰ, ਸੁਖਵਿੰਦਰ ਕੌਰ, ਊਸ਼ਾ ਰਾਣੀ ਅਤੇ ਜਗਬੀਰ ਕੌਰ ਢੀਂਡਸਾ ਨੇ ਵੱਡਮੁੱਲਾ ਸਹਿਯੋਗ ਦਿੱਤਾ |