ਰਾਜ ਪੱਧਰੀ ਵਿਗਿਆਨ ਪ੍ਰਦਰਸ਼ਨੀ 'ਚ ਸਰਕਾਰੀ ਮਿਡਲ ਸਕੂਲ ਪੁਰਾਣਾ ਕਿਲਾ ਕੋਟਕਪੂਰਾ ਚਮਕਿਆ
ਪਰਵਿੰਦਰ ਸਿੰਘ ਕੰਧਾਰੀ, ਬਾਬੂਸ਼ਾਹੀ ਨੈੱਟਵਰਕ
ਫ਼ਰੀਦਕੋਟ, 4 ਦਸੰਬਰ 2021 -ਰਾਜ ਸਿੱਖਿਆ ਅਤੇ ਖੋਜ ਅਤੇ ਸਿਖਲਾਈ ਪ੍ਰੀਸ਼ਦ (ਐੱਸ.ਸੀ.ਆਰ.ਟੀ) ਪੰਜਾਬ ਐੱਸ.ਏ.ਐੱਸ.ਨਗਰ ਵੱਲੋਂ ਰਾਸ਼ਟਰੀ ਅਵਿਸ਼ਕਾਰ ਅਭਿਆਨ (ਆਰ.ਏ.ਏ) ਤਹਿਤ ਕਰਵਾਏ ਗਏ ਰਾਜ ਪੱਧਰੀ ਵਿਗਿਆਨ ਕਿਰਿਆਵਾਂ ਪ੍ਰਦਰਸ਼ਨੀ ਮੁਕਾਬਲੇ 'ਚ ਜ਼ਿਲਾ ਫ਼ਰੀਦਕੋਟ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਨਵਦੀਪ ਸਿੰਘ ਅਤੇ ਸ਼ਿਵ ਬਾਬੂ ਨੇ ਦੂਜਾ ਸਥਾਨ ਹਾਸਲ ਕਰਕੇ ਫ਼ਰੀਦਕੋਟ ਜ਼ਿਲੇ ਦਾ ਨਾਮ ਰੌਸ਼ਨ ਕੀਤਾ ਹੈ ।
ਇਹ ਰਾਜ ਪੱਧਰੀ ਮੁਕਾਬਲਾ ਲੁਧਿਆਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਪੀ.ਏ.ਯੂ) ਵਿਖੇ ਕਰਵਾਇਆ ਗਿਆ।| ਸਰਕਾਰੀ ਮਿਡਲ ਸਕੂਲ ਪੁਰਾਣਾ ਕਿਲ੍ਹਾ ਕੋਟਕਪੂਰਾ ਦੇ ਵਿਦਿਆਰਥੀ ਨਵਦੀਪ ਸਿੰਘ ਅਤੇ ਸ਼ਿਵ ਬਾਬੂ ਨੇ ਰਾਜ ਪੱਧਰ ਤੇ ਦੂਜਾ ਸਥਾਨ ਹਾਸਲ ਕਰਕੇੇ 3100 ਰੁਪਏ ਦਾ ਨਗਦ ਇਨਾਮ ਵੀ ਹਾਸਲ ਕੀਤਾ । ਇਸ ਤੋਂ ਪਹਿਲਾਂ ਇਨ੍ਹਾਂ ਵਿਦਿਆਰਥੀਆਂ ਬਲਾਕ ਪੱਧਰ ਤੇ ਪਹਿਲਾ ਸਥਾਨ ਹਾਸਲ ਕਰਨ ਤੇ 1500, ਜ਼ਿਲਾ ਪੱਧਰ ਤੇ ਪਹਿਲਾ ਸਥਾਨ ਪ੍ਰਾਪਤ ਕਰਨ ਤੇ 2100 ਰੁਪਏ ਦੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ |
ਸਰਕਾਰੀ ਮਿਡਲ ਸਕੂਲ ਪੁਰਾਣਾ ਕਿਲ੍ਹਾ ਕੋਟਕਪੂਰਾ ਦੀ ਇਸ ਮਾਣਮੱਤੀ ਜਿੱਤ ਤੇ ਸ਼੍ਰੀ ਸੱਤਪਾਲ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ, ਪ੍ਰਦੀਪ ਦਿਓੜਾ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ, ਸਮੁੱਚੀ ਪੜੋ ਪੰਜਾਬ-ਪੜਾਓ ਪੰਜਾਬ ਦੀ ਟੀਮ ਨੇ ਸਕੂਲ ਮੁਖੀ ਸੁਖਵਿੰਦਰ ਕੌਰ, ਸਕੂਲ ਦੇ ਸਾਇੰਸ ਅਧਿਆਪਕ ਰਜਨੀ ਗੋਇਲ -ਰਜਨੀ ਗੁਪਤਾ ਗਾਈਡ ਨੂੰ ਗਾਈਡ ਅਧਿਆਪਕ ਵਜੋਂ ਅਗਵਾਈ ਪ੍ਰਦਾਨ ਕਰਨ ਅਤੇ ਸਮੁੱਚੇ ਸਟਾਫ਼ ਨੂੰ ਵੀ ਵਧਾਈ ਦਿੱਤੀ ਹੈ | ਇਸ ਮੌਕੇ ਜ਼ਿਲਾ ਸਾਇੰਸ ਮੈਂਟਰ ਬਿਹਾਰੀ ਲਾਲ ਨੇ ਕਿਹਾ ਭਵਿੱਖ 'ਚ ਅਜਿਹੇ ਮੁਕਾਬਲਿਆਂ ਵਾਸਤੇ ਸਕੂਲ ਮੁਖੀ ਵੱਧ ਤੋਂ ਵੱਧ ਬੱਚਿਆਂ ਨੂੰ ਉਤਸ਼ਾਹਿਤ ਕਰਨ