ਪੀ ਐਚ ਡੀ ਚੈਂਬਰ ਨੇ ਕੇਸੀ ਕਾਲਜ ਨੂੰ ਦਿੱਤੀ ਮੈਂਬਰਸ਼ਿਪ
- ਪੀਐਚਡੀ ਚੈਂਬਰ ਕਾਲਜ ਦੇ ਸਾਰੇ ਵਿਭਾਗਾਂ ਦੇ ਸਟੂਡੈਂਟ ਦੀ ਨੈਸ਼ਨਲ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਇੰਡਸਟ੍ਰੀਅਲ ਸੈਮੀਨਾਰ, ਇਵੈਂਟ ਦੇ ਜਰਿਏ ਪਲੈਸਮੈਂਟ ’ਚ ਕਰੇਗਾ ਮਦੱਦ ਡਾੱ. ਅਰਵਿੰਦ ਸਿੰਗੀ
ਨਵਾਂਸ਼ਹਿਰ, 4 ਦਸੰਬਰ 2021 - ਕੇਸੀ ਗਰੁੱਪ ਆੱਫ ਇੰਸਟੀਚਿਊਸ਼ਨੰਸ ਨੂੰ ਪੀਐਚਡੀ ਚੈਂਬਰ ਆੱਫ ਕਾੱਮਰਸ ਐਂਡ ਇੰਡਸਟ੍ੀਜ ਸੰਗਠਨ ਚੰਡੀਗੜ ਤੋਂ ਕਾਲਜ ਨੂੰ ਮੈਂਬਰਸ਼ਿਪ ਮਿਲੀ ਹੈ । ਕੈਂਪਸ ਦੇ ਸਹਾਇਕ ਡਾਇਰੇਕਟਰ ਡਾੱ. ਅਰਵਿੰਦ ਸਿੰਗੀ ਨੇ ਦੱਸਿਆ ਕਿ ਇਸ ਸੰਗਠਨ ਵਲੋ ਕਾਲਜ ਦੇ ਹਰ ਵਿਭਾਗ ਦੇ ਸਟੂਡੈਂਟ ਨੂੰ ਇੰਡਸਟ੍ਰੀਜ ’ਚ ਵਿਜਿਟ ਅਤੇ ਇੰਡਸਟ੍ਰੀਲਿਸਟ ਨੂੰ ਮਿਲਣ ਦਾ ਮੌਕਾ ਮਿਲੇਗਾ ।
ਜਿਸਦੇ ਨਾਲ ਕੇਸੀ ਦੇ ਸਟੂਡੈਂਟ ਨੂੰ ਦੇਸ਼ ਅਤੇ ਵਿਦੇਸ਼ ਪੱਧਰ ਦੇ ਇਵੈਂਟਾਂ ਅਤੇ ਸੈਮੀਨਾਰਾਂ ਰਾਹੀਂ ਪਲੇਸਮੈਂਟ ’ਚ ਵਾਧਾ ਹੋਵੇਗਾ । ਪੀਐਚਡੀ ਚੈਂਬਰ 1905 ਤੋਂ ਪ੍ਰੋਫੇਸ਼ਨਲ ਤੌਰ ’ਤੇ ਇੰਡਸਟ੍ਰੀਲਿਸਟ ਨੂੰ ਸੈਮਿਨਾਰਾਂ ਰਾਹੀਂ ਗਾਈਡ ਕਰਨ ਦਾ ਕੰਮ ਕਰ ਰਿਹਾ ਹੈ । ਇਸਨੂੰ ਐਨਬੀਈਟੀ ( ਕਿਊਸੀਆਈ ) ਤੋਂ ਡਾਇਮੰਡ ਗ੍ਰੇਡ ਪ੍ਰਾਪਤ ਹੈ । ਇਨਾਂ ਦੇ ਦੇਸ਼ ਅਤੇ ਵਿਦੇਸ਼ਾਂ ’ਚ 1, 30000 ਕੰਪਨੀਆਂ ’ਚ ਮੈਂਬਰ ਹਨ । ਇਹਨਾਂ ਦੀ ਟੀਮ ਆਪਣੇ ਮੈਬਰਾਂ ਨੂੰ ਸੈਮੀਨਾਰਾਂ, ਮੀਟਿੰਗਾਂ , ਬੈਂਕਊਅੰਟ ਹਾਲ ’ਚ ਇਵੈਂਟਾਂ ਅਤੇ ਹੋਰ ਤਰੀਕਿਆਂ ਨਾਲ ਇੰਡਸਟ੍ਰੀਲਿਸਟ ਦੇ ਨਾਲ ਟ੍ਰੇਨਿਗ ਦਵਾਉਣ ਅਤੇ ਅਪਗ੍ਰੇਡੇਸ਼ਨ ਕਰਵਾਉਦੀ ਹੈ ।
ਸੰਗਠਨ ਦੀ ਪੰਜਾਬ ਪ੍ਰਮੁੱਖ ਰਿਮਜੀਤ ਕੌਰ ਅਤੇ ਨਾਰਥ ਦੀ ਪ੍ਰਮੁੱਖ ਊਸ਼ਾ ਨੇ ਦੱਸਿਆ ਕਿ ਉਨਾਂ ਦੇ ਸੰਗਠਨ ਦੇ 100 ਤੋਂ ਜਿਆਦਾ ਸੰਗਠਨਾਂ ਦੇ ਨਾਲ ਐਮਓੂਯੂ ਸਾਈਨ ਅਤੇ ਤਾਲਮੇਲ ਹਨ । ਸਟੂਡੈਂਟ ਅਤੇ ਸਟਾਫ ਨੂੰ ਮੀਟਿੰਗ, ਸੈਮੀਨਾਰ ਅਤੇ ਇਵੈਂਟ ਦੇ ਜਰਿਏ ਇੰਡਸਟ੍ਰੀਲਿਸਟ ਦੇ ਨਾਲ ਮਿਲਾਇਆ ਜਾਂਦਾ ਹੈ । ਉਨਾਂ ਦੇ ਤਜਰੁਬਿਆਂ ਨੂੰ ਇੱਕ ਦੂਜੇ ਦੇ ਨਾਲ ਸਾਂਝਾ ਵੀ ਕੀਤਾ ਜਾਂਦਾ ਹੈ । ਉਥੇ ਹੀ ਉਨਾਂ ਦਾ ਸੰਗਠਨ ਇੰਡਸਟ੍ਰੀ ਦੀ ਮੰਗ ਅਨੁਸਾਰ ਮੈਨ ਪਾਵਰ ਨੂੰ ਤਿਆਰ ਕਰਦਾ ਹੈ । ਡਾੱ. ਸਿੰਗੀ ਨੇ ਦੱਸਿਆ ਕਿ ਕਾਲਜ ਵਲੋਂ ਪੋਲੀਟੈਕਨਿਕ ਕਾਲਜ ਪਿ੍ਰੰਸੀਪਲ ਇੰਜ. ਆਰਕੇ ਮੂੰਮ, ਇੰਜ. ਦੇਵਇੰਦਰ ਸ਼ਰਮਾ ਨੂੰ ਸੰਗਠਨ ਨੇ ਮੈਬਰਸ਼ਿਪ ਪ੍ਰਮਾਣ ਪੱਤਰ ਦਿੱਤਾ ।