ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਗੂਵਾਲਾ 'ਚ ਅਥਲੈਟਿਕਸ ਮੀਟ
ਦਲਜੀਤ ਕੌਰ ਭਵਾਨੀਗੜ੍ਹ
- ਸੁਖਦੇਵ ਸਿੰਘ ਬੈਲਜੀਅਮ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ
ਭਵਾਨੀਗੜ੍ਹ, 4 ਦਸੰਬਰ, 2021: ਭਵਾਨੀਗੜ੍ਹ ਨੇੜਲੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਫੱਗੂਵਾਲਾ ਵਿਖੇ ਅਥਲੈਟਿਕ ਮੀਟ ਕਰਵਾਈ ਗਈ। ਇਸ ਵਿੱਚ ਉੱਘੇ ਸਮਾਜ ਸੇਵਕ ਸ੍ਰ. ਸੁਖਦੇਵ ਸਿੰਘ (ਬੈਲਜੀਅਮ ਵਾਲੇ) ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ। ਉਨ੍ਹਾਂ ਨਾਲ ਸੁਰਜੀਤ ਸਿੰਘ ਹਰੀਕੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ।
ਇਸ ਮੌਕੇ ਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ੍ਰ. ਮਲਕੀਤ ਸਿੰਘ ਖੋਸਾ ਜਿਲਾ ਸਿੱਖਿਆ ਅਫਸਰ (ਸੈਕੰਡਰੀ), ਸੰਗਰੂਰ ਅਤੇ ਮੈਡਮ ਗੁਰਪ੍ਰੀਤ ਕੌਰ ਘੁੰਮਣ (ਸਮਾਜ ਸੇਵਕ) ਜੀ ਨੇ ਸਿਰਕਤ ਕੀਤੀ।
ਸਕੂਲ ਦੇ ਪ੍ਰਿੰਸੀਪਲ ਮੈਡਮ ਅਰਜੋਤ ਕੌਰ (ਸਟੇਟ ਐਵਾਰਡੀ) ਜੀ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਇਸ ਸਮਾਗਮ ਦੀ ਸ਼ੁਰੂਆਤ ਸਬਦ ਗਾਇਨ ਨਾਲ ਕੀਤੀ। ਸਕੂਲ ਦੇ ਬੈਂਡ ਵਲੋਂ ਸਾਨਦਾਰ ਪਰੇਡ ਕੀਤੀ ਗਈ।
ਇਨ੍ਹਾਂ ਅਥਲੈਟਿਕਸ ਮੁਕਾਬਲਿਆਂ ਵਿੱਚ 800 ਮੀਟਰ, 400 ਮੀਟਰ, 200 ਮੀਟਰ ਅਤੇ 100 ਮੀਟਰ ਦੌੜ ਸੀਨੀਅਰ ਅਤੇ ਯੂਨੀਅਰ ਵਿਦਿਆਰਥੀਆਂ ਵਿਚਕਾਰ ਕਰਵਾਈ ਗਈ। ਲੰਮੀ ਛਾਲ, ਗੋਲਾ ਸੁੱਟਣਾਂ, ਨਿੰਬੂ ਚਮਚਾ ਰੇਸ, ਬੋਰੀ ਰੇਸ, ਸਲੋ ਚਾਲ ਰੇਸ ਅਤੇ ਰੱਸਾ ਕਸੀ ਦੇ ਮੁਕਾਬਲੇ ਕਰਵਾਏ ਗਏ। ਇਸ ਅਥਲੈਟਿਕ ਮੀਟ ਵਿੱਚ ਡੀ. ਪੀ. ਈ. ਰਮਨ, ਡੀ. ਪੀ. ਈ. ਰਛਪਾਲ ਸਿੰਘ, ਜਸਤਿੰਦਰ ਸਿੰਘ 'ਜੱਸਾ' ਅਤੇ ਨਵਪ੍ਰੀਤ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ।
ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਗਰੁੱਪ ਸੌਂਗ ਵੀ ਪੇਸ਼ ਕੀਤਾ ਗਿਆ। ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਖਿਡਾਰੀਆਂ ਨੂੰ ਵੱਖ-ਵੱਖ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਮੈਡਮ ਮਨਦੀਪ ਕੌਰ ਅਤੇ ਜਸਵੀਰ ਕੌਰ ਨੇ ਬਾਖੂਬੀ ਨਿਭਾਈ।
ਇਸ ਮੌਕੇ ਆਏ ਮਹਿਮਾਨਾਂ ਵਿੱਚੋਂ ਸੁਖਦੇਵ ਸਿੰਘ ਬੈਲਜੀਅਮ ਵਾਲਿਆਂ ਨੇ 50,000 ਰੂਪੈ ਦੀ ਰਾਸ਼ੀ, ਮੈਡਮ ਗੁਰਪ੍ਰੀਤ ਕੌਰ ਘੁੰਮਣ ਜੀ ਨੇ ਲਾਇਬ੍ਰੇਰੀ ਲਈ 20,000 ਰੂਪੈ, ਪ੍ਰਿੰਸੀਪਲ ਅਰਜੋਤ ਕੌਰ ਜੀ ਨੇ 11,000 ਰੂਪੈ, ਨੰਬਰਦਾਰ ਗਮਦੂਰ ਸਿੰਘ ਜੀ ਨੇ 11 000 ਰੂਪੈ, ਜਸਵੰਤ ਸਿੰਘ ਜੀ ਨੇ 1100 ਰੂਪੈ ਦੀ ਰਾਸ਼ੀ ਵੀ ਭੇਂਟ ਕੀਤੀ ਗਈ।
ਇਸ ਮੌਕੇ ਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਅਮ੍ਰਿਤਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਭਰੂਰ (ਸਟੇਟ ਐਵਾਰਡੀ), ਪ੍ਰਿੰਸੀਪਲ ਸੱਤਪਾਲ ਸਿੰਘ ਬਲਾਸੀ ਡੀ. ਐੱਸ. ਐੱਮ., ਡੀ. ਐੱਮ. ਸਪੋਰਟਸ ਵਰਿੰਦਰ ਸਿੰਘ, ਵੀ. ਐੱਮ. ਸਪੋਰਟਸ ਮਾਧਵਿੰਦਰ ਸਿੰਘ, ਬਲਾਕ ਨੌਡਲ ਅਫ਼ਸਰ ਸ੍ਰੀ ਪ੍ਰੀਤਇੰਦਰ ਘਈ, ਪ੍ਰਦੀਪ ਕੌਰ, ਚੇਅਰਮੈਨ ਐਸ. ਐਮ. ਸੀ. ਪਰਮਜੀਤ ਸਿੰਘ (ਪੰਮੀ ਫੱਗੂਵਾਲੀਆ) ਹਰੀ ਸਿੰਘ ਫੱਗੂਵਾਲਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ, ਸਰਪੰਚ ਕਰਮਜੀਤ ਸਿੰਘ ਘੁੰਮਣ, ਜਥੇਦਾਰ ਜੋਗਾ ਸਿੰਘ, ਗਮਦੂਰ ਸਿੰਘ ਨੰਬਰਦਾਰ, ਜਸਵੰਤ ਸਿੰਘ, ਲਖਵਿੰਦਰ ਸਿੰਘ ਅਤੇ ਜਸਪ੍ਰੀਤ ਸਿੰਘ ਪੰਚਾਇਤ ਮੈਂਬਰ ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।